ਹੁਸ਼ਿਆਰਪੁਰ 14 ਜੁਲਾਈ ( ਤਰਸੇਮ ਦੀਵਾਨਾ ) ਹਾਂਡਾ ਗੋਤ ਦੇ ਜਠੇਰਿਆ ਦਾ ਸਲਾਨਾ ਜੋੜ ਮੇਲਾ ਪਿੱਛਲੇ ਸਾਲਾ ਦੀ ਤਰ੍ਹਾਂ ਇਸ ਵਰੇ ਵੀ ਸ਼ਹੀਦ ਬਾਬਾ ਸਾਵਣ ਮੱਲ ਮੈਮੋਰੀਅਲ ਟਰੱਸਟ ਰਜਿ.ਵਲੋ ਸੰਗਤ ਦੇ ਸਹਿਯੋਗ ਨਾਲ 16 ਜੁਲਾਈ ਦਿਨ ਐਤਵਾਰ ਨੂੰ ਬੜੀ ਧੂਮਧਾਮ ਨਾਲ ਬਾਬਾ ਜੀ ਦੇ ਇਤਿਹਾਸਕ ਸ਼ਹੀਦੀ ਸਥਾਨ ਤਿੱਬੜ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਵਲੋ ਟ੍ਰੱਸਟ ਦੇ ਜਨਰਲ ਸਕੱਤਰ
ਅਤੁਲ ਹਾਂਡਾ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੁਲਾਈ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਅਤੇ ਹਵਨ ਯੱਗ ਹੋਵੇਗਾ ਉਸਤੋ ਉੱਪਰੰਤ ਸਲਾਨਾ ਜੋੜ ਮੇਲੇ ਵਿੱਚ ਆਏ ਹੋਏ ਸਾਧੂ ਮਹਾਤਮਾ ਆਪਣੇ ਪ੍ਰਵਚਨਾ ਰਾਹੀ ਮੇਲੇ ਵਿੱਚ ਆਈਆ ਹੋਈਆ ਸੰਗਤਾ ਨੂੰ ਨਿਹਾਲ ਕਰਨਗੇ ਉਹਨਾ ਦੱਸਿਆ ਕਿ ਇਸ ਮੌਕੇ ਬਾਬਾ ਜੀ ਦਾ ਲੰਗਰ ਬੇਪ੍ਰਵਾਹ ਚੱਲੇਗਾ ।
ਹਾਂਡਾ ਗੋਤ ਦੇ ਜਠੇਰਿਆ ਦਾ ਸਲਾਨਾ ਜੋੜ ਮੇਲਾ ਭਲਕੇ ।
previous post