ਹੁਸਿ਼ਆਰਪੁਰ, 23 ਸਤੰਬਰ (ਤਰਸੇਮ ਦੀਵਾਨਾ)- ਸਕੂਲ ਆਫ ਐਮੀਨੈਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਬਾਗਪੁਰ-ਸਤੌਰ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਸੰਗਰੂਰ ਵਿਖੇ ਟ੍ਰਿਪਲ ਜ਼ੰਪ ਦੀ ਹੋਈ ਜੂਨੀਅਰ ਸਟੇਟ ਚੈਂਪੀਅਨਸਿ਼ਪ ’ਚ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ: ਸੁਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਮਿਆਰੀ ਸਿੱਖਿਆ ਦੇ ਨਾਲ-ਨਾਲ ਖੇਡਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਉਨ੍ਹਾਂ ਇਸ ਸਫਲਤਾ ਦਾ ਸਿਹਰਾ, ਵਿਦਿਆਰਥੀ ਗੁਰਪ੍ਰੀਤ ਸਿੰਘ, ਡੀ ਪੀ ਈ ਸੰਦੀਪ ਕੁਮਾਰ ਅਤੇ ਪੀ ਟੀ ਆਈ ਅਨੂਪਮ ਠਾਕੁਰ ਦੀ ਸਖਤ ਮਿਹਨਤ ਨੂੰ ਦਿੱਤਾ। ਇਸ ਮੌਕੇ ਜਸਵਿੰਦਰ ਸਿੰਘ ਸਹੋਤਾ, ਪਰਮਜੀਤ, ਮਨਿੰਦਰ ਸਿੰਘ, ਲਵ ਕੁਮਾਰ, ਅਨੂਪਮ ਠਾਕੁਰ, ਬਲਜੀਤ ਕੌਰ, ਗੁਰਪ੍ਰੀਤ ਕੌਰ, ਮੀਨਾ ਕੁਮਾਰੀ ਆਦਿ ਹਾਜਰ ਸਨ।