Home » ਭਾਰਤੀਆਂ ਲਈ ਗ੍ਰੀਨ ਕਾਰਡ ਲਈ ਲੰਮੀ ਉਡੀਕ ਦਾ ਕਾਰਨ ਹਰ ਦੇਸ਼ ਲਈ ਤੈਅ ਕੋਟਾ ਨੀਤੀ

ਭਾਰਤੀਆਂ ਲਈ ਗ੍ਰੀਨ ਕਾਰਡ ਲਈ ਲੰਮੀ ਉਡੀਕ ਦਾ ਕਾਰਨ ਹਰ ਦੇਸ਼ ਲਈ ਤੈਅ ਕੋਟਾ ਨੀਤੀ

by Rakha Prabh
47 views

ਵਾਸ਼ਿੰਗਟਨ, 19 ਮਈ

ਅਮਰੀਕੀ ਅਧਿਕਾਰੀ ਨੇ ਦੱਸਿਆ ਹੈ ਕਿ ਭਾਰਤ, ਚੀਨ, ਮੈਕਸੀਕੋ ਅਤੇ ਫਿਲੀਪੀਨਜ਼ ਦੇ ਲੋਕਾਂ ਲਈ ਗ੍ਰੀਨ ਕਾਰਡਾਂ ਦੀ ਲੰਮੀ ਉਡੀਕ ਦੇਸ਼ਾਂ ਲਈ ਵਿਸ਼ੇਸ਼ ਕੋਟੇ ਕਾਰਨ ਹੈ। ਇਸ ਨੀਤੀ ਨੂੰ ਸਿਰਫ਼ ਸੰਸਦ ਵੱਲੋਂ ਹੀ ਬਦਲਿਆ ਜਾ ਸਕਦਾ ਹੈ। ਗ੍ਰੀਨ ਕਾਰਡ ਨੂੰ ਅਧਿਕਾਰਤ ਤੌਰ ‘ਤੇ ਸਥਾਈ ਨਿਵਾਸੀ ਕਾਰਡ ਵਜੋਂ ਜਾਣਿਆ ਜਾਂਦਾ ਹੈ। ਗ੍ਰੀਨ ਕਾਰਡ ਸੰਯੁਕਤ ਰਾਜ ਅਮਰੀਕਾ ਵਿੱਚ ਪਰਵਾਸੀਆਂ ਨੂੰ ਜਾਰੀ ਕੀਤਾ ਗਿਆ ਦਸਤਾਵੇਜ਼ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਗ੍ਰੀਨ ਕਾਰਡ ਧਾਰਕ ਨੂੰ ਸਥਾਈ ਤੌਰ ‘ਤੇ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ। ਇਮੀਗ੍ਰੇਸ਼ਨ ਕਾਨੂੰਨ ਤਹਿਤ ਹਰ ਸਾਲ 140,000 ਰੁਜ਼ਗਾਰ-ਅਧਾਰਤ ਗ੍ਰੀਨ ਕਾਰਡ ਜਾਰੀ ਕੀਤੇ ਜਾਂਦੇ ਹਨ। ਹਾਲਾਂਕਿ ਹਰ ਸਾਲ ਇਨ੍ਹਾਂ ਵਿੱਚੋਂ ਸਿਰਫ ਇੱਕ ਦੇਸ਼ ਨੂੰ ਸਿਰਫ ਸੱਤ ਫੀਸਦ ਗ੍ਰੀਨ ਕਾਰਡ ਮਿਲ ਸਕਦੇ ਹਨ।

Related Articles

Leave a Comment