ਹੁਸ਼ਿਆਰਪੁਰ , 23 ਜੁਲਾਈ (ਤਰਸੇਮ ਦੀਵਾਨਾ)-ਦਿਵਿਆਂਗਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਸੰਘਰਸ਼ ਕਰ ਰਹੇ ਜਸਵਿੰਦਰ ਸਿੰਘ ਸਹੋਤਾ ਨੂੰ ਰਾਸ਼ਟਰੀ ਅਖਬਾਰ ਦਿਵਿਆਂਗ ਜਗਤ ਦੁਆਰਾ ਪਿੰਕ ਸਿਟੀ ਜੈਪੁਰ (ਰਾਜਸਥਾਨ) ਵਿਚ ਹੋਏ ਕੌਮੀ ਪੱਧਰ ਦੇ ਮੁੱਖ ਸੰਪਾਦਕ ਉੱਤਮ ਚੰਦ ਜੈਨ ਦੀ ਪ੍ਰਧਾਨਗੀ ਵਿਚ ਹੋਏ ਕੌਮੀ ਪੱਧਰ ਦੇ ਸਨਮਾਨ ਸਮਾਰੋਹ ਵਿਚ ‘ਦ ਰੀਅਲ ਹੀਰੋ-2023’ ਰਾਸ਼ਟਰੀ ਐਵਾਰਡ ਨਾਲ ਮੁੱਖ ਮਹਿਮਾਨ ਹਰਿਆਣਾ ਸਰਕਾਰ ਦੇ ਡਿਸਏਬਲਟੀ ਕਮਿਸ਼ਨਰ ਰਾਜ ਕੁਮਾਰ ਮੱਕੜ ਅਤੇ ਰਾਜਸਥਾਨ ਸਰਕਾਰ ਦੇ ਡਿਸਏਬਲਟੀ ਕਮਿਸ਼ਨਰ ਊਮਾ ਸ਼ੰਕਰ ਜੈਨ ਨੇ ਸਨਮਾਨਿਤ ਕੀਤਾ ਗਿਆ ਹੈ । ਦਿਵਿਆਂਗਾਂ ਨੂੰ ਜਾਗਰੂਕ ਕਰਨ ਅਤੇ ਸਰਕਾਰਾਂ ਨੂੰ ਦਿਵਿਆਂਗਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਾਉਣ ਲਈ ਕੀਤੀਆਂ ਜਾ ਰਹੀਆਂ ਨਿਵੇਕਲੀਆਂ ਕੋਸ਼ਿਸ਼ਾਂ ਦੀ ਬਦੌਲਤ ਸਹੋਤਾ ਨੂੰ ਇਹ ਐਵਾਰਡ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਜਸਵਿੰਦਰ ਸਿੰਘ ਸਹੋਤਾ ਪਿਛਲੇ ਲਗਭਗ 25 ਸਾਲਾਂ ਤੋਂ ਦਿਵਿਆਂਗਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ ਦੇਸ਼ ਭਰ ਦੇ 600 ਵਿਅਕਤੀਆਂ ਵਿੱਚੋਂ 81 ਵਿਅਕਤੀਆਂ ਨੂੰ ਦਿਵਿਆਂਗਾਂ ਭਲਾਈ ਲਈ ਨਿਭਾਈਆਂ ਜਾ ਰਹੀਆਂ ਵਿਲੱਖਣ ਸੇਵਾਵਾਂ ਸਦਕਾ ਇਹ ਵਕਾਰੀ ਸਨਮਾਨ ਦਿੱਤਾ ਗਿਆ।
ਜਸਵਿੰਦਰ ਸਿੰਘ ਸਹੋਤਾ ਪੰਜਾਬ ਦੇ ਇਕਲੌਤੇ ਤੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ ਹੈ। ਜਸਵਿੰਦਰ ਸਿੰਘ ਸਹੋਤਾ ਮੌਜੂਦਾ ਸਮੇਂ ਗੁਰੂੁ ਨਾਨਕ ਦੇਵ ਚੈਰੀਟੇਬਲ ਟਰੱਸਟ ਦੇ ਦਿਵਿਆਂਗ ਸੈਲ ਦੇ ਚੇਅਰਮੈਨ ਅਤੇ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾਅ ਕੇ ਦਿਵਿਆਂਗਾਂ ਦੀ ਸੇਵਾ ਕਰ ਰਹੇ ਹਨ। ਜਿ਼ਕਰਯੋਗ ਹੈ ਕਿ ਜਸਵਿੰਦਰ ਸਿੰਘ ਸਹੋਤਾ ਅਤੇ ਉਨ੍ਹਾਂ ਦੀ ਪਤਨੀ ਹਰਮਿੰਦਰ ਕੌਰ ਖੁਦ 80 ਫੀਸਦੀ ਸਰੀਰਕ ਤੌਰ ਤੇ ਦਿਵਿਆਂਗ ਹੋਣ ਦੇ ਬਾਵਜੂਦ ਦਿਵਿਆਂਗਾਂ ਨੂੰ ਸਮਾਜ ਵਿੱਚ ਸਥਾਪਿਤ ਕਰਨ ਲਈ ਕੰਮ ਕਰ ਰਹੇ ਹਨ। ਸਹੋਤਾ ਨੂੰ 15 ਅਗਸਤ 2018 ਨੂੰ ਸੁਤੰਤਰਤਾ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। 