ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਸਕੂਲ ਆਫ਼ ਐਮੀਨੇੰਸ ਛੇਹਰਟਾ ਦੇ ਸਾਬਕਾ ਵਿਦਿਆਰਥੀ ਅਤੇ ਐਨ.ਸੀ.ਸੀ ਦੇ ਕੈਡਿਟ ਸਿਮਰਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਦੁਆਰਾ ਅੰਮ੍ਰਿਤ ਕਾਲ ਯਾਤਰਾ ਦੇ 25 ਸਾਲ ਅਜ਼ਾਦੀ ਦੀ ਸ਼ਤਾਬਦੀ ਦੇ ਪਰਵੇਸ਼ ਵਰੇ ਦੌਰਾਨ ਕਰਵਾਏ ਗਏ ਆਨਲਾਈਨ ਡੈੱਕਲਾ ਮੈਨੇਸ਼ਨ ਸਬੰਧੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਗਲੇ 25 ਵਰ੍ਹੇ ਭਾਰਤ ਦਾ ਅੰਮ੍ਰਿਤ ਕਾਲ ਹਨ, ਜਿਸ ਵਿੱਚ ਅਸੀਂ ਇੱਕ ਸ਼ਾਨਦਾਰ ਵਿਕਸਤ ਅਤੇ ਸਮਰਥ ਰਾਸ਼ਟਰ ਦੇ ਨਿਰਮਾਣ ਦਾ ਸੰਕਲਪ ਲੈਕੇ ਅੱਗੇ ਵਧ ਰਹੇ ਹਾਂ। ਇਸ ਆਨਲਾਈਨ ਵਿੱਚ ਵਿਦਿਆਰਥੀਆਂ ਵੱਲੋਂ ਭਾਰਤ ਲਈ ਪੰਜ ਸੰਕਲਪ ਲਏ ਗਏ, ਜਿਸ ਵਿੱਚ ਵਿਕਸਿਤ ਭਾਰਤ ਦਾ ਵੱਡਾ ਸੰਕਲਪ, ਗੁਲਾਮ ਮਾਨਸਿਕਤਾ ਤੋਂ ਮੁਕਤੀ, ਸਾਡੇ ਵਿਰਾਸਤ ਤੇ ਮਾਣ, ਇੱਕਜੁੱਟਤਾ ਨੂੰ ਮਜ਼ਬੂਤ ਕਰਨਾ ਅਤੇ ਕਰਤਵ ਨੂੰ ਸਰਵ ਉੱਚ ਪ੍ਰਾਥਮਿਕਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਆਪਣੇ ਸਨਮਾਨ ਪੱਤਰ ਵਿੱਚ ਅੱਗੇ ਕਿਹਾ ਗਿਆ ਕਿ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਭਾਰਤ ਦੀ ਯੁਵਾ ਸ਼ਕਤੀ ਆਪਣੇ ਵਿਅਕਤੀਗਤ ਸੰਕਲਪਾਂ ਦੇ ਨਾਲ-ਨਾਲ ਦੇਸ਼ ਦੇ ਸੰਕਲਪ ਨਾਲ ਜੋੜ ਕੇ ਰਾਸ਼ਟਰ ਨੂੰ ਨਵੀਆਂ ਉੱਚਾਈਆਂ ਤੇ ਲੈ ਜਾਣਗੇ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ।
ਇਸ ਮੌਕੇ ਤੇ ਲੈਫਟੀਨੈਂਟ ਹਰਮਨਪ੍ਰੀਤ ਸਿੰਘ, ਸੁਖਪਾਲ ਸਿੰਘ, ਰਕੇਸ਼ ਸਿੰਘ, ਸੁਖਰਾਜ ਦੀਪ ਸਿੰਘ ਰੰਧਾਵਾ, ਅਜੇਪਾਲ ਸਿੰਘ ਅਧਿਆਪਕ ਹਾਜ਼ਰ ਸਨ।