Home » ਸਾਝਾ ਫਰੰਟ ਵੱਲੋਂ ਡੀਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ 28 ਨੂੰ ਪੁਤਲਾ ਸਾੜਨ ਦਾ ਐਲਾਨ

ਸਾਝਾ ਫਰੰਟ ਵੱਲੋਂ ਡੀਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ 28 ਨੂੰ ਪੁਤਲਾ ਸਾੜਨ ਦਾ ਐਲਾਨ

ਪਸਸਫ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ : ਗੁਰਦੇਵ ਸਿੰਘ ਸਿੱਧੂ , ਜਗਦੀਪ ਸਿੰਘ ਮਾਂਗਟ

by Rakha Prabh
54 views

ਜ਼ੀਰਾ/ ਫਿਰੋਜ਼ਪੁਰ,27 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵੱਲੋਂ ਜਿਲਾ ਫਿਰੋਜਪੁਰ ਵਿਖੇ ਪੰਜਾਬ ਸਰਕਾਰ ਦਾ 28 ਅਕਤੂਬਰ 2024 ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਅੱਗੇ ਪੁਤਲਾ ਸਾੜਨ ਦਾ ਐਲਾਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ.ਸ.ਸ.ਫ 1406-22- ਬੀ ਚੰਡੀਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਇੰਜ ਜਗਦੀਪ ਸਿੰਘ ਮਾਂਗਟ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਮਿਤੀ 28 ਅਕਤੂਬਰ 2024 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਫੈਸਲੇ ਤਹਿਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ। ਉਨ੍ਹਾਂ ਕਿਹਾ ਇਸ ਐਕਸ਼ਨ ਵਿਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22-ਬੀ ਚੰਡੀਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਿਤ ਸਾਰੀਆਂ ਧਿਰਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਭੁੱਟੋ ਸੂਬਾ ਜੁਆਇੰਟ ਸਕੱਤਰ,ਸੰਜੀਵ ਕੁਮਾਰ ਵਰਮਾ ਜ਼ਿਲ੍ਹਾ ਸਹਾਇਕ ਵਿਤ ਸਕੱਤਰ, ਗੁਰਮੀਤ ਸਿੰਘ ਜੰਮੂ ਜ਼ਿਲ੍ਹਾ ਪ੍ਰੈਸ ਸਕੱਤਰ, ਨਿਸ਼ਾਨ ਸਿੰਘ ਸ਼ਹਿਜ਼ਾਦੀ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਰਾਜੀਵ ਹਾਡਾ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਬਰਾੜ ਸੀਨੀਅਰ ਮੀਤ ਪ੍ਰਧਾਨ , ਦਰਸ਼ਨ ਸਿੰਘ ਭੁੱਲਰ ਬਲਾਕ ਪ੍ਰਧਾਨ ਗੁਰੂ ਹਰਸਹਾਏ, ਕੁਲਵਿੰਦਰ ਸਿੰਘ ਬੱਧਣ ਬਲਾਕ ਪ੍ਰਧਾਨ ਘੱਲ ਖੁਰਦ , ਕੌਰ ਸਿੰਘ ਬਲਾਕ ਪ੍ਰਧਾਨ ਜੀਰਾ, ਰਾਜ ਕੁਮਾਰ ਬਲਾਕ ਪ੍ਰਧਾਨ ਮਖੂ, ਸਤਨਾਮ ਸਿੰਘ ਬਲਾਕ ਪ੍ਰਧਾਨ ਫਿਰੋਜ਼ਪੁਰ, ਧੀਰਜ ਕੁਮਾਰ, ਅਮਿਤ ਕੁਮਾਰ ਆਦਿ ਹਾਜ਼ਰ ਸਨ।

Related Articles

Leave a Comment