Home » 53ਵਾਂ ਸੀਐਨਆਈ ਸਥਾਪਨਾ ਦਿਵਸ ਸੀਐਨਆਈ ਸਥਾਪਨਾ ਦਿਵਸ ਮੌਕੇ ਪਿੰਡ ਡੋਗਰਾ ਵਿੱਚ ਖੂਨਦਾਨ ਕੈਂਪ ਲਗਾਇਆ

53ਵਾਂ ਸੀਐਨਆਈ ਸਥਾਪਨਾ ਦਿਵਸ ਸੀਐਨਆਈ ਸਥਾਪਨਾ ਦਿਵਸ ਮੌਕੇ ਪਿੰਡ ਡੋਗਰਾ ਵਿੱਚ ਖੂਨਦਾਨ ਕੈਂਪ ਲਗਾਇਆ

by Rakha Prabh
143 views

53ਵਾਂ ਸੀਐਨਆਈ ਸਥਾਪਨਾ ਦਿਵਸ
ਸੀਐਨਆਈ ਸਥਾਪਨਾ ਦਿਵਸ ਮੌਕੇ ਪਿੰਡ ਡੋਗਰਾ ਵਿੱਚ ਖੂਨਦਾਨ ਕੈਂਪ ਲਗਾਇਆ

ਅੰਮ੍ਰਿਤਸਰ, 29 ਨਵੰਬਰ: ‘(ਗੁਰਮੀਤ ਰਾਜਾ ) ਏਕਤਾ, ਗਵਾਹੀ, ਸੇਵਾ’ ਦੇ ਆਪਣੇ ਮਨੋਰਥ ਅਨੁਸਾਰ ਜਨਤਾ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀ.ਓ.ਏ.), ਚਰਚ ਆਫ਼ ਨਾਰਥ ਇੰਡੀਆ (ਸੀ.ਐਨ.ਆਈ.) ਨੇ 53ਵੇਂ ਸੀ.ਐਨ.ਆਈ. ਸਥਾਪਨਾ ਦਿਵਸ ਮੌਕੇ ਪਿੰਡ ਡੋਗਰ ਵਿੱਚ ਖੂਨਦਾਨ ਕੈਂਪ ਆਯੋਜਤ ਕੀਤਾ। ਸਿਵਲ ਹਸਪਤਾਲ ਅੰਮ੍ਰਿਤਸਰ ਦੀ ਡਾਕਟਰੀ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ ਇਹ ਖੂਨਦਾਨ ਕੈਂਪ ਬਹੁਤ ਕਾਮਯਾਬ ਰਿਹਾ ਕਿਉਂਕਿ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਸ ਵਿਚ ਖੂਨਦਾਨ ਕੀਤਾ।

ਇਸ ਤੋਂ ਇਲਾਵਾ ਚਰਚ ਆਫ ਨੌਰਥ ਇੰਡੀਆ ਦੇ 53ਵੇਂ ਸਥਾਪਨਾ ਦਿਵਸ ਮੌਕੇ ਕ੍ਰਾਈਸਟ ਚਰਚ ਕੈਥੀਡਰਲ, ਰਾਮ ਬਾਗ, ਅੰਮ੍ਰਿਤਸਰ, ਵਿਖੇ ਇਕ ਸਾਂਝੀ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਖ਼ੂਨਦਾਨ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਾਇਓਸਿਸ ਆਫ਼ ਅੰਮ੍ਰਿਤਸਰ, ਚਰਚ ਆਫ਼ ਨਾਰਥ ਇੰਡੀਆ (ਸੀ.ਐਨ.ਆਈ.) ਦੇ ਬਿਸ਼ਪ ਦੇ ਮੋਸਟ ਰੈਵਰ. ਡਾ. ਪੀ.ਕੇ. ਸਾਮੰਤਾਰਾਏ ਨੇ ਦੱਸਿਆ ਕਿ ਇਹ ਉਪਰਾਲਾ ਡੋਗਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਲੋਕਾਂ ਨੂੰ ਨਸ਼ਿਆਂ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਆਯੋਜਿਤ ਕੀਤੀ ਜਾਣ ਵਾਲੀ ਪ੍ਰੇਅਰ ਵਾਕ ਦਾ ਇਕ ਹਿੱਸਾ ਹੈ।

