Home » ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਵੱਲੋਂ ਵੱਖ- ਵੱਖ ਪਿੰਡਾਂ ਤੇ ਅਨਾਜ ਮੰਡੀਆਂ ਦਾ ਦੌਰਾ ਕਰਕੇ ਸੂਬਾ ਸਰਕਾਰ ਤੋਂ ਜ਼ਲਦ ਕਿਸਾਨੀ ਮੰਗਾਂ ਦੇ ਹੱਲ ਦੀ ਕੀਤੀ ਮੰਗ

ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਵੱਲੋਂ ਵੱਖ- ਵੱਖ ਪਿੰਡਾਂ ਤੇ ਅਨਾਜ ਮੰਡੀਆਂ ਦਾ ਦੌਰਾ ਕਰਕੇ ਸੂਬਾ ਸਰਕਾਰ ਤੋਂ ਜ਼ਲਦ ਕਿਸਾਨੀ ਮੰਗਾਂ ਦੇ ਹੱਲ ਦੀ ਕੀਤੀ ਮੰਗ

ਸੂਬਾ ਸਰਕਾਰ ਨੇ ਕਿਸਾਨੀ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਵੱਡੀ ਪੱਧਰ ਤੇ ਲਿਜਾਇਆ ਜਾਵੇਗਾ: ਸੁਖਦੇਵ ਸਿੰਘ ਮੰਡ

by Rakha Prabh
50 views

ਮੱਖੂ/ ਫਿਰੋਜ਼ਪੁਰ, 26 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) ਕਿਸਾਨ ਸੰਘਰਸ਼ ਕਮੇਟੀ (ਕੋਟ ਬੁੱਢਾ) ਦੇ ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਮੰਡ ਮੱਖੂ, ਕਰਨੈਲ ਸਿੰਘ ਭੋਲਾ ਅਤੇ ਨਿਰਮਲ ਸਿੰਘ ਨੂਰਪੁਰ ਦੀ ਅਗਵਾਈ ਹੇਠ ਮਾਲਵਾ ਜੋਨ ਦੇ ਵੱਖ-ਵੱਖ ਪਿੰਡਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨਾਂ ਦੇ ਭੱਖਦੇ ਮਸਲਿਆਂ ਮੰਡੀਆਂ ਚ ਝੋਨੇ ਦੀ ਲਿਫਟਿੰਗ ਅਤੇ ਖਰੀਦ ਪ੍ਰਬੰਧਾਂ ਵਿੱਚ ਸਰਕਾਰੀ ਢਿਲ ਕਾਰਨ ਪੰਦਰਾਂ ਪੰਦਰਾਂ ਦਿਨਾਂ ਤੋਂ ਮੰਡੀਆਂ ਵਿੱਚ ਰੁਲਦੇ ਕਿਸਾਨਾਂ ਦੀ ਹਾਲਤ , ਡੀ ਏ ਪੀ ਖਾਦ ਦੀ ਕਿੱਲਤ , ਝੋਨੇ ਦੀ ਪਰਾਲੀ ਨੂੰ ਸਾੜਨ ਦਾ ਹੱਲ ਨਾ ਲੱਭਣ ਦੀ ਬਿਜਾਏ ਮਾਮਲੇ ਦਰਜ ਕਰਨ ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ । ਉਨ੍ਹਾਂ ਪੰਜਾਬ ਸਰਕਾਰ ਦੀ ਕਿਸਾਨਾਂ ਪ੍ਰਤੀ ਵਿਖਾਈ ਜ਼ਿਮੇਵਾਰੀ ਨੂੰ ਨਖਿਧ ਕ਼ਰਾਰ ਦਿੰਦਿਆਂ ਕਿਹਾ ਕਿ ਕਿਸਾਨ ਅਤੇ ਝੋਨੇ ਦੀ ਫ਼ਸਲ ਸੜਕਾਂ ਤੇ ਰੁਲ ਰਹੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਵਾਈ ਜਹਾਜ਼ ਤੇ ਹੋਰ ਸੂਬਿਆਂ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਕਿਹਾ ਕਿ ਜੇਕਰ ਕਿਸਾਨਾਂ ਦੇ ਮਸਲਿਆਂ ਦਾ ਹੱਲ ਤੁਰੰਤ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਵੱਡੀ ਪੱਧਰ ਤੇ ਉਲੀਕਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇ ।ਇਸ ਮੌਕੇ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਪੰਨੂ , ਪੂਰਨ ਸਿੰਘ, ਗੁਰਬਾਜ ਸਿੰਘ, ਸੁਖਦੇਵ ਸਿੰਘ ,ਪਿੱਪਲ ਸਿੰਘ, ਜਗੀਰ ਸਿੰਘ, ਗੁਰਮੁਖ ਸਿੰਘ, ਬੋੜ ਸਿੰਘ, ਨਸੀਬ ਸਿੰਘ ਬੰਬ, ਹੁਸ਼ਿਆਰ ਸਿੰਘ, ਪਾਲ ਸਿੰਘ, ਸਤਨਾਮ ਸਿੰਘ, ਮੋਤਾ ਸਿੰਘ, ਬਲਵਿੰਦਰ ਸਿੰਘ ,ਬਲਜੀਤ ਸਿੰਘ, ਮਹਿਲ ਸਿੰਘ ਮੱਲੇਵਾਲਾ ਆਦ ਹਾਜਰ ਸਨ।

Related Articles

Leave a Comment