ਫਗਵਾੜਾ 3 ਜੁਲਾਈ (ਸ਼ਿਵ ਕੋੜਾ) ਮਨਸਾ ਦੇਵੀ ਕ੍ਰਿਕਟ ਕਲੱਬ ਵੱਲੋਂ ਕਰਵਾਏ ਗਏ ਅੰਡਰ-15 ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਮੇਜ਼ਬਾਨ ਮਨਸਾ ਦੇਵੀ ਦੀ ਟੀਮ ਨੇ ਹਦੀਆਬਾਦ ਨੂੰ 10 ਵਿਕਟਾਂ ਨਾਲ ਹਰਾ ਕੇ ਟਰਾਫੀ ਅਤੇ ਨਕਦ ਰਾਸ਼ੀ ’ਤੇ ਕਬਜ਼ਾ ਕੀਤਾ। ਪੰਜ-ਪੰਜ ਓਵਰਾਂ ਦੇ ਇਸ ਟੂਰਨਾਮੈਂਟ ਵਿੱਚ ਕੁੱਲ ਵੀਹ ਟੀਮਾਂ ਨੇ ਭਾਗ ਲਿਆ। ਜੇਤੂ ਟੀਮ ਦੇ ਕਪਤਾਨ ਸੰਯਮ ਅਰੋੜਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਜੇਤੂ ਟੀਮ ਨੂੰ ਇਨਾਮ ਦੇਣ ਲਈ ਆਮ ਆਦਮੀ ਪਾਰਟੀ ਦੇ ਯੂਥ ਆਗੂ ਗੁਰਜੀਤ ਸਿੰਘ ਗੁਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਜੇਤੂ ਟੀਮ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਅਜਿਹੇ ਉਪਰਾਲੇ ਵੱਡੀ ਪੱਧਰ ’ਤੇ ਕੀਤੇ ਜਾਣੇ ਚਾਹੀਦੇ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਦਿਸ਼ਾ ‘ਚ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ। ਇਸ ਮੌਕੇ ਅਮਿਤ, ਵਿੱਕੀ ਪ੍ਰਧਾਨ, ਬੰਟੀ, ਰਿੰਕੂ, ਕੇਸ਼ਵ, ਮਾਨਵ, ਕਾਕਾ, ਮਨਦੀਪ ਅਤੇ ਹੋਰ ਪਤਵੰਤੇ ਹਾਜ਼ਰ ਸਨ।