“ਪਵਿੱਤਰ ਬਾਈਬਲ ਲਹੂ, ਜੋ ਜੀਵਨ ਹੈ ਅਤੇ ਪ੍ਰਾਸਚਿਤ ਅਤੇ ਹਰ ਆਤਮਿਕ ਅਤੇ ਸਰੀਰਕ ਅਸ਼ੁੱਧਤਾ ਤੋਂ ਸ਼ੁੱਧ ਕਰਨ ਦਾ ਏਜੰਟ ਵੀ ਹੈ, ਦੀ ਮਹੱਤਤਾ ਨੂੰ ਸਪਸ਼ਟ ਤੌਰ ‘ਤੇ ਰੇਖਾਂਕਿਤ ਕਰਦੀ ਹੈ। ਕਿਸੇ ਵੀ ਮੁਲਕ ਅਤੇ ਉਸ ਦੇ ਵਸਨੀਕਾਂ ਦੀ ਭਲਾਈ ਲਈ ਸ਼ੁੱਧ ਖੂਨ ਦੀ ਉਪਲਬਧਤਾ ਬਹੁਤ ਹੀ ਜ਼ਰੂਰੀ ਹੈ। ਪੰਜਾਬ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਨਾਲ ਜੂਝ ਰਿਹਾ ਹੈ। ਖੋਜ ਦੇ ਅਨੁਸਾਰ, ਜ਼ਿਆਦਾਤਰ ਨਸ਼ਾ ਲੈਣ ਵਾਲੇ ਐਚਆਈਵੀ-ਏਡਜ਼ ਤੋਂ ਪੀੜਤ ਹਨ, ਜਿਸ ਦੇ ਇਲਾਜ ਲਈ ਅਕਸਰ ਖੂਨ ਚੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ, ਜੋ ਅਕਸਰ ਖੂਨ ਦੀ ਉਪਲਬਧਤਾ ਨਾ ਹੋਣ ਕਾਰਨ ਚੁਣੌਤੀ ਬਣ ਜਾਂਦੀ ਹੈ। ਇਹ ਖੂਨਦਾਨ ਕੈਂਪ ਖੂਨ ਦੀ ਇਸ ਕਮੀ ਨੂੰ, ਜਿਸਦਾ ਲੋੜਵੰਦ ਮਰੀਜ਼ਾਂ ਨੂੰ ਅਕਸਰ ਸਾਹਮਣਾ ਕਰਨਾ ਪੈਂਦਾ ਹੈ, ਦੂਰ ਕਰਨ ਵਿੱਚ ਇੱਕ ਲੰਮਾ ਸਫ਼ਰ ਤੈਅ ਕਰੇਗਾ,” ਬਿਸ਼ਪ ਸਾਮੰਤਾਰਾਏ ਨੇ ਕਿਹਾ।

ਸਮਾਜਕ ਪਹੁੰਚ ਨੂੰ ਡੀ.ਓ.ਏ., ਸੀ.ਐਨ.ਆਈ. ਦੇ ਵਿਜ਼ਨ ਅਤੇ ਮਿਸ਼ਨ ਦੇ ਮੁੱਖ ਭਾਗਾਂ ਵਿੱਚੋਂ ਇੱਕ ਕਰਾਰ ਦਿੰਦੇ ਹੋਏ, ਬਿਸ਼ਪ ਸਾਮੰਤਾਰਾਏ ਨੇ ਵਿਸ਼ੇਸ਼ ਤੌਰ ‘ਤੇ ਲੋਕ ਭਲਾਈ ਲਈ ਤਿਆਰ ਕੀਤੇ ਗਏ ਵੱਖ-ਵੱਖ ਵਿਦਿਅਕ ਅਤੇ ਭਾਈਚਾਰਕ ਅਧਾਰਤ ਪਹਿਲਕਦਮੀਆਂ ਰਾਹੀਂ ਜਨਤਾ ਦੇ ਵਿਕਾਸ ਲਈ ਕੰਮ ਕਰਦੇ ਰਹਿਣ ਦੀ ਡਾਇਓਸਿਸ ਦੀ ਵਚਨਬੱਧਤਾ ਨੂੰ ਇਸ ਮੌਕੇ ਤੇ ਦੋਹਰਾਇਆ।

ਸ੍ਰੀ ਡੈਨੀਅਲ ਬੀ.ਦਾਸ, ਡਾਇਰੈਕਟਰ, ਸੋਸ਼ਿਓ ਇਕਨੌਮਿਕ ਡਿਵੈਲਪਮੈਂਟ ਪ੍ਰੋਗਰਾਮ,(ਐਸ.ਈ.ਡੀ.ਪੀ.), ਡਾ. ਪੁਲਕ ਸਾਮੰਤਾਰਾਏ, ਪ੍ਰਿੰਸੀਪਲ, ਬੈਰਿੰਗ ਇੰਸਟੀਚਿਊਟ ਆਫ਼ ਥੀਓਲੋਜੀ (ਬੀ.ਆਈ.ਟੀ.), ਬਟਾਲਾ, ਅਤੇ ਡਾਇਓਸਿਸ ਦੇ ਮੈਂਬਰਆਨ ਡਾ. ਐਲਮਾ ਰਾਮ, ਸ੍ਰੀ ਸੈਮਸਨ ਰਾਮ, ਅਤੇ ਸ੍ਰੀ ਓਮ ਪ੍ਰਕਾਸ਼ ਇਸ ਮੌਕੇ ਹਾਜ਼ਰ ਸਨ।

ਡਾਇਓਸਿਸ ਆਫ ਅੰਮ੍ਰਿਤਸਰ, ਸੀ.ਐਨ.ਆਈ

Related Articles

Leave a Comment