Home » ਪਟਿਆਲੇ ਦਾ ਰਣਜੀਤ ਸ਼ਰਮਾ ਸਨਮਾਨਿਤ

ਪਟਿਆਲੇ ਦਾ ਰਣਜੀਤ ਸ਼ਰਮਾ ਸਨਮਾਨਿਤ

by Rakha Prabh
88 views

ਪਟਿਆਲਾ, 10 ਅਕਤੂਬਰ (ਚਮਨਦੀਪ ਸ਼ਰਮਾ) ਬੀਤੇ ਦਿਨੀ ਜਲੰਧਰ ਸ਼ਹਿਰ ਵਿਖੇ ਸੰਪੰਨ ਹੋਈ ਹੀਰੋ ਇਲੈਕਟ੍ਰਿਕ ਵਨ ਰੇਸ (ਹਾਫ ਮੈਰਾਥਨ) ਵਿੱਚ ਸ਼ਹਿਰ ਦਾ ਨੌਜਵਾਨ ਅਥਲੀਟ ਰਣਜੀਤ ਸ਼ਰਮਾ ਆਪਣੀ ਵਿਸ਼ੇਸ਼ ਛਾਪ ਛੱਡ ਕੇ ਪਰਤਿਆ ਹੈ। ਉਸਨੂੰ ਦਸ ਕਿਲੋਮੀਟਰ ਦੀ ਦੌੜ ਬਤੌਰ ਪੇਸਰ ਵਜੋਂ ਨਿਭਾਉਣ ਲਈ ਪ੍ਰਬੰਧਕਾਂ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਉਪਲਭਧੀ ਦੇ ਲਈ ਸ਼ਹਿਰ ਦੀਆਂ ਖੇਡ ਸੰਸਥਾਵਾਂ ਨੇ ਵਧਾਈ ਦਿੱਤੀ ਹੈ। ਪੈ੍ਰਸ ਨੂੰ ਮਿਲਣੀ ਸਮੇਂ ਉਸਨੇ ਦੱਸਿਆ ਕਿ ਇਹ ਦੌੜ ਤਹਿ ਕੀਤੇ ਗਏ ਸਮੇਂ 50 ਮਿੰਟ ਵਿੱਚ ਪੂਰੀ ਕੀਤੀ ਗਈ। ਉਸਨੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿੱਚ ਪ੍ਰਵੇਸ਼ ਕਰਨ ਦੇ ਲਈ ਪੁਰਜੋਰ ਅਪੀਲ ਕੀਤੀ ਹੈ। ਜਿਸ ਨਾਲ ਦੇਸ਼ ਦੀ ਜਵਾਨੀ ਨੂੰ ਨਸਿ਼ਆਂ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਸ ਨੇ ਕਿਹਾ ਕਿ ਖੇਡਾਂ ਸਰੀਰਕ ਵਿਕਾਸ ਦੇ ਨਾਲ ਵਿਅਕਤੀ ਨੂੰ ਇੱਕ ਚੰਗਾ ਨਾਗਰਿਕ ਬਣਾਉਦੀਆਂ ਹਨ। ਜਿ਼ਕਰਯੋਗ ਹੈ ਕਿ ਇਸ ਅਥਲੀਟ ਨੂੰ ਚੰਗੇ ਪ੍ਰਦਰਸ਼ਨ ਸਦਕਾ ਮੈਰਾਥਨ ਵਿੱਚ ਪੇਸਿੰਗ ਲਈ ਲਗਾਤਾਰ ਆਫਰ ਮਿਲ ਰਹੇ ਹਨ। ਹਾਲ ਹੀ ਵਿੱਚ ਹੋਈ ਯੰਗ ਖਾਲਸਾ ਮੈਰਾਥਨ ਵਿੱਚ ਵੀ ਤੀਸਰਾ ਸਥਾਨ ਪ੍ਰਾਪਤ ਕਰਕੇ ਇਸਨੇ ਆਪਣਾ ਲੋਹਾ ਮਨਵਾਇਆ ਹੈ।

Related Articles

Leave a Comment