Home » ਸਿੱਧ ਪੀਠ ਮਾਂ ਕਾਲਕਾ ਧਾਮ ਜੀਰਾ ’ਚ ਹੋਇਆ ਵਿਸ਼ਾਲ ਭਗਵਤੀ ਜਾਗਰਣ

ਸਿੱਧ ਪੀਠ ਮਾਂ ਕਾਲਕਾ ਧਾਮ ਜੀਰਾ ’ਚ ਹੋਇਆ ਵਿਸ਼ਾਲ ਭਗਵਤੀ ਜਾਗਰਣ

--ਸਤਵਿੰਦਰ ਵੰਡਾਲੀ ਨੇ ਮਾਂ ਦੀਆਂ ਭੇਂਟਾ ’ਤੇ ਝੂੰਮਣ ਲਾਏ ਸਰਧਾਲੂ

by Rakha Prabh
137 views

ਸਿੱਧ ਪੀਠ ਮਾਂ ਕਾਲਕਾ ਧਾਮ ਜੀਰਾ ’ਚ ਹੋਇਆ ਵਿਸ਼ਾਲ ਭਗਵਤੀ ਜਾਗਰਣ
–ਸਤਵਿੰਦਰ ਵੰਡਾਲੀ ਨੇ ਮਾਂ ਦੀਆਂ ਭੇਂਟਾ ’ਤੇ ਝੂੰਮਣ ਲਾਏ ਸਰਧਾਲੂ
ਜੀਰਾ, 9 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ) : ਸਿੱਧ ਪੀਠ ਮਾਂ ਕਾਲਕਾ ਧਾਮ ਮੰਦਰ ਸਾਹਮਣੇ ਦਾਣਾ ਮੰਡੀ ਜੀਰਾ ਵਿਖੇ 14ਵਾਂ ਵਿਸ਼ਾਲ ਭਗਵਤੀ ਜਾਗਰਣ ਮਾਂ ਕਾਲਕਾ ਧਾਮ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਲੱਲੀ, ਗੁਰਦੇਵ ਸਿੰਘ ਸਿੱਧੂ, ਆਸੂ ਸਚਦੇਵਾ, ਪ੍ਰਮੋਦ ਮਲਹੋਤਰਾ, ਹੈਪੀ ਸਚੇਦਵਾ, ਅਸ਼ੋਕ ਕਾਲੜਾ, ਰਾਮ ਤੀਰਥ ਸਰਮਾਂ, ਵਿਜੇ ਕੁਮਾਰ ਬੰਬੀ, ਨਸੀਬ ਸਿੰਘ ਗਿੱਲ ਆਦਿ ਦੀ ਦੇਖਰੇਖ ਹੇਠ ਕਰਵਾਇਆ ਗਿਆ।

ਇਸ ਮੌਕੇ ਦਰਬਾਰ ਦਾ ਉਦਘਾਟਨ ਸ਼ਹਿਰ ਦੇ ਨਾਮੀ ਕਾਰੋਬਾਰੀ ਅਮਰੀਕ ਸਿੰਘ ਆਹੂਜਾ, ਹਰਪਾਲ ਸਿੰਘ ਦਰਗਨ, ਲੱਕੀ ਆਹੂਜਾ ਨੇ ਸਰਧਾਂ ਪੂਰਵਕ ਪੂਰੀ ਵਿਧੀਵਿਧਾਨ ਨਾਲ ਕੀਤਾ, ਉਪਰੰਤ ਗਣੇਸ਼ ਪੂਜਨ ਸਾਹਿਲ ਭੂਸ਼ਣ ਪ੍ਰਧਾਨ ਟਰੱਕ ਯੂਨੀਅਨ ਅਤੇ ਕਰਨ ਬਾਂਸਲ ਭੱਠਾ ਐਸੋਸੀਏਸਨ ਪ੍ਰਧਾਨ ਨੇ ਕੀਤਾ।

ਜਦਕਿ ਜੋਤੀ ਪੂਜਨ ਦੀ ਰਸਮ ਸੁਰਿੰਦਰ ਗੁਪਤਾ, ਰਜਿੰਦਰ ਗੁਪਤਾ ਅਤੇ ਆਕਾਸ ਨਰੂਲਾ ਨੇ ਨਿਭਾਈ ਅਤੇ ਝੰਡਾ ਪੂਜਨ ਕੁਲਭੂਸਣ ਜੈਨ ਕਾਲਾ, ਰਾਜੇਸ ਕੁਮਾਰ ਢੰਡ, ਗੁਰਪ੍ਰੀਤ ਸਿੰਘ ਸਿੱਧੂ ਚੀਫ ਐਡੀਟਰ, ਕੰਜਕ ਪੂਜਨ ਮਦਨ ਲਾਲ ਸਚਦੇਵਾ, ਬੰਟੀ ਸਚਦੇਵਾ, ਮਹਾਂਕਾਲੀ ਪੂਜਾ ਸੰਮੀ ਜੈਨ, ਸਿਵਾ ਧਰਮਕੋਟ, ਰਿੰਕੂ ਦਿੱਲੀ ਅਤੇ ਸਟੇਜ ਦਾ ਉਦਘਾਟਨ ਨਾਮੀ ਸਮਾਜ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਇਸ ਪ੍ਰਧਾਨ ਨਗਰ ਕੌਂਸਲ ਜੀਰਾ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਸਾਬਕਾ ਕੌਂਸਲ ਪਵਨ ਕੁਮਾਰ, ਵੀਰ ਜੈਨ ਅਤੇ ਮਹੇਸ ਕੁਮਾਰ ਸਾਂਝੇ ਤੌਰ ਤੇ ਰੀਬਿਨ ਕੱਟ ਕੇ ਕੀਤਾ।

