ਫਗਵਾੜਾ 25 ਜੁਲਾਈ (ਸ਼ਿਵ ਕੋੜਾ) ਮਨੀਪੁਰ ਦੇ ਹਾਲਾਤਾਂ ਬਾਰੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਾਂਗਰਸ ਪਾਰਟੀ ਵਲੋਂ ਵਿਸਥਾਰ ਨਾਲ ਬਿਆਨ ਦੇਣ ਦੀ ਕੀਤੀ ਜਾ ਰਹੀ ਮੰਗ ਨੂੰ ਬਿਲਕੁਲ ਜਾਇਜ਼ ਦੱਸਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਮਨੀਪੁਰ ਦੇ ਭੈੜੇ ਹਾਲਾਤ ਵਿੱਚ ਜ਼ਿੰਮੇਵਾਰੀ ਤੋਂ ਭੱਜਣ ਦਾ ਦਿਖਾਵਾ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਜਾਣਬੁੱਝ ਕੇ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਵਿਘਨ ਪਾ ਰਹੀ ਹੈ ਕਿਉਂਕਿ ਉਨ੍ਹਾਂ ਕੋਲ ਵਿਰੋਧੀ ਧਿਰ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਮਨੀਪੁਰ ਵਿੱਚ ਮੋਦੀ ਦੀ ਡਬਲ ਇੰਜਣ ਵਾਲੀ ਸਰਕਾਰ ਪਟੜੀ ਤੋਂ ਉਤਰ ਗਈ ਹੈ। ਕਾਂਗਰਸ ਦੀ ਸਿੱਧੀ ਅਤੇ ਸਪੱਸ਼ਟ ਮੰਗ ਹੈ ਕਿ ਪ੍ਰਧਾਨ ਮੰਤਰੀ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਬੀਤੀ ਤਿੰਨ ਮਈ ਤੋਂ ਬਾਅਦ ਮਨੀਪੁਰ ਵਿੱਚ ਵਾਪਰੀਆਂ ਭਿਆਨਕ ਘਟਨਾਵਾਂ ਬਾਰੇ ਵਿਆਪਕ ਬਿਆਨ ਦੇਣਾ ਚਾਹੀਦਾ ਹੈ, ਤਾਂ ਹੀ ਚਰਚਾ ਜਾਇਜ ਹੋ ਸਕਦੀ ਹੈ। ਇੱਥੇ ਜਿਕਰਯੋਗ ਹੈ ਕਿ ਮਨੀਪੁਰ ਵਿੱਚ 3 ਮਈ ਨੂੰ ਨਸਲੀ ਝੜਪਾਂ ਸ਼ੁਰੂ ਹੋ ਗਈਆਂ ਸਨ ਅਤੇ ਉਦੋਂ ਤੋਂ ਸੈਂਕੜੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ ਹਜ਼ਾਰਾਂ ਲੋਕ ਰਾਹਤ ਕੈਂਪਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹਨ। 4 ਮਈ ਨੂੰ ਮਣੀਪੁਰ ਵਿੱਚ ਭੀੜ ਦੁਆਰਾ ਦੋ ਔਰਤਾਂ ਦੀ ਨੰਗੀ ਪਰੇਡ ਦਾ ਇੱਕ ਵੀਡੀਓ 19 ਜੁਲਾਈ ਨੂੰ ਵਾਇਰਲ ਹੋਇਆ ਸੀ। ਜਿਸ ਦੀ ਦੇਸ਼ ਭਰ ਵਿੱਚ ਵਿਆਪਕ ਨਿੰਦਾ ਹੋ ਰਹੀ ਹੈ। ਇਸ ਦੌਰਾਨ ਵਿਧਾਇਕ ਧਾਲੀਵਾਲ ਦੇ ਨਾਲ ਬਲਾਕ ਸਮਿਤੀ ਮੈਂਬਰ ਗੁਰਦਿਆਲ ਸਿੰਘ ਭੁੱਲਾਰਾਈ, ਬਲਾਕ ਪ੍ਰਧਾਨ ਮਨੀਸ਼ ਪ੍ਰਭਾਕਰ, ਬਲਾਕ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਦਿਹਾਤੀ ਪ੍ਰਧਾਨ ਜਸਵੰਤ ਸਿੰਘ ਨੀਟਾ ਜਗਪਾਲਪੁਰ, ਮਾਰਕਿਟ ਕਮੇਟੀ ਫਗਵਾੜਾ ਦੇ ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਸਾਬਕਾ ਬਲਾਕ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਡੈਲੀਗੇਟ ਮੈਂਬਰ ਮਨੀਸ਼ ਭਾਰਦਵਾਜ, ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਰਾਮਪਾਲ ਉੱਪਲ, ਵਿਨੋਦ ਵਰਮਾਨੀ, ਹਰਬੰਸ ਲਾਲ, ਕਮਲ ਧਾਲੀਵਾਲ, ਯੂਥ ਪ੍ਰਧਾਨ ਹਰਮਨਪ੍ਰੀਤ ਸਿੰਘ ਧਾਲੀਵਾਲ, ਰਾਕੇਸ਼ ਕਰਵਲ, ਰਾਜੂ ਵਾਲੀਆ, ਦਰਸ਼ਨ ਪ੍ਰਿੰਸ, ਅਮਰਜੀਤ ਨਿੱਝਰ, ਰਾਜਕੁਮਾਰ ਰਾਜੂ, ਤੁਲਸੀ ਰਾਮ ਖੋਸਲਾ, ਵਿਪਨ ਕੁਮਰਾ, ਪ੍ਰਮੋਦ ਜੋਸ਼ੀ, ਸੰਜੀਵ ਸ਼ਰਮਾ ਟੀਟੂ, ਕੈਲਾਸ਼ ਸ਼ਰਮਾ, ਰਣਜੀਤ ਸਿੰਘ ਆਦਿ ਹਾਜ਼ਰ ਸਨ।
ਮਨੀਪੁਰ ਦੀ ਗੰਭੀਰ ਸਥਿਤੀ ’ਤੇ ਸੰਸਦ ’ਚ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਬਿਲਕੁਲ ਜਾਇਜ਼ : ਧਾਲੀਵਾਲ
previous post