Home » ਅੰਤਰਰਾਸਟਰੀ ਬਾਜਾਰ ’ਚ ਘਟੀਆਂ ਕੱਚੇ ਤੇਲ ਦੀਆਂ ਕੀਮਤਾਂ, ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਬਦਲਾਅ ?

ਅੰਤਰਰਾਸਟਰੀ ਬਾਜਾਰ ’ਚ ਘਟੀਆਂ ਕੱਚੇ ਤੇਲ ਦੀਆਂ ਕੀਮਤਾਂ, ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਬਦਲਾਅ ?

by Rakha Prabh
92 views

ਅੰਤਰਰਾਸਟਰੀ ਬਾਜਾਰ ’ਚ ਘਟੀਆਂ ਕੱਚੇ ਤੇਲ ਦੀਆਂ ਕੀਮਤਾਂ, ਪੈਟਰੋਲ-ਡੀਜਲ ਦੀਆਂ ਕੀਮਤਾਂ ’ਚ ਬਦਲਾਅ ?
ਨਵੀਂ ਦਿੱਲੀ, 15 ਅਕਤੂਬਰ : ਦੁਨੀਆ ’ਚ ਮੰਦੀ ਦੇ ਸੰਕੇਤਾਂ ਕਾਰਨ ਕੌਮਾਂਤਰੀ ਬਾਜਾਰ ’ਚ ਇਕ ਵਾਰ ਫਿਰ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਸ਼ੁੱਕਰਵਾਰ ਨੂੰ ਅੰਤਰਰਾਸਟਰੀ ਬਾਜਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ 4 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ। ਬ੍ਰੈਂਟ ਕਰੂਡ 3.11 ਡਾਲਰ ਭਾਵ 3.29 ਫੀਸਦੀ ਡਿੱਗ ਕੇ 91.46 ਡਾਲਰ ’ਤੇ ਹੈ, ਜਦਕਿ ਡਬਲਯੂਟੀਆਈ ਕਰੂਡ 3.56 ਡਾਲਰ ਭਾਵ 4 ਫੀਸਦੀ ਡਿੱਗ ਕੇ 85.55 ਡਾਲਰ ’ਤੇ ਹੈ। ਹਾਲਾਂਕਿ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਦਾ ਅਸਰ ਭਾਰਤ ’ਚ ਪਿਛਲੇ ਸਮੇਂ ’ਚ ਨਹੀਂ ਦੇਖਿਆ ਗਿਆ ਹੈ ਅਤੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਸਥਿਰ ਹਨ।

ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜਲ 89.62 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ। ਕੋਲਕਾਤਾ ’ਚ ਇਕ ਲੀਟਰ ਪੈਟਰੋਲ 106.03 ਰੁਪਏ ਅਤੇ ਡੀਜਲ 92.76 ਰੁਪਏ ’ਚ ਮਿਲ ਰਿਹਾ ਹੈ। ਮੁੰਬਈ ’ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜਲ 94.27 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ ’ਚ ਪੈਟਰੋਲ ਦੀ ਕੀਮਤ 102.63 ਰੁਪਏ ਅਤੇ ਡੀਜਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਹੈ।

ਦੂਜੇ ਸਹਿਰਾਂ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ

ਗੁਰੂਗ੍ਰਾਮ ’ਚ ਪੈਟਰੋਲ 96.83 ਰੁਪਏ ਪ੍ਰਤੀ ਲੀਟਰ ਅਤੇ ਇੱਕ ਲੀਟਰ ਡੀਜਲ 89.71 ਰੁਪਏ ’ਚ ਮਿਲ ਰਿਹਾ ਹੈ।

ਨੋਇਡਾ ’ਚ ਇੱਕ ਲੀਟਰ ਪੈਟਰੋਲ 96.79 ਰੁਪਏ ਅਤੇ ਡੀਜਲ 89.96 ਰੁਪਏ ਪ੍ਰਤੀ ਲੀਟਰ ਹੈ।

ਬੈਂਗਲੁਰੂ ’ਚ ਪੈਟਰੋਲ 101.94 ਰੁਪਏ ਪ੍ਰਤੀ ਲੀਟਰ ਅਤੇ ਡੀਜਲ 87.89 ਰੁਪਏ ਪ੍ਰਤੀ ਲੀਟਰ ’ਚ ਉਪਲਬਧ ਹੈ।

ਚੰਡੀਗੜ੍ਹ ’ਚ ਪੈਟਰੋਲ ਦੀ ਕੀਮਤ 96.20 ਰੁਪਏ ਅਤੇ ਡੀਜਲ 84.26 ਰੁਪਏ ਪ੍ਰਤੀ ਲੀਟਰ ਹੈ।

ਜੈਪੁਰ ’ਚ ਇਕ ਲੀਟਰ ਪੈਟਰੋਲ 108.44 ਰੁਪਏ ਅਤੇ ਡੀਜਲ 93.68 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਸਰਕਾਰੀ ਤੇਲ ਕੰਪਨੀਆਂ ਵੱਲੋਂ ਕੌਮਾਂਤਰੀ ਬਾਜਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਹਰ ਰੋਜ ਸਵੇਰੇ 6 ਵਜੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸ ’ਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਟੈਕਸ ਤੋਂ ਇਲਾਵਾ ਆਵਾਜਾਈ ਲਾਗਤ ਅਤੇ ਡੀਲਰ ਕਮਿਸਨ ਵੀ ਸਾਮਲ ਹੈ।

Related Articles

Leave a Comment