ਜਲਾਲਾਬਾਦ 12 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਬ੍ਰਾਂਚ ਜਲਾਲਾਬਾਦ ਵਿਖੇ ਫੁੰਮਣ ਸਿੰਘ ਕਾਠਗੜ੍ਹ ਸੁਬਾਈ ਆਗੂ ਪਸਸਫ ਅਤੇ ਮਿਹਰ ਸਿੰਘ ਸੂਬਾ ਆਗੁ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਆਗੂ ਬਲਵੀਰ ਸਿੰਘ ਗੋਖੀਵਾਲ,ਪਰਮਜੀਤ ਸਿੰਘ, ਸੋਹਣਾ ਸਾਦੜ,ਗੁਰਦੇਵ ਮੋਹਲਾ,ਮੁਖਤਿਆਰ ਸਿਂਘ ਰੈਜ ਪ੍ਰਧਾਨ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਚੋਣ ਕੀਤੀ ਗੲੀ । ਇਸ ਮੌਕੇ ਸਰਬ ਸੰਮਤੀ ਨਾਲ ਪ੍ਰਧਾਨ ਕਾਲਾ ਸਿੰਘ,ਚੈਅਰਮੈਨ ਗੁਰਮੀਤ ਸਿੰਘ,ਜਰਨਲ ਸਕੱਤਰ ਸੁਖਦੇਵ ਸਿੰਘ,,,ਖਜਾਨਚੀ ਕੇਵਲ ਸਿੰਘ , ਸਰਪਰਸਤ ਪ੍ਰਮਜੀਤ ਸਿੰਘ,ਸਲਾਹਕਾਰ ਫੁੰਮਣ ਸਿੰਘ ਕਾਠਗੜ ਤੋਂ ਬਾਕੀ ਅਹੁਦੇਦਾਰਾ ਦੀ ਚੋਣ ਕੀਤੀ ਗੲੀ।