ਫਿਰੋਜ਼ਪੁਰ 27 ਸਤੰਬਰ – ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਬੇਰੁਖੀ ਵਾਲੇ ਰਵੱਈਏ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਐਲਾਨ ਕਰਨ ਦੇ ਬਾਵਜੂਦ ਇਹ ਸਕੀਮ ਲਾਗੂ ਨਾ ਕਰਨ ਤੋ ਅੱਕੇ ਸੂਬੇ ਦੇ ਮੁਲਾਜ਼ਮ 1 ਅਕਤੂਬਰ ਨੂੰ ਦਿੱਲੀ ਵਿਚ ਹੋ ਰਹੀ ਪੈਨਸ਼ਨ ਸ਼ੰਖਨਾਦ ਰੈਲੀ ਵਿਚ ਸ਼ਾਮਿਲ ਹੋ ਕੇ ਆਪ ਸਰਕਾਰ ਦੀਆਂ ਝੂਠੀਆਂ ਗਰੰਟੀਆਂ ਦਾ ਭਾਂਡਾ ਭੰਨਣਗੇ । ਇਹ ਜਾਣਕਾਰੀ ਦਿੰਦੇ ਹੋਏ ਅੱਜ ਇਥੇ ਸੀ.ਪੀ.ਐਫ.ਕਰਮਚਾਰੀ ਯੂਨੀਅਨ ਜਿ਼ਲ੍ਹਾ ਫਿਰੋਜ਼ਪੁਰ ਦੀ ਹੰਗਾਮੀ ਮੀਟਿੰਗ ਕਰਦੇ ਹੋਏ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਓਮ ਪ੍ਰਕਾਸ਼ ਰਾਣਾ, ਜਗਸੀਰ ਸਿੰਘ ਭਾਂਗਰ ਜਿ਼ਲ੍ਹਾ ਪ੍ਰਧਾਨ ਅਤੇ ਸੋਨੂੰ ਕਸ਼ਅਪ ਜਿ਼ਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਸੀ.ਪੀ.ਐਫ. ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਪਿਛਲੇ ਲੰਬੇ ਸਮੇ ਤੋ ਸੰਘਰਸ਼ ਕਰ ਰਹੇ ਹਨ । ਉਕਤ ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਆਪ ਦੇ ਸਰਕਾਰ ਨੇ ਪਿਛਲੇ ਸਾਲ ਦੀਵਾਲੀ ਤੋ ਪਹਿਲਾਂ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਸੀ ਅਤੇ ਇਹ ਐਲਾਨ ਮੁੱਖ ਮੰਤਰੀ ਪੰਜਾਬ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਕੀਤਾ ਸੀ, ਪਰ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਅਤੇ ਨਵੀ ਭਰਤੀ ਵੀ ਨਵੀ ਪੈਨਸ਼ਨ ਸਕੀਮ ਤਹਿਤ ਹੀ ਕੀਤੀ ਜਾ ਰਹੀ ਹੈ । ਜਿਸ ਕਾਰਨ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸ੍ਰੀ ਭਾਂਗਰ ਨੇ ਦੱਸਿਆ ਕਿ ਦੇਸ਼ ਭਰ ਵਿਚ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਲਈ ਐਨ.ਐਮ. ਓ.ਪੀ.ਐਸ. ਦੇ ਝੰਡੇ ਹੇਠ ਦਿੱਲੀ ਦੇ ਰਾਮ ਲੀਲਾ ਗਰਾਊਂਡ ਵਿਚ 1 ਅਕਤੂਬਰ ਨੂੰ ਦੇਸ਼ ਪੱਧਰੀ ਪੈਨਸ਼ਨ ਸੰ਼ਖਨਾਦ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਭਰ ਦੇ ਮੁਲਾਜ਼ਮ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸ: ਸੁਖਜੀਤ ਸਿੰਘ ਦੀ ਅਗਵਾਈ ਵਿਚ ਹਜ਼ਾਰ ਮੁਲਾਜ਼ਮ ਭਾਗ ਲੈਣ ਜਾ ਰਹੇ ਹਨ । ਇਸ ਦੇਸ਼ ਵਿਆਪੀ ਰੈਲੀ ਵਿਚ ਜਿ਼ਲ੍ਹਾ ਫਿਰੋਜ਼ਪੁਰ ਤੋ ਸੈਕੜੇ ਕਰਮਚਾਰੀ ਪੂਰੇ ਜ਼ੋਸ਼ ਨਾਲ ਭਾਗ ਲੈਣਗੇ । ਉਕਤ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਤੋ ਪੁਰਜ਼ੋਰ ਮੰਗ ਕੀਤੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਮਿਤੀ: 01-01-2004 ਤੋ ਤੁਰੰਤ ਲਾਗੂ ਕੀਤੀ ਜਾਵੇ । ਇਸ ਮੌਕੇ ਗੁਰਪ੍ਰੀਤ ਸਿੰਘ ਔਲਖ ਪ੍ਰਧਾਨ ਜਲ ਸਰੋਤ ਵਿਭਾਗ, ਵੀਰਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਅਮਨਦੀਪ ਸਿੰਘ ਅਤੇ ਹਰਪ੍ਰੀਤ ਦੁੱਗਲ ਜਿ਼ਲ੍ਹਾ ਖਜ਼ਾਨਾ ਦਫਤਰ, ਵਿਸਾ਼ਲ ਮਹਿਤਾ ਜਨਰਲ ਸਕੱਤਰ ਡੀ.ਸੀ. ਦਫਤਰ, ਸਿ਼ਵਾਲ ਖੰਨਾ, ਰਾਹੁਲ ਕੁਮਾਰ, ਨਵਜੋਤ ਸਿੰਘ, ਸ਼ੀਤਲ ਅਸੀਜਾ, ਵਿਜੇ ਕੁਮਾਰ, ਰਾਕੇਸ਼ ਕੁਮਾਰ ਲੋਕ ਨਿਰਮਾਣ ਵਿਭਾਗ, ਸਮੀਰ ਮਾਨਕਟਾਲਾ ਆਯੁਰਵੈਦਿਕ ਵਿਭਾਗ, ਸਰਬਜੀਤ ਸਿੰਘ ਭੂਮੀ ਰੱਖਿਆ ਵਿਭਾਗ, ਸੁਖਚੈਨ ਸਿੰਘ ਖੇੜੀਬਾੜੀ ਵਿਭਾਗ, ਜਰਨੈਲ ਸਿੰਘ ਸਿਆਲ, ਅਮਰਬੀਰ ਸਿੰਘ ਜਲ ਸਰੋਤ ਵਿਭਾਗ, ਗੁਰਵਿੰਦਰ ਸਿੰਘ ਤਹਿਸੀਲ ਪ੍ਰਧਾਨ, ਚੇਤਨ ਰਾਣਾ, ਸੰਦੀਪ ਦਿਓਲ ਅਤੇ ਰੂਪ ਸਿੰਘ ਡੀ.ਸੀ. ਦਫਤਰ, ਸਿਮਰਨਜੀਤ ਸਿਘ ਪਟਵਾਰੀ, ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਹਾਜ਼ਰ ਸਨ। । ਇਸ ਮੌਕੇ ਮੁਲਾਜ਼ਮ ਆਗੂਆਂ ਨੇ ਸ: ਸੁਖਜੀਤ ਸਿੰਘ ਸੂਬਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ ਪੰਜਾਬ ਦੀ ਫਿਲੌਰ ਤੋ ਧਾਰ ਕਲਾਂ ਵਿਖੇ ਕੀਤੀ ਗਈ ਬਦਲੀ ਦੀ ਸਖਤ ਸ਼ਬਦਾਂ ਵਿਚ ਨਿਖੇਦੀ ਕੀਤੀ ਅਤੇ ਇਹ ਬਦਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ
ਪੰਜਾਬ ਦੇ ਮੁਲਾਜ਼ਮ 1 ਅਕਤੂਬਰ ਨੂੰ ਦਿੱਲੀ ਵਿਚ ਆਪ ਸਰਕਾਰ ਦੇ ਝੂਠਾਂ ਦਾ ਭਾਂਡਾ ਭੰਨਣਗੇ
ਜਿ਼ਲ੍ਹਾ ਫਿਰੋਜ਼ਪੁਰ ਤੋ ਸੈਕੜੇ ਮੁਲਾਜ਼ਮ ਪੈਨਸ਼ਨ ਸੰ਼ਖਨਾਦ ਰੈਲੀ ਵਿਚ ਪੁੱਜਣਗੇ
previous post