ਇਸ ਮੌਕੇ ਮਹਾਂਮਾਈ ਨੂੰ ਚੁਨਰੀ ਭੇਟਾਂ ਦੀ ਰਸਮ ਸੰਜੀਵ ਕੁਮਾਰ ਨਾਰੰਗ ਮਾਲਕ ਸੁਖਮਨੀ ਹਸਪਤਾਲ ਜੀਰਾ, ਰਮਨ ਕੌਛੜ, ਕਰਨ ਬਾਂਸਲ ਨੇ ਕੀਤੀ। ਇਸ ਸਮਾਗਮ ’ਚ ਮੁਖ ਮਹਿਮਾਨ ਵਜੋਂ ਹਲਕਾ ਵਿਧਾਇਕ ਨਰੇਸ ਕਟਾਰੀਆਂ ਦੇ ਛੋਟੇ ਭਰਾ ਆਦੇਸ ਕਟਾਰੀਆਂ, ਰਸਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਜੀਰਾ, ਹਰੀਸ ਜੈਨ ਗੋਗਾ ਚੇਅਰਮੈਨ ਸਹਿਕਾਰੀ ਸਭਾਵਾਂ ਪੰਜਾਬ, ਗੁਰਮੀਤ ਸਿੰਘ ਸੰਧੂ ਨਿਊ ਆਟੋਜ ਮੋਬਾਇਲਜ, ਤਰਸੇਮ ਲਾਲ ਪੱਪੂ, ਚਰਨਜੀਤ ਸਿੰਘ ਸਿੱਕੀ, ਸੁਮਿਤ ਨਰੂਲਾ ਸਕੱਤਰ ਰਾਇਸ ਐਸੋਸੀਏਸਨ ਜੀਰਾ, ਡਾ: ਮੋਹਨ ਸਿੰਘ ਲਾਲਕਾ ਚੇਅਰਮੈਨ, ਜਸਪਾਲ ਸਿੰਘ ਪੰਨੂੰ ਚੇਅਰਮੈਨ, ਸਮਿੰਦਰ ਸਿੰਘ ਖਿੰਡਾਂ ਚੇਅਰਮੈਨ ਐਗਰੋ ਇੰਡਸਟਰੀ ਪੰਜਾਬ, ਸੁਰਿੰਦਰ ਸਿੰਘ ਜੌੜਾ ਮੈਂਬਰ ਪੀ.ਪੀ.ਸੀ, ਪ੍ਰੇਮ ਕੁਮਾਰ ਗਰੋਵਰ ਸਰਪ੍ਰਸਤ ਬਜਰੰਗ ਭਵਨ ਮੰਦਰ ਜੀਰਾ, ਨਿਸਾਨ ਸਿੰਘ ਸਿੱਧੂ ਸਹਿਰੀ ਪ੍ਰਧਾਨ ਬਸਪਾ ਨੇ ਸਿਰਕਤ ਕੀਤੀ।

ਇਸ ਸਮਾਗਮ ਦੌਰਾਨ ਨਾਮੀ ਧਾਰਮਿਕ ਗਾਇਕ ਸਤਵਿੰਦਰ ਵੰਡਾਲੀ ਨੇ ਆਪਣੀਆਂ ਮਨਮੋਹਿਕ ਭੇਂਟਾ ਭਗਤਾਂ ਨੂੰ ਜਿੱਥੇ ਨਿਹਾਲ ਕੀਤਾ, ਉੱਥੇ ਉਨ੍ਹਾਂ ਨੂੰ ਝੂੰਮਣ ਲਈ ਮਜਬੂਰ ਕੀਤਾ ਅਤੇ ਸਰਧਾਲੂਆਂ ਨੇ ਉਨ੍ਹਾਂ ਤੇ ਨੋਟਾਂ ਦੀ ਵਰਖਾ ਕੀਤੀ। ਇਸ ਮੌਕੇ ਉਨ੍ਹਾਂ ਸ੍ਰੀ ਵੈਸ਼ਨੂੰ ਭਜਨ ਮੰਡਲੀ ਜੀਰਾ ਦੇ ਪ੍ਰਧਾਨ ਕੁਲਭੂਸਣ ਸਰਮਾਂ ਦੀ ਅਗਵਾਈ ਹੇਠ ਜਾਗਰਣ ਦਾ ਆਰੰਭ ਕੀਤਾ ਅਤੇ ਮਹਾਰਾਣੀ ਤਾਰਾ ਰਾਣੀ ਦੀ ਕਥਾ ਸੁਣਾ ਕੇ ਜਾਗਰਣ ਦਾ ਸਮਾਪੰਨ ਕੀਤਾ। ਇਸ ਦੌਰਾਨ ਸਿੱਧ ਪੀਠ ਮਾਂ ਕਾਲਕਾ ਧਾਮ ਮੰਦਰ ਜੀਰਾ ਵੱਲੋਂ ਕੰਜਕ ਪੂਜਨ ਕੀਤਾ ਗਿਆ ਅਤੇ ਆਈਆਂ ਸੰਗਤਾਂ ਲਈ ਪੂੜੀਆਂ, ਛੌਲਿਆਂ, ਚਾਹ ਪਕੌੜਿਆ, ਫਲਾਂ ਆਦਿ ਦੇ ਭੰਡਾਰੇ ਸਾਰੀ ਰਾਤ ਚੱਲਦੇ ਰਹੇ।

Related Articles

Leave a Comment