ਸੰਗਰੂਰ, 18 ਜੁਲਾਈ (ਗੁਰਪ੍ਰੀਤ ਸਿੰਘ ਸਿੱਧੂ/,ਰਾਜੂ ਸਿੰਗਲਾ):- ਪੰਜਾਬ ਫੋਰੈਸਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਵੀਰਵਾਰ ਨੂੰ ਬਣਾਸਰ ਬਾਗ਼ ਸੰਗਰੂਰ ਵਿਖੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਵਣ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਵਣ ਪੈਨਸ਼ਨਰਜ਼ ਦੇ ਬਣਦੇ ਸੇਵਾ ਲਾਭ ਗਰੇਚੁਟੀ, ਇਕੈਸ਼ਮੇਂਟ , ਜੀ ਆਈ ਐਸ ਮਿਰਤਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਤਰਸ ਦੇ ਆਧਾਰ ਤੇ ਨੌਕਰੀਆਂ ਦੇਣ ਸਮੇਂ ਸਿਰ ਪੈਨਸ਼ਨ ਕੇਸ ਮਹਾ ਲੇਖਾਕਾਰ ਨੂੰ ਭੇਜਣ ਆਦਿ ਬਾਰੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਫੋਰੈਸਟ ਪੈਨਸ਼ਨ ਐਸੋਸੀਏਸ਼ਨ ਨੂੰ ਰਜਿਸਟਰਡ ਕਰਾਉਣ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੇ ਜ਼ੋਰ ਦਿੱਤਾ ਗਿਆ ਅਤੇ ਸਾਂਝੇ ਮੋਰਚੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ।ਇਸ ਮੌਕੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਸੰਧੂ , ਜਗਦੀਪ ਸਿੰਘ ਢਿੱਲੋ ਸਰਪ੍ਰਸਤ , ਭਜਨ ਸਿੰਘ, ਰਵੀ ਕੁਮਾਰ ਬਰਗਾੜੀ, ਰਸ਼ਪਾਲ, ਬਲਜੀਤ ਸਿੰਘ ਕੰਗ, ਨਿਰਮਲ ਸਿੰਘ, ਜਰਨੈਲ ਸਿੰਘ, ਬਚਿੱਤਰ ਸਿੰਘ ਮੋਗਾ, ਸੁਖਮੰਦਰ ਸਿੰਘ ,ਪਵਨ ਕੁਮਾਰ ਪਟਿਆਲਾ ,ਕੇਸਰ ਸਿੰਘ, ਗੁਰਦੇਵ ਸਿੰਘ , ਗੁਰਲਾਲ ਸਿੰਘ, ਸੁਰਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ.