ਨੌਰਥ ਜੌਨ ਵਿਚ ਐਸ ਜੀ ਆਰ ਡੀ ਪਬਲਿਕ ਸਕੂਲ ਨੇ ਮੱਲਾਂ ਮਾਰੀਆਂ
ਅੰਮ੍ਰਿਤਸਰ (ਗੁਰਮੀਤ ਸਿੰਘ ਰਾਜਾ ) ਰੌਕਿਟਬਾਲ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਸ੍ਰ ਲਖਬੀਰ ਸਿੰਘ ਏ ਆਈ ਜੀ ਇਨਕੋਨਟਰ ਇਨਟੈਲੀਜੈਸ ਦੇ ਆਦੇਸ਼ ਅਨੁਸਾਰ ਪੰਜਾਬ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਵਿਰਦੀ ਪ੍ਰਧਾਨ ਪੰਜਾਬ ਦੇ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿੱਚ ਕਰਵਾਈ ਗਈ 10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਕੂਲ ਸ੍ਰੀ ਗੁਰੂ ਰਾਮਦਾਸ ਪਬਲਿਕ ਸਕੂਲ ,ਗੋਲਡਨ ਟੈਂਪਲ ਕਾਲੋਨੀ ਦੀਆਂ ਲੜਕੀ ਨੇ ਤੀਸਰਾ ਰਨਰ ਅਪ ਸਥਾਪਨ ਪ੍ਰਾਪਤ ਕੀਤਾ ਅਤੇ ਨਾਮਵਰ ਟੀਮਾਂ ਨੂੰ ਹਰਾਇਆ ਪੰਜਾਬ ਦੇ ਟਰਾਂਸਪੋਰਟ ਅਤੇ ਪੰਚਾਇਤ ਮੰਤਰੀ, ਸ੍ਰ ਲਾਲਜੀਤ ਸਿੰਘ ਭੁੱਲਰ ਪਾਸੋਂ ਕੱਪ ਅਤੇ ਮੈਡਲ ਤੇ ਟਰਾਫੀਆ ਪ੍ਰਾਪਤ ਕੀਤੀਆਂ। ਇਸ ਜਿੱਤ ਦਾ ਸਿਹਰਾ ਪ੍ਰਿੰਸੀਪਲ ਸੁਖਦੀਪ ਸਿੰਘ ਗਿੱਲ, ਸਕੂਲ ਸਟਾਫ ਅਤੇ ਖਿਡਾਰੀਆਂ ਸਿਰ ਜਾਂਦਾ ਹੈ।ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰ ਸਕੂਲਾਂ ਦੇ ਲੜਕਿਆਂ ਅਤੇ ਲੜਕੀਆਂ ਨੇ ਭਾਗ ਲਿਆ ਅਤੇ ਸ੍ਰੋਮਣੀ ਕਮੇਟੀ ਦੀ ਏ ਟੀਮ ਨੇ ਪੰਜਵਾਂ ਅਤੇ ਬੀ ਟੀਮ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ। ਸਕੂਲ ਆਉਂਣ ਤੇ ਪ੍ਰਿੰਸੀਪਲ ਅਤੇ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।