ਲੁਧਿਆਣਾ (ਕਰਨੈਲ ਸਿੰਘ ਐੱਮ ਏ)
ਪਿਛਲੇ ਦਿਨੀਂ ਬਿੱਗ.ਬੈਂਨ.ਐੱਸ. ਵੱਲੋਂ ਲੁਧਿਆਣਾ ਦੇ ਹੰਬੜਾਂ ਰੋਡ ਸਥਿਤ ਨਿਰਵਾਣਾ ਕਲੱਬ ਵਿਖੇ “ਬਿੱਗ ਇਮਪੈਕਟ” ਸੰਬੰਧੀ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ। “ਅਫੈਕਟੋ ਹੋਮਿਓਪੈਥੀ” ਦੇ ਡਾਇਰੈਕਟਰਜ਼ ਡਾ.ਮੁਕਤਿੰਦਰ ਸਿੰਘ ਤੇ ਡਾ.ਆਰ.ਐਸ.ਸੋਢੀ ਨੂੰ ਉਨ੍ਹਾਂ ਦੀਆਂ ਸੂਬੇ ਭਰ ਵਿੱਚ ਹੋਮਿਓਪੈਥੀ ਦੀਆਂ ਬੇਹਤਰੀਨ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ, ਪੰਜਾਬ ਦੇ ਕੈਬਨਿਟ ਤੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਜੀ ਵੱਲੋਂ ਟਰਾਫ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਹੋਈ ਆਪਣੀ ਇੰਟਰਵਿਊ ਦੇ ਦੌਰਾਨ ਡਾਇਰੈਕਟਰ ਡਾ.ਮੁਕਤਿੰਦਰ ਸਿੰਘ ਜੀ ਨੇ ਦੱਸਿਆ ਕਿ ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਹਰੇਕ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜ੍ਹਤ ਹੈ। ਉਹਨਾਂ ਦੀ “ਅਫੈਕਟੋ ਹੋਮਿਓਪੈਥੀ” ਕਲੀਨਿਕ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਜਿਵੇਂ ਕਿ ਅਲਰਜੀ,ਥਾਇਰਾਇਡ, ਚਮੜੀ ਰੋਗ, ਜ਼ਨਾਨਾ ਰੋਗ,ਜੋੜਾਂ ਦੇ ਦਰਦ,ਸ਼ੂਗਰ,ਬੀ.ਪੀ. ਆਦਿ ਦਾ ਬੜੇ ਹੀ ਤਸੱਲੀਬਖ਼ਸ਼ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ। “ਅਫੈਕਟੋ ਹੋਮਿਓਪੈਥੀ” ਦੀਆਂ ਪੂਰੇ ਭਾਰਤ ਵਿੱਚ 9 ਕਲੀਨਿਕ ਹਨ। ਹਰੇਕ ਕਲੀਨਿਕ ਵਿੱਚ ਰੋਗੀ ਦੀ ਤਕਲੀਫ਼ ਨੂੰ ਬੜੇ ਹੀ ਠਰ੍ਹੰਮੇਂ ਤੇ ਧੀਰਜ ਨਾਲ ਸੁਣ ਕੇ,ਸਮਝ ਕੇ,ਸਹੀ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਡਾ.ਮੁਕਤਿੰਦਰ ਸਿੰਘ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਹਨ। ਉਹਨਾਂ ਦਾ ਕਹਿਣਾ ਹੈ ਕਿ ਅੱਜ- ਕੱਲ੍ਹ ਦੇ ਜ਼ਮਾਨੇ ਵਿੱਚ ਜਿਹੜੀਆਂ ਬੱਚਿਆਂ ਦੀਆਂ ਨਵੀਆਂ ਬਿਮਾਰੀਆਂ ਜਿਵੇਂ ਕਿ,ਔਰਟੀਜ਼ਮ,ਏ.ਡੀ.ਐਚ.ਡੀ.ਵੀਟ ਅਲਰਜੀ, ਬੱਚਿਆਂ ਦੇ ਵਿਕਾਸ ਸੰਬੰਧੀ ਗੜਬੜੀ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਿਹਨਾਂ ਦਾ ਕਿਸੇ ਵੀ ਹੋਰ ਇਲਾਜ ਪੱਧਤੀ ਵਿੱਚ ਕੋਈ ਪੱਕਾ ਇਲਾਜ ਨਹੀਂ ਹੁੰਦਾ, ਅਜਿਹੀਆਂ ਬਿਮਾਰੀਆਂ ਹੋਮਿਓਪੈਥਿਕ ਇਲਾਜ਼ ਪੱਧਤੀ ਰਾਹੀਂ ਜੜ੍ਹ ਤੋਂ ਠੀਕ ਹੋ ਸਕਦੀਆਂ ਹਨ ਤੇ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਵਿੱਚ”ਅਫੈਕਟੋ ਹੋਮਿਓਪੈਥੀ” ਦੇ ਡਾਕਟਰਾਂ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ।
ਡਾ.ਸੋਢੀ ਤੇ ਡਾ.ਮੁਕਤਿੰਦਰ ਸਿੰਘ ਜੀ ਵੱਲੋਂ ਬਿੱਗ.ਬੈਨ.ਐੱਸ. ਤੇ ਪੰਜਾਬ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਦਾ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਧੰਨਵਾਦ ਕੀਤਾ ਗਿਆ