Home » ਚਾਂਦਪੁਰਾ ਬੰਨ ਦੇ ਪੀੜਤਾਂ ਲਈ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਦੀ ਕਾਰਸੇਵਾ ਦੇ 15 ਟੱਰਕ ਸਮੱਗਰੀ ਲੈ ਕੇ ਬਰੇਟਾ ਪੁੱਜੇ, ਪਸ਼ੂਆਂ ਲਈ ਚਾਰਾ ਤੇ ਪਨੀਰੀ ਵੀ ਉਪਲਬਧ ਕਰਵਾਈ।

ਚਾਂਦਪੁਰਾ ਬੰਨ ਦੇ ਪੀੜਤਾਂ ਲਈ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਦੀ ਕਾਰਸੇਵਾ ਦੇ 15 ਟੱਰਕ ਸਮੱਗਰੀ ਲੈ ਕੇ ਬਰੇਟਾ ਪੁੱਜੇ, ਪਸ਼ੂਆਂ ਲਈ ਚਾਰਾ ਤੇ ਪਨੀਰੀ ਵੀ ਉਪਲਬਧ ਕਰਵਾਈ।

by Rakha Prabh
12 views

ਬਰੇਟਾ 21 ਜੁਲਾਈ (ਨਰੇਸ਼ ਕੁਮਾਰ ਰਿੰਪੀ,ਰਾਮ ਖੁਡਾਲ) ਇਸ ਇਲਾਕੇ ਦੇ ਬਹੁ-ਚਰਚਿਤ ਚਾਂਦਪੁਰਾ ਬੰਨ ਦੇ
ਟੁੱਟਣ ਕਾਰਨ ਲਾਗੇ ਦੇ ਪੰਜਾਬ ਅਤੇ ਹਰਿਆਣਾ ਦੇ ਅਨੇਕਾਂ ਪਿੰਡਾਂ ਵਿੱਚ ਆਏ ਹੜਾਂ ਦੀ ਸਥਿਤੀ ਕਾਰਨ
ਜਿਸ ਨਾਲ ਅਨੇਕਾਂ ਲੋਕਾਂ ਦੇ ਘਰ ਛੱਡਣ ਅਤੇ ਘਰ ਡਿੱਗਣ ਤੇ ਡੁਬਣ ਦੀ ਸਮੱਸਿਆ ਪਿਛਲੇ 1 ਹਫਤੇ ਤੋਂ
ਅਖਵਾਰਾਂ ਦੀਆਂ ਸੁਰਖੀਆਂ ਵਿੱਚ ਹੈ।ਇਸ ਸਥਿਤੀ ਨੂੰ ਭਾਂਪਦੇ ਹੋਏ ਦੂਰ ਦੂਰਾਡਿਓ ਸਮਾਜ ਸੇਵੀ
ਸੰਸਥਾਵਾਂ ਪੁੱਜਣ ਤੋਂ ਇਲਾਵਾ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ, ਬਾਬਾ ਕਰਨੈਲ ਸਿੰਘ,
ਬਾਬਾ ਫੌਜਾ ਸਿੰਘ ਤੋਂ ਇਲਾਵਾ ਇਹਨਾਂ ਤੋਂ ਬਰੋਂ ਆਏ ਮੌਜੂਦਾ ਮੁਖੀ ਬਾਬਾ ਬਚਨ ਸਿੰਘ
ਮਹਿੰਦਰ ਸਿੰਘ, ਡੇਰਾ ਕਾਰ ਸੇਵਾ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਤੋਂ ਲਗਭਗ 15 ਟਰੱਕਾਂ ਵਿੱਚ
