ਦੋ ਵਿਅਕਤੀਆਂ ਦੀ ਹੋਈ ਲੜਾਈ ਦੌਰਾਨ ਚਲੀਆਂ ਗੋਲੀਆਂ
ਤਲਵੰਡੀ ਸਾਬੋ, 16 ਅਕਤੂਬਰ : ਪਿੰਡ ਗਹਿਲੇਵਾਲਾ ਅਤੇ ਕੌਰੇਆਣਾ ਵਿਚਕਾਰ ਦੋ ਵਿਅਕਤੀਆਂ ਦੀ ਹੋਈ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ।
ਪਿੰਡ ਦੇ ਸਰਪੰਚ ਦੇ ਸਪੁੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਤਾਰਾ ਸਿੰਘ ਵਾਸੀ ਕੌਰੇਆਣਾ ਅਤੇ ਲਖਵਿੰਦਰ ਸਿੰਘ ਦੀ ਘਰੇਲੂ ਰੰਜਿਸ਼ ਚੱਲਦੀ ਸੀ, ਜਿਸ ਲਈ ਉਨ੍ਹਾਂ ਦਾ ਸਮਝੌਤਾ ਕਰਵਾਉਣ ਲਈ ਮੋਟਰ ’ਤੇ ਬੁਲਾਇਆ ਸੀ। ਇਸ ਮੌਕੇ ਦੋਵਾਂ ’ਚ ਆਪਸੀ ਵਿਵਾਦ ਵਧ ਗਿਆ ਅਤੇ ਲਖਵਿੰਦਰ ਸਿੰਘ ਵਾਸੀ ਗਹਿਲੇਵਾਲਾ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ ਤਾਰਾ ਸਿੰਘ ਵਾਸੀ ਕੋਰੇਆਣਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।