3 ਦਸੰਬਰ 2020 ਨੂੰ ਕੌਮਾਂਤਰੀ ਦਿਵਿਆਂਗਤਾ ਦਿਹਾੜੇ ਮੌਕੇ ਉਮੀਦ ਫਾਊਡੇਸ਼ਨ ਜੈਪੁਰ ਵਲੋਂ ਸਹੋਤਾ ਨੂੰ ‘ਦਿਵਿਆਂਗ ਰਤਨ-2020’ ਰਾਸ਼ਟਰੀ ਐੇਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਜਸਵਿੰਦਰ ਸਿੰਘ ਸਹੋਤਾ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਐਵਾਰਡ ਲਈ ਜਸਵਿੰਦਰ ਸਿੰਘ ਸਹੋਤਾ ਦੀ ਨੂੰ ਇਹ ਸਨਮਾਨ ਮਿਲਣ ਤੇ ਦਿਵਿਆਗਾਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ ਕੁਲਦੀਪ ਸਿੰਘ, ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ, ਸਕੱਤਰ ਨੀਲਮ, ਸੱਚ ਫਾਊਡੇਸ਼ਨ ਦੇ ਪ੍ਰਧਾਨ ਡਾ ਐਸ ਪੀ ਸਿੰਘ, ਐਡਵੋਕੇਟ ਰਣਜੀਤ ਸਿੰਘ, ਪ੍ਰਿੰਸੀਪਲ ਸੁਰਜੀਤ ਸਿੰਘ,ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸ੍ਰਪਰਸਤ ਬਹਾਦਰ ਸਿੰਘ, ਪੈਨਸ਼ਨਰ ਯੂਨੀਅਨ ਦੇ ਆਗੂ ਪਿਆਰਾ ਸਿੰਘ , ਸੇਵ ਸਿ਼ਵਾਲਕ ਮਦਰ ਦੇ ਪ੍ਰਧਾਨ ਗੁਰਕਿਰਪਾਲ ਸਿੰਘ ਬੋਦਲ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਬਲਾਕ ਪ੍ਰਧਾਨ ਸੰਦੀਪ ਕੁਮਾਰ, ਮੁਲਾਜ਼ਮ ਆਗੂ ਜਗੀਰ ਸਿੰਘ, ਪੈਰਾ ਮੈਡੀਕਲ ਯੂਨੀਅਨ ਦੇ ਆਗੂ ਬਸੰਤ ਬੋਧ, ਨੇਤਰਾਨ ਸੰਸਥਾਂ ਦੇ ਪ੍ਰਧਾਨ ਬਹਾਦਰ ਸੁਨੇਤ, ਐਨ ਆਰ ਆਈ ਰਮਿੰਦਰਜੀਤ ਸਿੰਘ ਢੱਟ, ਲਾਈਨਮੈਨ ਜਸਵੰਤ ਸਿੰਘ, ਜਗਦੀਸ਼ ਸਿੰਘ, ਸੈਂਟਰ ਹੈਡ ਟੀਚਰ ਜੇ ਐਸ ਭੁੱਲਰ, ਹੈਡ ਟੀਚਰ ਕੁਲਦੀਪ ਸਿੰਘ, ਜਗਬੀਰ ਸਿੰਘ, ਹਰਮਿੰਦਰ ਕੌਰ ਆਦਿ ਨੇ ਜਸਵਿੰਦਰ ਸਿੰਘ ਸਹੋਤਾ ਨੂੰ ਐਵਾਰਡ ਮਿਲਣ ਤੇ ਵਧਾਈਆਂ ਦਿੱਤੀਆਂ ਹਨ ।
ਕੈਪਸ਼ਨ- ਜੈਪੁਰ ਵਿਖੇ ਜਸਵਿੰਦਰ ਸਿੰਘ ਸਹੋਤਾ ਨੂੰ ‘ਦਾ ਰੀਅਲ ਹੀਰੋ – 2023’ ਕੌਮੀ ਸਨਮਾਨ ਨਾਲ ਸਨਮਾਨਿਤ ਕਰਦੇ ਹੋਏ ਹਰਿਆਣਾ ਸਰਕਾਰ ਦੇ ਡਿਸਏਬਲਟੀ ਕਮਿਸ਼ਨਰ ਰਾਜ ਕੁਮਾਰ ਮੱਕੜ, ਰਾਜਸਥਾਨ ਸਰਕਾਰ ਦੇ ਡਿਸਏਬਲਟੀ ਕਮਿਸ਼ਨਰ ਊਮਾ ਸ਼ੰਕਰ ਅਤੇ ਮੁੱਖ ਸੰਪਾਦਕ ਉੱਤਮ ਚੰਦ ਜੈਨ।