Home » ਥਾਣਾ ਛੇਹਰਟਾ ਵੱਲੋਂ ਨਜਾਇਜ਼ ਪਿਸਟਲ 32 ਤੇ ਤਿੰਨ ਜਿੰਦਾ ਰੋਂਦ ਸਮੇਂਤ ਇੱਕ ਕਾਬੂ

ਥਾਣਾ ਛੇਹਰਟਾ ਵੱਲੋਂ ਨਜਾਇਜ਼ ਪਿਸਟਲ 32 ਤੇ ਤਿੰਨ ਜਿੰਦਾ ਰੋਂਦ ਸਮੇਂਤ ਇੱਕ ਕਾਬੂ

by Rakha Prabh
15 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੌਨਿਹਾਲ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਭਜੋਤ ਸਿੰਘ ਵਿਰਕ ਵਧੀਕ ਡਿਪਟੀ ਕਮਿਸ਼ਨਰ ਪੁਲਿਸ-2, ਕਮਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਪੁਲਿਸਤੰਤਰ ਪੱਛਮੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਿਲੀਆ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਸ਼ਹਿਰ ਵਿੱਚ ਕਰਾਇਮ ਕਰਨ ਵਾਲੇ ਵਿਅਕਤੀਆਂ, ਸਮਾਜ ਵਿਰੋਧੀ ਗਤੀਵਿਧੀਆ ਵਿੱਚ ਸਰਗਰਮ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਇੰਸ: ਗੁਰਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਛੇਹਰਟਾ ਅੰਮ੍ਰਿਤਸਰ ਨੂੰ ਮਿਤੀ 1-12-2022 ਨੂੰ ਮੁੱਖਬਰ ਖਾਸ ਵੱਲੋਂ ਸੂਚਨਾ ਮਿਲੀ ਕਿ ਬਲਦੇਵ ਸਿੰਘ ਉਰਫ਼ ਰਵੀ ਵਾਸੀ ਕਪੱਤਗੜ, ਸਰਬਜੀਤ ਸਿੰਘ ਉਰਫ਼ ਸੈਮ ਵਾਸੀ ਚਿੰਤ ਕੋਟ, ਤਰਨ ਤਾਰਨ, ਹਰਮਨ ਵਾਸੀ ਚਿੰਤ ਕੋਟ, ਤਰਨ ਤਾਰਨ, ਜੋਗਿੰਦਰ ਸਿੰਘ ਉਰਫ਼ ਡੋਗਰ ਵਾਸੀ ਛੋਟਾ ਕਾਜ਼ੀ ਕੋਟ, ਤਰਨ ਤਾਰਨ, ਰੋਬਿਨ ਸਿੰਘ ਵਾਸੀ ਕਾਜ਼ੀ ਕੋਟ ਤਰਨ ਤਾਰਨ ਜੋ ਸਾਰੇ ਇੱਕਠੇ ਹੋ ਕੇ ਖਤਰਨਾਕ ਹਥਿਆਰਾਂ ਸਮੇਤ ਇਨੋਵਾ ਕਾਰ ਨੰਬਰੀ PB13-AR-1853 ਰੰਗ ਚਿੱਟਾ ਪਰ ਘੁੰਮ ਰਹੇ ਹਨ। ਜੇਕਰ ਨਰੈਣਗੜ ਏਰੀਆ ਵਿੱਚ ਸਰਚ ਕੀਤੀ ਜਾਵੇ ਤਾਂ ਉਕਤ ਗੱਡੀ ਅਤੇ ਹਥਿਆਰਾਂ ਸਮੇਤ ਕਾਬੂ ਆ ਸਕਦੇ ਹਨ। ਜਿਸ ਤੇ ਇੰਸ: ਗੁਰਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਛੇਹਰਟਾ ,ਅੰਮ੍ਰਿਤਸਰ ਵੱਲੋਂ ਸਬ-ਇੰਸ: ਸੁਰਮੇਲ ਸਿੰਘ, ਵਧੀਕ ਮੁੱਖ ਅਫ਼ਸਰ ਥਾਣਾ ਛੇਹਰਟਾ, ਏਐਸਆਈ ਬਲਵਿੰਦਰ ਸਿੰਘ ਇੰਚਾਰਜ਼ ਪੁਲਿਸ ਚੋਂਕੀ ਟਾਊਨ ਛੇਹਰਟਾ, ਅੰਮ੍ਰਿਤਸਰ ਅਧਾਰਤ ਟੀਮਾਂ ਬਣਾ ਕੇ ਇੰਸ: ਗੁਰਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਛੇਹਰਟਾ ਅੰਮ੍ਰਿਤਸਰ ਵੱਲੋਂ ਉਕਤ ਵਿਅਕਤੀਆਂ ਦੀ ਤਲਾਸ਼ ਸ਼ੁਰੂ ਕੀਤੀ ਤਾਂ ਏਐਸਆਈ ਬਲਵਿੰਦਰ ਸਿੰਘ ਇੰਚਾਰਜ਼ ਪੁਲਿਸ ਚੌਂਕੀ ਟਾਊਨ ਛੇਹਰਟਾ, ਅੰਮ੍ਰਿਤਸਰ ਸਮੇਤ ਸਬ-ਇੰਸ: ਸੁਰਮੇਲ ਸਿੰਘ, ਵਧੀਕ ਮੁੱਖ ਅਫ਼ਸਰ ਥਾਣਾ ਛੇਹਰਟਾ ਆਪਣੀ ਪ੍ਰਾਈਵੇਟ ਕਾਰ ਤੇ ਨਰੈਣਗੜ੍ਹ ਚੌਂਕ ਤੋਂ 40 ਫੁੱਟ ਨਰੈਣਗੜ੍ਹ ਛੇਹਰਟਾ ਨੂੰ ਜਾ ਰਹੇ ਸੀ ਜਦ ਇਹ ਪੁਲਿਸ ਪਾਰਟੀ ਨਰੈਣਗੜ ਚੌਂਕ ਤੋਂ ਨਰੈਣਗੜ ਬਾਜ਼ਾਰ ਵਿੱਚ ਦਾਖਿਲ ਹੋਏ ਤਾਂ ਸਾਹਮਣੇ ਤੋਂ ਕਾਰ ਨੰਬਰੀ PB13-AR-1853 ਰੰਗ ਚਿੱਟਾ ਇਨੋਵਾ ਕਾਰ ਆਉਂਦੀ ਦਿਖਾਈ ਦਿੱਤੀ। ਜਿਸ ਵਿੱਚ 5-6 ਸ਼ੱਕੀ ਵਿਅਕਤੀ ਸਵਾਰ ਸਨ, ਜੋ ਇਸ ਇਨੋਵਾ ਕਾਰ ਨੂੰ ਏਐਸਆਈ ਬਲਵਿੰਦਰ ਸਿੰਘ ਨੇ ਆਪਣੀ ਪ੍ਰਾਈਵੇਟ ਕਾਰ ਅੱਗੇ ਕਰਕੇ ਰੋਕ ਲਿਆ ਤੇ ਇਨੋਵਾ ਕਾਰ ਵਿੱਚ 5-6 ਵਿਅਕਤੀ ਨਿਕਲ ਕੇ ਪੁਲਿਸ ਪਾਰਟੀ ਤੇ ਆਪਣੇ ਆਪਣੇ ਦਸਤੀ ਪਿਸਟਲਾਂ ਨਾਲ ਫਾਇਰਿੰਗ ਕਰਦੇ ਹੋਏ ਨਰੈਣਗੜ੍ਹ ਛੇਹਰਟਾ ਦੀਆਂ ਵੱਖ-ਵੱਖ ਦਿਸ਼ਾਵਾਂ ਵੱਲ ਨੂੰ ਭੱਜ ਨਿਕਲੇ, ਜੋ ਦੋਸ਼ੀ ਰੋਬਿਨ ਸਿੰਘ ਉਕਤ ਨੇ ਏਐਸਆਈ ਬਲਵਿੰਦਰ ਸਿੰਘ ਤੇ ਉਸਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੇ ਦਸਤੀ ਪਿਸਟਲ ਨਾਲ ਫਾਇਰ ਕੀਤਾ ਤੇ ਬਲਦੇਵ ਸਿੰਘ ਉਰਫ਼ ਰਵੀ ਉਕਤ ਨੇ ਅਤੇ ਉਸਦੇ ਬਾਕੀ ਸਾਥੀਆਂ ਨੇ ਸਬ-ਇੰਸ: ਸੁਰਮੇਲ ਸਿੰਘ ਤੇ ਹੋਰ ਕਰਮਚਾਰੀਆਂ ਤੇ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਆਪਣੇ ਦਸਤੀ ਪਿਸਟਲ ਨਾਲ ਫਾਇਰ ਕੀਤੇ ਜਿਸ ਤੇ ਇੰਸ: ਗੁਰਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਛੇਹਰਟਾ ਅੰਮ੍ਰਿਤਸਰ ਵੱਲ ਉਕਤ ਦੋਸ਼ੀਆ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ। ਰੋਬਿਨ ਸਿੰਘ ਉਰਫ਼ ਰੋਬਿਨ ਕੋਲੋਂ ਇੱਕ ਗਲੋਕ ਪਿਸਟਲ ਸਮੇਤ ਇੱਕ ਖੋਲ੍ਹ ਤੇ 2 ਜਿੰਦਾ ਰੋਂਦ ਤੋਂ ਦੋਸ਼ੀ ਬਲਦੇਵ ਸਿੰਘ ਉਰਫ਼ ਰਵੀ ਪਾਸੋਂ ਇੱਕ ਗਲਕ ਪਿਸਟਲ ਸਮੇਤ 2 ਖੋਲ੍ਹ ਤੇ 5 ਜਿੰਦਾ ਰੋਂਦ ਬ੍ਰਾਮਦ ਕੀਤੇ ਤੇ ਮੋਕੇ ਤੇ ਐਨਕਊਂਟਰ ਵਾਲੀ ਜਗ੍ਹਾ ਨਰੈਣਗੜ੍ਹ ਛੇਹਰਟਾ ਤੋਂ ਕਾਬੂ ਕੀਤੇ, ਬਲਦੇਵ ਸਿੰਘ ਉਰਫ਼ ਰਵੀ ਵਾਸੀ ਕਪੱਤਗੜ, ਰੋਬਿਨ ਸਿੰਘ ਉਰਫ਼ ਰੋਬਿਨ ਵਾਸੀ ਕਾਜ਼ੀ ਕੋਟ, ਤਰਨ ਤਾਰਨ ਦੇ ਬਾਕੀ ਸਾਥੀ ਜਿਨਾਂ ਵਿੱਚ ਸਰਬਜੀਤ ਸਿੰਘ ਉਰਫ਼ ਸੈਮ ਵਾਸੀ ਚਿੰਤ ਕੋਟ ਤਰਨ ਤਾਰਨ, ਹਰਮਨ ਵਾਸੀ ਚਿੰਤ ਕੋਟ, ਤਰਨ ਤਾਰਨ, ਜੋਗਿੰਦਰ ਸਿੰਘ ਉਰਫ਼ ਡੰਗਰ ਵਾਸੀ ਛੋਟਾ ਕਾਜ਼ੀ ਕੋਟ ਤਰਨ ਤਾਰਨ, ਗੋਪੀ ਵਾਸੀ ਨੇੜੇ ਬਾਬਾ ਅਸ਼ਅਲੀ, ਘਨੂੰਪੁਰ ਕਾਲੇ ਛੇਹਰਟਾ ਅੰਮ੍ਰਿਤਸਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਐਨਕਾਉਂਟਰ ਵਾਲੀ ਜਗ੍ਹਾ ਨਰੈਣਗੜ ਖਾਲੀ ਪਲਾਟ ਵਿੱਚੋ ਇੱਕ ਪਿਸਟਲ 30 ਬੋਰ ਸਮੇਤ 2 ਖੋਲ ਤੇ ਇੱਕ ਰੋਂਦ ਜਿੰਦਾ ਬ੍ਰਾਮਦ ਕੀਤੇ। ਜਿਸ ਨਾਲ ਸਰਬਜੀਤ ਸਿੰਘ ਸੈਮ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਸੀ ਤੇ ਪੁਲਿਸ ਪਾਰਟੀ ਵੱਲੋਂ ਵੀ ਆਪਣੀ ਤੇ ਪਬਲਿਕ ਦੀ ਰੱਖਿਆ ਲਈ ਜਵਾਬੀ ਫਾਇਰਿੰਗ ਕੀਤੀ ਗਈ। ਜਿਸ ਦੌਰਾਨ 6 ਰੋਂਦ 9 MM, 4 ਰੋਂਦ ਅਸਾਲਟ ਰਾਈਫ਼ਲ ਦੇ ਫਾਇਰ ਕੀਤੇ ਗਏ। ਜੋ ਐਨਕਾਉਂਟਰ ਤੋਂ ਬਾਅਦ ਬਲਦੇਵ ਸਿੰਘ ਰਵੀ ਤੋਂ 2 ਖੇਲ ਤੇ 5 ਰੋਂਦ ਜਿੰਦਾ, ਦੋਸ਼ੀ ਰੋਬਿਨ ਤੋਂ 1 ਖੋਲ੍ਹ ਤੋਂ 5 ਰੋਦ ਜਿੰਦਾ ਬ੍ਰਾਮਦ ਕੀਤੇ ਗਏ। ਇਨ੍ਹਾਂ ਵੱਲੋਂ ਵਰਤੀ ਗਈ ਇਨੋਵਾ ਕਾਰ ਨੰਬਰੀ PB13-AR-1853 ਰੰਗ ਚਿੱਟਾ ਦੀ ਤਲਾਸ਼ੀ ਕਰਨ ਤੇ ਉਸ ਵਿੱਚ 2 ਪਿਸਟਲ 32 ਬੋਰ ਤੇ 2 ਰੋਂਦ ਜਿੰਦਾ ਬ੍ਰਾਮਦ ਹੋਏ। ਇਹਨਾਂ ਤੇ ਮੁਕੱਦਮਾ ਨੰਬਰ 280 ਮਿਤੀ 1-12-2022 ਜੁਰਮ 307, 120-ਬੀ, 148, 149 IPC, 25(8)/54/59 ਅਸਲਾ ਐਕਟ ਥਾਣਾ ਛੇਹਰਟਾ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਜੋ ਮੁਕੱਦਮੇ ਵਿੱਚ ਦੋਸ਼ੀ ਜੋਗਿੰਦਰ ਸਿੰਘ ਉਰਫ਼ ਡੋਗਰ ਪੁੱਤਰ ਸੁਖਚੈਨ ਸਿੰਘ ਵਾਸੀ ਕਾਜ਼ੀ ਕੋਟ, ਤਰਨ ਤਾਰਨ ਜੋ ਭਗੋੜਾ ਸੀ। ਜਿਸ ਨੂੰ ਮਿਤੀ 21.7.2023 ਨੂੰ ਦੌਰਾਨੇ ਤਫਤੀਸ਼ ਗ੍ਰਿਫਤਾਰ ਕੀਤਾ ਗਿਆ ਹੈ‌ਅਤੇ ਦੋਸ਼ੀ ਪਾਸੋਂ ਇੱਕ ਪਿਸਟਲ ਸਮੇਤ 3 ਰੋਂਦ ਜਿੰਦਾ ਬ੍ਰਾਮਦ ਕੀਤੇ ਗਏ। ਦੋਸ਼ੀ ਨੂੰ ਮਾਨਯੋਗ ਅਦਾਲਤ ਦੇ ਪੇਸ ਕਰਕੇ ਬੰਦ ਕੇਂਦਰੀ ਕਰਵਾਇਆ ਗਿਆ ਹੈ। ਮੁੱਕਦਮਾ ਦੀ ਤਫ਼ਤੀਸ਼ ਜਾਰੀ ਹੈ।

Related Articles

Leave a Comment