Home » ਮੁੱਖ ਮੰਤਰੀ ਜੀ ਲੱਗਦਾ ਤੁਹਾਡੇ ਹਰੇ ਪਿੰਨ ਦੀ ਸਿਆਹੀ ਮੁੱਕ ਗਈ, ਆ ਤਾ ਹੀ ਕੱਚੇ ਅਧਿਆਪਕਾਂ ਤੇ ਹਰੇ ਪਿੰਨ ਦੀ ਵਰਤੋਂ ਕਰਨ ਦੀ ਥਾਂ ਪੁਲਿਸ ਦੇ ਡੰਡੇ ਦੀ ਵਰਤੋਂ ਕੀਤੀ ਗਈ : ਖੋਸਲਾ

ਮੁੱਖ ਮੰਤਰੀ ਜੀ ਲੱਗਦਾ ਤੁਹਾਡੇ ਹਰੇ ਪਿੰਨ ਦੀ ਸਿਆਹੀ ਮੁੱਕ ਗਈ, ਆ ਤਾ ਹੀ ਕੱਚੇ ਅਧਿਆਪਕਾਂ ਤੇ ਹਰੇ ਪਿੰਨ ਦੀ ਵਰਤੋਂ ਕਰਨ ਦੀ ਥਾਂ ਪੁਲਿਸ ਦੇ ਡੰਡੇ ਦੀ ਵਰਤੋਂ ਕੀਤੀ ਗਈ : ਖੋਸਲਾ

ਕੱਚੇ ਅਧਿਆਪਕਾਂ ਤੇ ਪੁਲਿਸ ਨੇ ਅੰਨੇ ਵਾਹ ਵਰਸਾਏ ਡੰਡੇ, ਪੱਗਾਂ ਅਤੇ ਔਰਤਾਂ ਦੀਆਂ ਚੁੰਨੀਆ ਪੈਰਾਂ ਵਿੱਚ ਰੁਲਦੀਆਂ ਨਜਰ ਆਈਆਂ !