ਹੜ ਪੀੜਤਾਂ ਲਈ ਰਸੋਈ ਘਰ ਦੀ ਸਮੱਗਰੀ ਸੁੱਕਾ ਰਾਸ਼ਨ ਦਾਲਾਂ, ਬਿਸਕੁਟ, ਪਾਣੀ, ਪਸ਼ੂਆਂ ਲਈ ਚਾਰਾ ਲੈ ਕੇ
ਇਥੇ ਪੁੱਜੇ। ਸਥਾਨਕ ਸ਼੍ਰੀ ਕ੍ਰਿਸ਼ਨਾ ਮੰਦਰ ਤੇ ਗਊਸ਼ਾਲਾ ਕਮੇਟੀ ਵੱਲੋਂ ਇਹਨਾਂ ਨੂੰ ਗਊਸ਼ਾਲਾ
ਭਵਨ ਵਿਖੇ ਠਹਿਰਾਇਆ ਗਿਆ ਹੈ।ਉਪਰੋਕਤਾਂ ਤੋਂ ਇਲਾਵਾ ਬਾਬਾ ਗੁਰਜੰਟ ਸਿੰਘ, ਰਵਿੰਦਰ ਸਿੰਘ ਵੀ
ਆਏ ਹਨ।ਉਨ੍ਹਾਂ ਦੱਸਿਆ ਕਿ ਉਹਨਾਂ ਦੀ ਇਹ ਕਾਰ ਸੇਵਾ ਇੱਥੇ ਹੜ੍ਹ ਦੀ ਸਥਿਤੀ ਤੇ ਜਰੂਰਤ ਤੱਕ ਠਹਿਰ
ਕੇ ਲੋੜਵੰਦਾਂ ਦੀ ਸਹਾਇਤਾ ਕਰਦੇ ਹੋਏ ਵੱਖ ਵੱਖ ਥਾਵਾਂ ਤੇ ਇਹ ਸਮੱਗਰੀ ਪਹੁੰਚਾਉਣ ਦੀ ਸੇਵਾ
ਨਿਭਾਏਗੀ ਤੇ ਜੇਕਰ ਹੋਰ ਲੋੜ ਪਈ ਤਾਂ ਹੋਰ ਸਮਾਨ ਵੀ ਮੰਗਵਾਇਆ ਜਾਵੇਗਾ।ਉਹਨਾਂ ਦੱਸਿਆ ਹੈ ਕਿ
ਇਸ ਸੰਕਟ ਦੇ ਸਮੇਂ ਵਿੱਚ ਇਸ ਕਾਰ ਸੇਵਾ ਰਾਹੀਂ ਸਭ ਜਰੂਰਤਮੰਦਾਂ ਦੀ ਸਹਾਇਤਾ ਕੀਤੀ ਜਾਵੇਗੀ ਅਤੇ
ਪਸ਼ੂਆਂ ਲਈ ਹਰਾ ਚਾਰਾ ਵੀ ਦਿੱਤਾ ਜਾਵੇਗਾ ਅਤੇ ਖਰਾਬ ਹੋਈ ਫਸਲ ਲਈ ਪਨੀਰੀ ਦਾ ਪ੍ਰਬੰਧ ਵੀ ਕੀਤਾ
ਜਾਵੇਗਾ।
ਇਸ ਤਰਾਂ ਇਸ ਕਾਰ ਸੇਵਾ ਦੇ ਜੱਥੇ ਜਿਸ ਵਿੱਚ ਕਾਫੀ ਗਿਣਤੀ ਵਿੱਚ ਸਿੰਘ ਸ਼ਾਮਿਲ ਹਨ, ਨੂੰ ਦੇਖ ਕੇ
ਅਨਾਜ ਮੰਡੀ ਵਿੱਚ ਸਥਿਤ ਗਊਸ਼ਾਲਾ ਭਵਨ ਦੇ ਲਾਗੇ ਮੰਡੀ ਨਿਵਾਸੀ ਤੇ ਇਲਾਕਾ ਨਿਵਾਸੀ ਆਦਿ ਖੂਬ
ਪ੍ਰਭਾਵਿਤ ਹੋਏ ਤੇ ਇਹਨਾਂ ਦਾ ਇਹ ਸਹਾਇਤਾ ਸਮੱਗਰੀ ਲੈ ਕੇ ਇਥੇ ਪੁੱਜਣ ਤੇ ਸਵਾਗਤ ਕੀਤਾ।

Related Articles

Leave a Comment