Home » ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਦਾ ਨਿਵੇਕਲਾ ਉਪਰਾਲਾ

ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਦਾ ਨਿਵੇਕਲਾ ਉਪਰਾਲਾ

ਉਜਬੇਕਿਸਤਾਨ ਦੀ ਰਹਿਣ ਵਾਲੀ ਔਰਤ ਨੂੰ ਭੇਜਿਆ ਜਾਵੇਗਾ ਉਸਦੇ ਮੁਲਕ ਵਾਪਸ: ਏਕਤਾ ਉੱਪਲ

by Rakha Prabh
53 views

ਇੱਕ ਵਿਦੇਸ਼ੀ ਔਰਤ ਜੋ ਕਿ ਉਜਬੇਕਿਸਤਾਨ ਦੀ ਰਹਿਣ ਵਾਲੀ ਹੈ, ਉਸ ਨੂੰ ਜ਼ਿਲ੍ਹਾ ਪੁਲਿਸ

ਫਿਰੋਜ਼ਪੁਰ 26 ਜੁਲਾਈ 2023
ਇੱਕ ਵਿਦੇਸ਼ੀ ਔਰਤ ਜੋ ਕਿ ਉਜਬੇਕਿਸਤਾਨ ਦੀ ਰਹਿਣ ਵਾਲੀ ਹੈ, ਉਸ ਨੂੰ ਜ਼ਿਲ੍ਹਾ ਪੁਲਿਸ ਫਿਰੋਜਪੁਰ ਵੱਲੋਂ ਹੁਸੈਨੀਵਾਲਾ ਬਾਰਡਰ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਕੋਲੋਂ ਪੁੱਛਣ ਤੇ ਉਹ ਆਪਣਾ ਕੋਈ ਦਸਤਾਵੇਜ਼/ਪਾਸਪੋਰਟ ਪੇਸ਼ ਨਾ ਕਰ ਸਕੀ। ਉਸ ਉੱਪਰ ਐੱਫ.ਆਈ.ਆਰ ਅਧੀਨ ਧਾਰਾ ਜੁਰਮ 3 ਆਫ ਪਾਸਪੋਰਟ ਐਕਟ, 14 ਵਿਦੇਸ਼ੀ ਐਕਟ, 1946 ਦਰਜ ਕੀਤੀ ਗਈ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ  ਦੀਆਂ ਹਦਾਇਤਾਂ ਅਨੁਸਾਰ ਉਸ ਔਰਤ ਨੂੰ ਮੁਫਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਵਾਈ ਗਈ। ਇਹ ਜਾਣਕਾਰੀ ਮੈਡਮ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜਪੁਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ  ਉਸ ਵਿਦੇਸ਼ੀ ਔਰਤ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਉਸ ਦਾ ਕੇਸ ਝਗੜਨ ਲਈ ਪੈਨਲ ਐਡਵੋਕੇਟ ਨਾਮਜ਼ਦ ਕੀਤੇ ਗਏ।