Home » ਰੂਸ ਨੇ ਉੱਨਤ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਤਾਇਨਾਤ ਕੀਤੀ

ਰੂਸ ਨੇ ਉੱਨਤ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ ਤਾਇਨਾਤ ਕੀਤੀ

by Rakha Prabh
124 views

ਮਾਸਕੋ, 2 ਸਤੰਬਰ

ਰੂਸ ਦੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਮੁਖੀ ਨੇ ਕਿਹਾ ਹੈ ਕਿ ਦੇਸ਼ ਨੇ ਉੱਨਤ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈਸੀਬੀਐੱਮ) ਤਾਇਨਾਤ ਕੀਤੀ ਹੈ, ਜਿਸ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਸੀ ਕਿ ਮਾਸਕੋ ਦੇ ਦੁਸ਼ਮਣਾਂ ਨੂੰ ‘ਦੋ ਵਾਰ ਸੋਚਣ’ ਲਈ ਮਜਬੂਰ ਕਰੇਗੀ। ਖ਼ਬਰਾਂ ਮੁਤਾਬਕ ਸਰਮਤ ਮਿਜ਼ਾਈਲ ਨੂੰ ਲੜਾਕੂ ਡਿਊਟੀ ‘ਤੇ ਤਾਇਨਾਤ ਕੀਤਾ ਗਿਆ ਹੈ। ਰਿਪੋਰਟਾਂ ਵਿੱਚ ਮਿਜ਼ਾਈਲ ਤਾਇਨਾਤੀ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ ਗਏ ਹਨ। ਸਰਮਤ ਵੱਖ-ਵੱਖ ਉੱਨਤ ਹਥਿਆਰਾਂ ਵਿੱਚੋਂ ਇੱਕ ਆਈਸੀਬੀਐੱਮ ਹੈ, ਜਿਸ ਦੇ ਨਿਰਮਾਣ ਦਾ ਐਲਾਨ ਪੂਤਿਨ ਨੇ ਸਾਲ 2018 ਵਿੱਚ ਕੀਤਾ ਸੀ।

Related Articles

Leave a Comment