Home » ਮਾਮਲਾ ਅਦਾਕਾਰਾ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਦਾ, ਮਿਲਿਆ 5 ਪੰਨਿਆ ਦਾ ਸੁਸਾਈਡ ਨੋਟ, ਪੜੋ ਪੂਰੀ ਖ਼ਬਰ

ਮਾਮਲਾ ਅਦਾਕਾਰਾ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਦਾ, ਮਿਲਿਆ 5 ਪੰਨਿਆ ਦਾ ਸੁਸਾਈਡ ਨੋਟ, ਪੜੋ ਪੂਰੀ ਖ਼ਬਰ

by Rakha Prabh
148 views

ਮਾਮਲਾ ਅਦਾਕਾਰਾ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਦਾ, ਮਿਲਿਆ 5 ਪੰਨਿਆ ਦਾ ਸੁਸਾਈਡ ਨੋਟ, ਪੜੋ ਪੂਰੀ ਖ਼ਬਰ
ਇੰਦੌਰ, 17 ਅਕਤੂਬਰ : ਅਦਾਕਾਰਾ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਨੇ ਪੂਰੀ ਟੈਲੀਵਿਜਨ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵੈਸ਼ਾਲੀ ਠੱਕਰ ਦੀ ਲਾਸ਼ ਇੰਦੌਰ ’ਚ ਉਸ ਦੇ ਘਰ ’ਚ ਲਟਕਦੀ ਮਿਲੀ।

You Might Be Interested In

‘ਯੇ ਰਿਸਤਾ ਕਯਾ ਕਹਿਲਾਤਾ ਹੈ’ ਸਮੇਤ ਕਈ ਟੀਵੀ ਸੀਰੀਅਲਾਂ ’ਚ ਕੰਮ ਕਰ ਚੁੱਕੀ ਵੈਸ਼ਾਲੀ ਠੱਕਰ ਨੇ ਇੰਦੌਰ ’ਚ ਆਪਣੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵੈਸ਼ਾਲੀ ਠੱਕਰ ਨੇੜੇ ਇਕ ਡਾਇਰੀ ’ਚ ਪੰਜ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਵੱਡਾ ਖੁਲਾਸਾ ਕੀਤਾ ਹੈ। ਇਸ ਵਿਚ ਲਿਖਿਆ ਹੈ ਕਿ ਗੁਆਂਢ ’ਚ ਰਹਿਣ ਵਾਲਾ ਰਾਹੁਲ ਨਵਲਾਨੀ ਉਸ ਦਾ ਸਰੀਰਕ ਅਤੇ ਭਾਵਨਾਤਮਕ ਸੋਸਣ ਕਰਦਾ ਸੀ। ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਅਖੀਰ ’ਚ ਉਸ ਨੇ ‘Im Quiet’ ਲਿਖਿਆ। ਰਾਹੁਲ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਪੁਲਿਸ ਨੇ ਰਾਹੁਲ ਅਤੇ ਉਸ ਦੀ ਪਤਨੀ ਨੂੰ ਹਿਰਾਸਤ ‘ਚ ਲੈ ਲਿਆ ਹੈ।

ਵੈਸ਼ਾਲੀ ਠੱਕਰ ਦੀ ਮੰਗਣੀ ਹੋ ਗਈ ਸੀ ਅਤੇ ਕੁਝ ਹੀ ਦਿਨਾਂ ’ਚ ਉਸ ਦਾ ਵਿਆਹ ਹੋਣ ਵਾਲਾ ਸੀ। ਰਾਹੁਲ ਨੂੰ ਇਹ ਗੱਲ ਮਨਜੂਰ ਨਹੀਂ ਸੀ, ਇਸ ਲਈ ਉਹ ਉਸ ’ਤੇ ਤਸੱਦਦ ਕਰ ਰਿਹਾ ਸੀ। ਇਸ ਦੌਰਾਨ ਵੈਸ਼ਾਲੀ ਠੱਕਰ ਦੀ ਮੰਗਣੀ ਵੀ ਟੁੱਟ ਗਈ, ਜਿਸ ਕਾਰਨ ਉਹ ਕਾਫੀ ਦੁਖੀ ਸੀ।

ਸਹਾਇਕ ਪੁਲਿਸ ਕਮਿਸ਼ਨਰ ਮੋਤੀ ਉਰ ਰਹਿਮਾਨ ਨੇ ਦੱਸਿਆ ਕਿ ਰਾਹੁਲ ਵੈਸ਼ਾਲੀ ਠੱਕਰ ਦਾ ਗੁਆਂਢੀ ਸੀ ਅਤੇ ਉਹ ਉਸ ਨੂੰ ਤੰਗ-ਪ੍ਰੇਸਾਨ ਕਰਦਾ ਸੀ। ਇਸ ਤੋਂ ਤੰਗ ਆ ਕੇ ਵੈਸ਼ਾਲੀ ਠੱਕਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਵੈਸ਼ਾਲੀ ਠੱਕਰ ਦਸੰਬਰ ’ਚ ਕਿਸੇ ਹੋਰ ਨਾਲ ਵਿਆਹ ਕਰਨ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਵੈਸ਼ਾਲੀ ਠੱਕਰ ਦੀ ਖੁਦਕੁਸ਼ੀ ਦੇ ਬਾਅਦ ਤੋਂ ਰਾਹੁਲ ਫਰਾਰ ਹੈ, ਉਸ ਦੇ ਘਰ ਨੂੰ ਵੀ ਤਾਲਾ ਲੱਗਾ ਹੋਇਆ ਹੈ।

ਪੁਲਿਸ ਉਸ ਦੀ ਲੋਕੇਸਨ ਟਰੇਸ ਕਰ ਰਹੀ ਹੈ ਅਤੇ ਕੋਈ ਵੀ ਜਾਣਕਾਰੀ ਸਾਹਮਣੇ ਆਉਣ ’ਤੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਰਾਹੁਲ ਪਹਿਲਾਂ ਹੀ ਵਿਆਹਿਆ ਹੋਇਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਵੈਸ਼ਾਲੀ ਠੱਕਰ ਦੇ ਇਲੈਕਟ੍ਰਾਨਿਕ ਗੈਜੇਟਸ ਅਤੇ ਡਾਇਰੀ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ।

Related Articles

Leave a Comment