ਉਨ੍ਹਾਂ ਨੇ ਖੁਦ ਕੇਸ ਵਿੱਚ ਇਨਵੈਸੀਗੇਟਿੰਗ ਅਫਸਰ ਨਾਲ ਤਾਲਮੇਲ ਕੀਤਾ ਅਤੇ ਨਤੀਜੇ ਵਜ਼ੋਂ ਪਤਾ ਚੱਲਿਆ ਕਿ ਇਹ ਲੜਕੀ ਨਿਰਦੋਸ਼ ਹੈ ਅਤੇ ਸਿਰਫ ਆਪਣੇ ਦਸਤਾਵੇਜ਼ ਗੁੰਮ ਹੋ ਜਾਣ ਕਾਰਨ ਇੰਡੀਆ ਵਿੱਚ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਵਿਦੇਸ਼ੀ ਔਰਤ ਖੁਦ ਇੱਕ ਪੀੜ੍ਹਤ ਹੈ ਜੋ ਕਿ ਵਿਧਵਾ ਹੈ ਅਤੇ ਇਸ ਦੇ ਤਿੰਨ ਨਾਬਾਲਗ ਬੱਚੇ ਹਨ ਜੋੋ ਕਿ ਅਲੱਗ-ਅਲੱਗ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ ਜਿਹਨਾਂ ਵਿੱਚ ਇੱਕ ਬੱਚਾ ਬਿਮਾਰ ਹੈ। ਉਨ੍ਹਾਂ ਦੱਸਿਆ ਕਿ ਉਹ ਔਰਤ ਇੰਡੀਆ ਪੈਸੇ ਕਮਾਉਣ ਲਈ ਆਈ ਸੀ ਤਾਂ ਜ਼ੋ ਆਪਣੇ ਬਿਮਾਰ ਬੱਚੇ ਦਾ ਇਲਾਜ ਕਰਵਾ ਸਕੇ ਪਰ ਉਸ ਦੇ ਦਸਤਾਵੇਜ਼ ਇੰਡੀਆ ਵਿੱਚ ਗੁੰਮ ਹੋ ਗਏ ਜਿਸ ਕਾਰਨ ਉਹ 3-4 ਸਾਲਾਂ ਤੋਂ ਭਾਰਤ ਵਿੱਚ ਰਹਿਣ ਲਈ ਮਜਬੂਰ ਸੀ।
ਮੈਡਮ ਏਕਤਾ ਉੱਪਲ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਉਜਬੇਕਿਸਤਾਨ ਅੰਬੈਂਸੀ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਸ ਔਰਤ ਬਾਰੇ ਦੱਸਿਆ ਤੇ ਨਾਲ ਹੀ ਉਜਬੇਕਿਸਤਾਨ ਦੀ ਇਸ ਲੜਕੀ ਨੂੰ ਵਾਪਸ ਉਸ ਦੇ ਮੁਲਖ ਵਿੱਚ ਮੰਗਵਾਉਣ ਬਾਰੇ ਪੋ੍ਰਸੈਸ ਸ਼ੁਰੂ ਕਰਨ ਲਈ ਕਿਹਾ। ਇਸ ਵਾਰਤਾਲਾਪ ਤੋਂ ਬਾਅਦ ਉਜਬੇਕਿਸਤਾਨ ਅੰਬੈਂਸੀ ਵੱਲੋਂ ਦੋ ਮਹੀਨੇ ਦਾ ਆਰਜੀ ਵੀਜ਼ਾ ਭੇਜਿਆ ਗਿਆ ਜਿਸ ਉਪਰੰਤ ਸੀਨੀਅਰ ਪੁਲਿਸ ਕਪਤਾਨ, ਫਿਰੋਜਪੁਰ ਨਾਲ ਤਾਲਮੇਲ ਕੀਤਾ ਤਾਂ ਜੋ ਉਕਤ ਪੀੜ੍ਹਤ ਔਰਤ ਨੂੰ ਉਸ ਦੇ ਦੇਸ਼ ਵਾਪਸ ਭੇਜਣ ਲਈ ਲੌੜੀਂਦੇ ਦਸਤਾਵੇਜ਼ ਉਜਬੇਕਿਸਤਾਨ ਅੰਬੈਂਸੀ ਨੂੰ ਭੇਜੇ ਜਾ ਸਕਣ। ਉਨ੍ਹਾਂ ਕਿਹਾ ਉਸ ਔਰਤ ਨੂੰ ਇਨ੍ਹਾਂ ਹਾਲਾਤਾਂ ਵਿੱਚੋਂ ਕੱਢਣ ਅਤੇ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਯੋਗ ਕਦਮ ਉਠਾਏ ਜਾ ਰਹੇ ਹਨ ਤੇ ਜਲਦੀ ਹੀ ਉਸ ਨੂੰ ਵਾਪਸ ਉਸ ਦੇ ਮੁਲਕ ਭੇਜ਼ ਕੇ ਉਸ ਦੇ ਪਰਿਵਾਰ ਨਾਲ ਮਿਲਾਇਆ ਜਾਵੇਗਾ।

Related Articles

Leave a Comment