Home » ਮੁਕੇਰੀਆਂ: ਨੌਜਵਾਨ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ’ਚ ਢਿੱਲੀ ਕਾਰਵਾਈ ਤੋਂ ਦੁਖੀ ਪਰਿਵਾਰ ਨੇ ਕੌਮੀ ਮਾਰਗ ਜਾਮ ਕੀਤਾ

ਮੁਕੇਰੀਆਂ: ਨੌਜਵਾਨ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ’ਚ ਢਿੱਲੀ ਕਾਰਵਾਈ ਤੋਂ ਦੁਖੀ ਪਰਿਵਾਰ ਨੇ ਕੌਮੀ ਮਾਰਗ ਜਾਮ ਕੀਤਾ

by Rakha Prabh
48 views

ਮੁਕੇਰੀਆਂ, 19 ਮਈ

16 ਮਈ ਰਾਤ ਦੀ ਵੇਲੇ ਨੇੜਲੇ ਕਸਬਾ ਨਵਾਂ ਭੰਗਾਲਾ ਦੇ ਨੌਜਵਾਨ ਗੌਰਵ ਦੀ ਕੁਝ ਨੌਜਵਾਨਾਂ ਵਲੋਂ ਕੁੱਟਮਾਰ ਤੋਂ ਬਾਅਦ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ ’ਚ ਪੁਲੀਸ ਦੀ ਕਥਿਤ ਢਿੱਲੀ ਕਾਰਵਾਈ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਅੱਜ ਸਵੇਰੇ ਭੰਗਾਲਾ ਵਿਖੇ ਕੌਮੀ ਮਾਰਗ ਜਾਮ ਕਰ ਦਿੱਤਾ। ਸ਼ਹਿਰ ਵਾਸੀਆਂ ਵਲੋਂ ਵੀ ਨੌਜਵਾਨ ਦੀ ਮੌਤ ਦੇ ਸਮਰਥਨ ਵਿੱਚ ਭੰਗਾਲਾ ਦੇ ਬਜ਼ਾਰ ਮੁਕੰਮਲ ਤੌਰ ਬੰਦ ਰੱਖੇ ਗਏ ਹਨ। ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਅਤੇ ਢਿੱਲਮੱਠ ਵਰਤਣ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਜਾਮ ਨਹੀਂ ਖੋਲਣ੍ਹਗੇ।

ਮੌਕੇ ’ਤੇ ਪੁੱਜੇ ਐੱਸਪੀ ਸਰਬਜੀਤ ਸਿੰਘ ਬਾਹੀਆ ਅਤੇ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਦੋਸ਼ੀ ਜਲਦ ਹੀ ਫੜ ਲਏ ਜਾਣਗੇ ਅਤੇ ਮਾਮਲੇ ਦੀ ਜਾਂਚ ਲਈ ਟੀਮ ਕਾਇਮ ਕੀਤੀ ਗਈ ਹੈ ਪਰ ਪਰਿਵਾਰਕ ਮੈਂਬਰ ਪੁਲੀਸ ਦੇ ਵਤੀਰੇ ਤੋਂ ਇੰਨੇ ਨਿਰਾਸ਼ ਤੇ ਨਾਰਾਜ਼ ਹਨ ਕਿ ਉਹ ਅਧਿਕਾਰੀਆਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ। ਮੁਕੇਰੀਆਂ ਪੁਲੀਸ ਨੇ ਮ੍ਰਿਤਕ ਗੌਰਵ ਅਨੰਦ ਦੇ ਭਰਾ ਪਾਰਸ ਅਨੰਦ ਦੇ ਬਿਆਨਾਂ ’ਤੇ ਆਈਪੀਸੀ ਦੀ ਧਾਰਾ 302, 341, 323, 382, 427, 148, 149 ਅਧੀਨ ਕੇਸ ਦਰਜ ਕੀਤਾ ਹੈ। ਭੰਗਾਲਾ ਬੱਸ ਅੱਡੇ ’ਤੇ ਕਰੀਬ ਅੱਧਾ ਦਰਜਨ ਨੌਜਵਾਨਾਂ ਨੇ ਨਵਾਂ ਭੰਗਾਲਾ ਦੇ ਗੌਰਵ ਆਨੰਦ, ਜੋ ਆਪਣੀ ਕਾਰ ਵਿੱਚ ਫਾਸਟ ਫੂਡ ਖਾਣ ਲਈ ਅੱਡੇ ਉੱਤੇ ਆਇਆ ਸੀ, ’ਤੇ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਗੰਭੀਰ ਹਾਲਤ ਵਿੱਚ ਚੰਡੀਗੜ੍ਹ ਪੀਜੀਆਈ ਲਿਜਾਇਆ ਗਿਆ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਬੀਤੇ ਦਿਨ ਸਿਵਲ ਹਸਪਤਾਲ ਚੌਕ ਵਿੱਚ ਵੀ ਧਰਨਾ ਦਿੱਤਾ ਸੀ। ਇਸ ਮੌਕੇ ਭੰਗਾਲਾ ਦੇ ਸਰਪੰਚ ਸੁਰਿੰਦਰ ਕੁਮਾਰ ਸਿੱਕਾ, ਅਸ਼ੋਕ ਮਹਾਜਨ, ਸੰਭੂ ਭਾਰਤੀ, ਅਨੀਲ ਮਾਨਸਰ, ਬਲਵਿੰਦਰ ਕੁਮਾਰ ਨੀਟਾ ਤੇ ਨਰੇਸ਼ ਕੁਮਾਰ ਹਾਜ਼ਰ ਸਨ।

Related Articles

Leave a Comment