ਹੁਸਿ਼ਆਰਪੁਰ, 27 ਸਤੰਬਰ (ਤਰਸੇਮ ਦੀਵਾਨਾ)- ਸਕੂਲ ਆਫ ਐਮੀਨੈਂਸ ਸ ਸ ਸ ਸ ਬਾਗਪੁਰ-ਸਤੌਰ ਦੀ ਲੜਕੀਆਂ ਦੀ ਕਬੱਡੀ ਟੀਮ (ਅੰਡਰ-17 ਸਾਲ) ਜਿ਼ਲ੍ਹਾ ਹੁਸਿ਼ਆਰਪੁਰ ਦੀ ਚੈਂਪੀਅਨ ਬਣ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਦੱਸਿਆ ਕਿ ਜਿ਼ਲ੍ਹਾ ਸਿੱਖਿਆ ਅਫਸਰ (ਸ) ਹਰਭਗਵੰਤ ਸਿੰਘ ਅਤੇ ਜਿ਼ਲਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ ’ਚ ਸਕੂਲ ਆਫ ਐਮੀਨੈਂਸ ਸ ਸ ਸ ਸ ਬਾਗਪੁਰ-ਸਤੌਰ ਵਿਖੇ ਚਲ ਰਹੇ ਕਬੱਡੀ ਦੇ ਜਿ਼ਲ੍ਹਾ ਪੱਧਰੀ ਟੂਰਨਾਮੈਂਟ ’ਚ ਸਕੂਲ ਆਫ ਐਮੀਨੈਂਸ ਸ ਸ ਸ ਸ ਬਾਗਪੁਰ-ਸਤੌਰ ਦੀ ਲੜਕੀਆਂ ਦੀ ਕਬੱਡੀ ਟੀਮ (ਅੰਡਰ-17 ਸਾਲ) ਨੇ ਹਸਿ਼ਆਰਪੁਰ ਜ਼ੋਨ ਵਲੋਂ ਖੇਡਦੇ ਹੋਏ ਜ਼ੋਨ ਗੜ੍ਹਸ਼ੰਕਰ ਨੂੰ 29-15 ਅੰਕਾਂ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨਾਂ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ, ਡੀ ਪੀ ਈ ਸੰਦੀਪ ਕੁਮਾਰ ਅਤੇ ਪੀ ਟੀ ਆਈ ਅਨੂਪਮ ਠਾਕੁਰ ਦੀ ਸਖਤ ਮਿਹਨਤ ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ’ਚ ਵਿਦਿਆਰਥੀਆਂ ਨੂੰ ਮਿਆਰੀਆਂ ਸਿੱਖਿਆ ਦੇਣ ਦੇ ਨਾਲ-ਨਾਲ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਹੋ ਸਕੇ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਉਂਕਾਰ ਸਿੰਘ ਕਨਵੀਨਰ, ਕਮਲਜੀਤ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਸਤਵੀਰ ਕੌਰ, ਦਿਲਬਾਗ ਸਿੰਘ, ਕਰਨੈਲ ਸਿੰਘ, ਅਨੂਪਮ ਠਾਕੁਰ, ਕਰਨ ਗੁਪਤਾ, ਬਲਜੀਤ ਕੌਰ, ਸੀਮਾ ਰਾਣੀ, ਰੀਟਾ ਕੁਮਾਰੀ ਆਦਿ ਹਾਜਰ ਸਨ।