Home » ਮਿਡਲ ਸਕੂਲ ਮੱਟਰਾਂ ਦੇ ਬੱਚਿਆਂ ਦਾ ਮੈਡੀਕਲ ਚੈੱਕ ਅੱਪ

ਮਿਡਲ ਸਕੂਲ ਮੱਟਰਾਂ ਦੇ ਬੱਚਿਆਂ ਦਾ ਮੈਡੀਕਲ ਚੈੱਕ ਅੱਪ

by Rakha Prabh
255 views

ਭਵਾਨੀਗੜ, 19 ਅਪਰੈਲ (ਰਾਖਾ ਪ੍ਰਭ ਚੀਫ ਬਿਊਰੋ) ਰਾਸ਼ਟਰੀ ਬਾਲ ਤੰਦਰੁਸਤੀ ਪ੍ਰੋਗਰਾਮ ਦੇ ਤਹਿਤ ਸੁਤੰਤਰਤਾ ਸੰਗਰਾਮੀ ਸਰਦਾਰ ਹਜ਼ੂਰਾ ਸਿੰਘ ਸਰਕਾਰੀ ਮਿਡਲ ਸਮਾਰਟ ਸਕੂਲ ਮੱਟਰਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਮੈਡੀਕਲ ਚੈੱਕ ਅੱਪ ਸਫਲਤਾਪੂਰਵਕ ਸਮਾਪਤ ਹੋਇਆ। ਸਕੂਲ ਇੰਚਾਰਜ ਚਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ਡਾਕਟਰ ਪ੍ਰੀਤੀ ਗਰਗ (ਅਸਿਸਟੈਂਟ ਮੈਡੀਕਲ ਅਫਸਰ) ਭਵਾਨੀਗੜ੍ਹ ਦੀ ਟੀਮ ਨੇ ਵਿਦਿਆਰਥੀਆਂ ਦੀ ਸਿਹਤ ਦਾ ਗੰਭੀਰਤਾ ਦੇ ਨਾਲ ਨਿਰੀਖਣ ਕੀਤਾ। ਸਿਹਤ ਵਿਭਾਗ ਦੀ ਟੀਮ ਨੇ ਮੁਆਇਨਾ ਕਰਨ ਉਪਰੰਤ ਬੱਚਿਆਂ ਨੂੰ ਆਇਰਨ ਅਤੇ ਤਾਕਤ ਦੀਆਂ ਗੋਲੀਆਂ ਤਕਸੀਮ ਕੀਤੀਆ। ਇਸਦੇ ਨਾਲ ਹੀ ਬੱਚਿਆਂ ਨੂੰ ਇਹਨਾਂ ਗੋਲੀਆਂ ਦੇ ਇਸਤੇਮਾਲ ਬਾਰੇ ਜਾਣੂ ਕਰਵਾਇਆ ਗਿਆ। ਸਕੂਲ ਵਿੱਚ ਮਿਡ ਡੇ ਮੀਲ ਸਕੀਮ ਦੀ ਇੰਚਾਰਜ ਅਧਿਆਪਕਾ ਸੁਖਵਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਦਾ ਮੈਡੀਕਲ ਚੈੱਕ ਅੱਪ ਕਰਨਾ ਬੇਹੱਦ ਚੰਗਾ ਉਪਰਾਲਾ ਹੈ। ਇਸ ਨਾਲ ਵਿਦਿਆਰਥੀਆਂ ਦੀ ਸਿਹਤ ਦਾ ਵਿਕਾਸ ਹੋਣ ਦੇ ਨਾਲ ਹੀ ਆਰਥਿਕ ਤੌਰ ਤੇ ਪਛੜੇ ਹੋਏ ਲੋਕਾਂ ਨੂੰ ਉਹਨਾਂ ਹੈਲਥ ਸਕੀਮਾਂ ਬਾਰੇ ਜਾਣਕਾਰੀ ਹੁੰਦੀ ਹੈ ਜੋ ਕਿ ਜਨਤਾ ਦੀ ਭਲਾਈ ਦੇ ਲਈ ਚਲਾਈਆ ਜਾਂਦੀਆ ਹਨ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਇੰਚਾਰਜ ਵੱਲੋਂ ਮਾਹਿਰਾਂ ਦੀ ਟੀਮ ਦਾ ਧੰਨਵਾਦ ਕੀਤਾ ਗਿਆ।

Related Articles

Leave a Comment