by Rakha Prabh
10 views
ਹੁਸ਼ਿਆਰਪੁਰ 3 ਜੁਲਾਈ ( ਤਰਸੇਮ ਦੀਵਾਨਾ ) ਡੈਮੋਕ੍ਰੇਟਿਕ ਭਾਰਤੀ ਲੋਕ ਵੱਲੋਂ ਇੱਕ ਅਹਿਮ ਮੀਟਿੰਗ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ   ਖੋਸਲਾ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਖੋਸਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਸਤਾ ਤੇ ਕਾਬਜ ਹੋਣ ਤੋ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗਰੰਟੀਆਂ ਦਿੱਤੀਆਂ ਸੀ ਜਿਨ੍ਹਾਂ ਦੀ ਹੁਣ ਫੂਕ ਨਿਕਲਦੀ ਨਜ਼ਰ ਆ ਰਹੀ ਹੈ ! ਉਹਨਾ ਕਿਹਾ ਕਿ  ਭਗਵੰਤ ਮਾਨ ਨੇ ਕਿਹਾ ਸੀ ਕਿ ਮੈ ਪੰਜਾਬ ਵਿੱਚੋਂ ਬੇਰੁਜ਼ਗਾਰੀ ਖਤਮ ਕਰਨ ਲਈ  ਸੱਭ ਤੋ ਪਹਿਲਾਂ ਮੈ ਬੇਰੁਜ਼ਗਾਰਾਂ ਲਈ ਆਪਣੇ ਹਰੇ ਪਿੰਨ ਦੀ ਵਰਤੋਂ ਕਰਾਂਗਾ ! ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਬੀਤੇ ਦਿਨੀਂ ਆਪਣੀਆਂ ਹੱਕੀ ਮੰਗਾਂ ਨੂੰ  ਲੈ ਕੇ ਕੱਚੇ ਅਧਿਆਪਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਉਨ੍ਹਾਂ ਦੀ ਕੋਠੀ ਵੱਲ ਜਾ ਰਹੇ ਸੀ ਰਸਤੇ ਵਿੱਚ ਉਨ੍ਹਾਂ ਨੂੰ ਪੰਜਾਬ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਦੋ ਕਫ਼ਲਾ ਅੱਗੇ ਵੱਧਣ ਲੱਗਾ ਤਾਂ ਪੁਲਿਸ ਨੇ ਅਧਿਆਪਕਾਂ ਤੇ ਅੰਨ੍ਹੇ ਵਾਹ ਲਾਠੀਆਂ ਵਰਾਉਣੀਆ  ਸ਼ੂਰੁ ਕਰ ਦਿੱਤੀਆਂ ! ਜਿਸ ਨਾਲ ਪੱਗਾਂ  ਅਤੇ ਔਰਤਾ ਦੀਆਂ ਚੁੰਨੀਆ ਪੈਰਾਂ ਵਿੱਚ ਰੁੱਲਦੀਆਂ ਨਜ਼ਰ ਆਈਆਂ ਤੇ ਅਧਿਆਪਕਾਂ ਦੇ ਅੱਖਾਂ ਵਿੱਚੌਂ ਹੰਝੂ ਵੀ ਨਹੀਂ ਸੀ ਰੁਕ ਰਹੇ ! ਗੁਰਮੁੱਖ ਸਿੰਘ ਖੋਸਲਾ ਨੇ ਭਗਵੰਤ  ਮਾਨ ਨੂੰ ਤਿੱਖੇ ਸ਼ਬਦਾਂ ਵਿੱਚ ਕਿਹਾ ਤੁਸੀਂ ਤਾ ਕਹਿੰਦੇ ਸੀ ਪੰਜਾਬ ਵਿੱਚ  ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋ ਬਾਦ ਕਿਸੇ ਦੀ ਅੱਖ ਵਿੱਚੋਂ ਹੰਝੂ ਨਹੀਂ ਡਿੱਗਣ ਦਿਆਗੇ ਅਤੇ ਧੀਆਂ ਭੈਣਾ ਦੀਆਂ ਚੁੰਨੀਆ ਨੂੰ ਵੀ ਪੈਰਾਂ ਵਿੱਚ ਰੁਲਣ ਨਹੀਂ ਦਿਆਂਗੇ ! ਅੱਜ ਸਭ ਕੁੱਝ ਹੁੰਦਾ ਲੋਕ ਅੱਖੀ ਦੇਖ ਰਹੇ ਹੈ ! ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਮੁੱਖ ਮੰਤਰੀ ਸਾਹਿਬ ਲੱਗਦਾ ਤੁਹਾਡੇ ਹਰੇ ਪਿੰਨ ਵਿੱਚੋਂ ਸਿਆਹੀ ਮੁੱਕ ਗਈ ਹੈ ਤਾਂ ਹੀ ਤਾਂ  ਅਧਿਆਪਕਾਂ ਲਈ ਹਰੇ ਪਿੰਨ ਦੀ ਵਰਤੋ ਕਰਨ ਦੀ ਬਜਾਏ ਪੁਲਿਸ ਦੇ ਡੰਡੇ ਦੀ ਵਰਤੋਂ ਕੀਤੀ ਜਾ ਰਹੀ ਹੈ  ! ਉਨ੍ਹਾਂ ਨੇ ਕਿਹਾ ਪੰਜਾਬ ਦੇ ਲੋਕਾਂ ਨੇ  ਤੁਹਾਨੂੰ ਇੱਕ ਬਦਲਾਅ ਦੇ ਰੂਪ ਵਿੱਚ ਪੰਜਾਬ ਦੀ ਸੱਤਾ ਦਿੱਤੀ ਸੀ ! ਪਰ ਲੋਕ ਹੁਣ ਤੁਹਾਨੂੰ ਬਦਲਣ ਦੀ ਤਿਆਰੀ ਕਰੀ ਬੈਠੇ ਆ !ਇਸ ਮੌਕੇ ਹੋਰਨਾਂ ਤੋ ਇਲਾਵਾ ਸਤਨਾਮ ਸਿੰਘ ਬੁਲੋਵਾਲ ਪ੍ਰਧਾਨ ਕਿਸਾਨ ਵਿੰਗ ਜਿਲ੍ਹਾ ਜਲੰਧਰ, ਪ੍ਰੀਤਮ ਸਿੰਘ,ਕੁਲਵਿੰਦਰ ਸਿੰਘ,ਰਾਜਬਿਰ, ਬਲਵੀਰ ਸਿੰਘ ਆਦਿ ਮੌਜੂਦ ਸਨ!

Related Articles

Leave a Comment