ਫਿਰੋਜ਼ਪੁਰ 5 ਜਨਵਰੀ ( ਪੱਤਰ ਪ੍ਰੇਰਕ )
ਜਲ ਨਿਕਾਸ ਕੰਮ ਮਾਇਨਿੰਗ ਅਤੇ ਜਿਉਲੋਜੀ ਗੋਲੇਵਾਲਾ ਡਿਵੀਜ਼ਨ ਝੋਕ ਰੋਡ ਫਿਰੋਜ਼ਪੁਰ ਵਿਖੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਾਰਜ਼ਕਾਰੀ ਇੰਜੀਨੀਅਰ ਡਰੇਨਜ ਵਿਭਾਗ ਕੰਮ ਮਾਇਨਿੰਗ ਜਿਉਲੋਜੀ ਸ੍ਰੀ ਗਿਤੇਸ ਉਪਵੈਜਾ ਦੀ ਦੇਖ ਰੇਖ ਹੇਠ ਹਰ ਸਾਲ ਦੀ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਵੱਲੋਂ ਰਸ ਭਿੰਨੇ ਕੀਰਤਨ ਗਾਇਨ ਕੀਤੇ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੰਮ ਦੀ ਤਰੀਫ ਕਰਦਿਆਂ ਹੜਾ ਦੌਰਾਨ ਨਿਭਾਈ ਜ਼ਿਮੇਵਾਰੀ ਦੀ ਸ਼ਲਾਘਾ ਕੀਤੀ । ਇਸ ਮੌਕੇ ਐਕਸੀਅਨ ਗੋਲੇਵਾਲਾ ਡਿਵੀਜ਼ਨ ਫਿਰੋਜ਼ਪੁਰ ਸ੍ਰੀ ਗਿਤੇਸ ਉਪਵੈਜਾ ਨੇ ਸਮੂਹ ਮੁਲਾਜ਼ਮਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦਿਆਂ ਕਿਹਾ ਕਿ ਬੀਤੇ ਵਰ੍ਹੇ ਦੋਰਾਨ ਕਰਮਚਾਰੀਆਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਜ਼ਿਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਉਹ ਆਸ ਕਰਦੇ ਹਨ ਕਿ ਹਮੇਸ਼ਾ ਵਿਭਾਗ ਇਸੇ ਤਰ੍ਹਾਂ ਕੰਮ ਕਰਦਾ ਰਹੇਗਾ।। ਇਸ ਮੌਕੇ ਰਾਜਿੰਦਰ ਸਿੰਘ ਐਸ ਡੀ ਓ ਸਬ ਡਵੀਜ਼ਨ ਮੱਖੂ, ਲਵਪ੍ਰੀਤ ਸਿੰਘ ਐਸ ਡੀ ਓ ਸਬ ਡਵੀਜ਼ਨ ਮੋਗਾ, ਗੁਰਸਿਮਰਨ ਸਿੰਘ ਗਿੱਲ ਐਸ ਡੀ ਓ ਸਬ ਡਵੀਜ਼ਨ ਫਿਰੋਜਪੁਰ, ਗੁਰਮੀਤ ਸਿੰਘ ਐਸ ਡੀ ਓ ਸਬ ਡਵੀਜ਼ਨ ਮਿਸ਼ਰੀ ਵਾਲਾ ਆਦਿ ਹਾਜ਼ਰ ਸਨ। ਇਸ ਦੌਰਾਨ ਮੁਲਾਜ਼ਮ ਆਗੂ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ, ਬਲਵੰਤ ਸਿੰਘ ਪ੍ਰਧਾਨ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ, ਸੁਲੱਖਣ ਸਿੰਘ ਜਰਨਲ ਸਕੱਤਰ, ਸੰਜੀਵ ਕੁਮਾਰ ਵਿੱਤ ਸਕੱਤਰ, ਪੰਮਾ ਸਿੰਘ ਸੀਨੀਅਰ ਮੀਤ ਪ੍ਰਧਾਨ , ਸੁਪਰਡੈਂਟ ਬਲਦੇਵ ਕਿਸ਼ਨ, ਰਾਮੇਸ਼ ਕੁਮਾਰ ਬਲਾਕ ਪ੍ਰਧਾਨ ਮੱਖੂ ਆਦਿ ਵੱਲੋਂ ਐਕਸੀਅਨ ਗੋਲੇਵਾਲਾ ਡਿਵੀਜ਼ਨ ਫਿਰੋਜ਼ਪੁਰ ਸ੍ਰੀ ਗਿਤੇਸ ਉਪਵੈਜਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੀ ਗਿਆ। ਇਸ ਮੌਕੇ ਸਮਾਗਮ ਵਿੱਚ ਜੇ ਈ ਗੁਰਜੰਟ ਸਿੰਘ, ਜਸਬੀਰ ਸਿੰਘ,ਰਾਧੇ ਸ਼ਾਮ, ਗੋਰਵ ਭਾਟੀਆ, ਬਲਵਿੰਦਰ ਸਿੰਘ, ਰਣਜੀਤ ਸਿੰਘ,ਪਿਪਲ ਸਿੰਘ, ਪ੍ਰਕਾਸ਼ ਚੰਦ, ਰਾਜ ਕੁਮਾਰ ਸੇਵਾਦਾਰ, ਰਾਜ ਕੁਮਾਰ ਵਰਕ ਮਿਸਤਰੀ, ਰਾਮਵੀਰ ਸਿੰਘ ,ਬਲਕ ਰਾਮ , ਬਲਜੀਤ ਸਿੰਘ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।