ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਕਰਲਿੰਗ ਸਟੇਟ ਚੈਂਪੀਅਨਸ਼ਿਪ ਅੰਮ੍ਰਿਤਸਰ ਵਿਖੇ 30 ਜੁਲਾਈ ਨੂੰ ਕਰਵਾਈ ਜਾਂ ਰਹੀ ਹੈ। ਕਰਲਿੰਗ ਖੇਡ ਲਈ ਖਿਡਾਰੀ ਪੰਜਾਬ ਦੇ ਕੋਨੇ-ਕੋਨੇ ਤੋਂ ਭਾਗ ਲੈ ਰਹੇ ਹਨ। ਕੋਚ ਬਲਦੇਵ ਰਾਜ ਦੇਵ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ 29 ਜੁਲਾਈ ਨੂੰ ਸਟੇਟ ਟ੍ਰੇਨਿੰਗ ਕੈਂਪ ਗੁਰਦੁਆਰਾ ਛੇਹਰਟਾ ਸਾਹਿਬ ਵਿੱਚ ਲਗਾਇਆ ਜਾਵੇਗਾ ਅਤੇ ਇੱਥੇ ਹੀ ਆਉਣ ਵਾਲੇ ਖਿਡਾਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਖੇਡਾਂ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਭੱਲਾ ਕਲੋਨੀ, ਛੇਹਰਟਾ ਦੀ ਗਰਾਊਂਡ ਵਿੱਚ 30 ਜੁਲਾਈ ਨੂੰ ਹੋਣਗੀਆਂ। ਕੋਚ ਬਲਦੇਵ ਰਾਜ ਦੇਵ ਨੇ ਦੱਸਿਆਂ ਕਿ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਖਿਡਾਰੀ ਭਾਗ ਲੈਣ ਲਈ ਆ ਰਹੇ ਹਨ। ਇਸ ਕੈਂਪ ਦੌਰਾਨ ਬੱਚਿਆਂ ਦੇ ਖਾਣ ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆਂ ਕਿ ਕਰਲਿੰਗ ਖੇਡ ਉਲੰਪਿਕ ਖੇਡ ਹੈ ਅਤੇ ਭਾਰਤ ਸਰਕਾਰ ਨੇ ਇਸ ਨੂੰ ਖੇਲੋ ਇੰਡੀਆਂ ਖੇਡ ਵਿੱਚ ਸ਼ਾਮਿਲ ਕਰ ਲਿਆ ਹੈ। ਇਸ ਖੇਡ ਦਾ ਆਉਂਣ ਵਾਲੇ ਸਮੇਂ ਵਿੱਚ ਖੇਡਣ ਵਾਲੇ ਖਿਡਾਰੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਜੋ ਖਿਡਾਰੀ ਸਟੇਟ ਚੈਂਪੀਅਨਸ਼ਿਪ ਵਿੱਚ ਮੈਡਲ ਪ੍ਰਾਪਤ ਅਤੇ ਵਧੀਆ ਪ੍ਰਦਰਸ਼ਨ ਕਰਨਗੇ। ਉਨ੍ਹਾਂ ਖਿਡਾਰੀਆਂ ਦੀ ਨੈਸ਼ਨਲ ਸਲੈਕਸ਼ਨ ਕੀਤੀ ਜਾਵੇਗੀ, ਜੋਂ ਜੰਮੂ ਕਸ਼ਮੀਰ ਦੇ ਗੁਲਮਾਰਕ ਇਲਾਕੇ ਵਿੱਚ ਹੁੰਦੀ ਹੈ। ਜੋ ਬੱਚੇ ਨੈਸ਼ਨਲ ਵਿੱਚ ਮੈਡਲ ਜਿੱਤ ਦੇ ਹਨ, ਉਨਹਾਂ ਖਿਡਾਰੀਆਂ ਦੀ ਸਲੈਕਸ਼ਨ ਖੇਲੌ ਇੰਡੀਆਂ ਲਈ ਹੁੰਦੀ ਹੈ। ਜਿਸ ਦਾ ਸਾਰਾ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਖ਼ਰਚਾ ਭਾਰਤ ਸਰਕਾਰ ਕਰਦੀ ਹੈ। ਕੋਚ ਬਲਦੇਵ ਰਾਜ ਦੇਵ ਨੇ ਆਖਿਆ ਕਿ ਇਹ ਖੇਡਾਂ ਕਰਲਿੰਗ ਦੇ ਪ੍ਰੈਜ਼ੀਡੈਂਟ ਸ਼੍ਰੀ ਸੰਤੋਸ਼ ਕੁਮਾਰ, ਮੈਡਮ ਮਨਜੀਤ ਕੌਰ ਸਪ੍ਰਸਤ ਅਤੇ ਸ਼੍ਰੀ ਅਭਿਲਾਸ ਕੁਮਾਰ ਜੀ ਦੀ ਦੇਖ ਰੇਖ ਵਿੱਚ ਹੋ ਰਹੀਆਂ ਹਨ।