ਪ੍ਰਧਾਨ ਮੰਤਰੀ ਮੋਦੀ ਇਸ ਦਿਨ ਜਾਰੀ ਕਰਨਗੇ ਪੀਐਮ ਕਿਸਾਨ ਸਨਮਾਨ ਨਿਧੀ 12ਵੀਂ ਕਿਸਤ ਦੇ ਪੈਸੇ
ਨਵੀਂ ਦਿੱਲੀ, 16 ਅਕਤੂਬਰ : ਕਿਸਾਨ ਦੀ 12ਵੀਂ ਕਿਸਤ ਦਾ ਇੰਤਜਾਰ ਕਰ ਰਹੇ ਲੋਕਾਂ ਲਈ ਵੱਡੀ ਖਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ 2022 ਦਾ ਉਦਘਾਟਨ ਕਰਨਗੇ। ਇਸ ਕਾਨਫਰੰਸ ਦੌਰਾਨ ਪੀਐਮ ਮੋਦੀ ਦੇਸ਼ ਦੇ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨ ਨਿਧੀ ਦੀ 12ਵੀਂ ਕਿਸਤ ਜਾਰੀ ਕਰਨਗੇ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਨਵੀਂ ਦਿੱਲੀ ’ਚ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ 12ਵੀਂ ਕਿਸਤ ਦੀ ਰਾਸੀ ਜਾਰੀ ਕਰਨਗੇ। ਇਹ ਰਕਮ ਡਾਇਰੈਕਟ ਬੈਨੀਫਿਟ ਸਕੀਮ ਤਹਿਤ ਜਾਰੀ ਕੀਤੀ ਜਾਵੇਗੀ। 16 ਹਜਾਰ ਕਰੋੜ ਰੁਪਏ ਡਾਇਰੈਕਟ ਬੈਨੀਫਿਟ ਟਰਾਂਸਫਰ ਰਾਹੀਂ ਜਾਰੀ ਹੋਣ ਦੀ ਉਮੀਦ ਹੈ।
ਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਦਿਨ ਪ੍ਰਧਾਨ ਮੰਤਰੀ ਮੋਦੀ ਐਗਰੀਕਲਚਰ ਸਟਾਰਟ-ਅੱਪ ਕਨਕਲੇਵ ਅਤੇ ਪ੍ਰਦਰਸਨੀ ’ਚ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਰਸਾਇਣ ਅਤੇ ਖਾਦ ਮੰਤਰਾਲੇ ਦੇ 600 ਪ੍ਰਧਾਨ ਮੰਤਰੀ ਕਿਸਾਨ ਸਮਰਿਧੀ ਕੇਂਦਰਾਂ ਦਾ ਵੀ ਉਦਘਾਟਨ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੀ ਇਸ ਕਲਿਆਣਕਾਰੀ ਯੋਜਨਾ ਤਹਿਤ ਯੋਗ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਦੋ-ਦੋ ਹਜਾਰ ਦੀਆਂ ਤਿੰਨ ਕਿਸਤਾਂ ’ਚ ਜਾਰੀ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਹੁਣ ਤੱਕ 11 ਕਿਸਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਕਿਸਾਨ ਲੰਬੇ ਸਮੇਂ ਤੋਂ 12ਵੀਂ ਕਿਸਤ ਦੇ ਪੈਸੇ ਦੀ ਉਡੀਕ ਕਰ ਰਹੇ ਸਨ। ਇਹ ਸਨਮਾਨ ਨਿਧੀ ਅਕਤੂਬਰ ਮਹੀਨੇ ‘ਚ ਜਿਆਦਾ ਮੀਂਹ ਪੈਣ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੱਦੇਨਜਰ ਕਿਸਾਨਾਂ ਲਈ ਵੱਡਾ ਸਹਾਰਾ ਸਾਬਤ ਹੋਵੇਗੀ।
ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 12ਵੀਂ ਕਿਸਤ ਸਿਰਫ ਉਨ੍ਹਾਂ ਲਾਭਪਾਤਰੀਆਂ ਨੂੰ ਮਿਲੇਗੀ, ਜਿਨ੍ਹਾਂ ਦੀ ਈ-ਕੇਵਾਈਸੀ ਹੋ ਚੁੱਕੀ ਹੈ। ਜਿਨ੍ਹਾਂ ਨੇ ਈ-ਕੇਵਾਈਸੀ ਨਹੀਂ ਕੀਤਾ ਹੈ, ਉਨ੍ਹਾਂ ਨੂੰ ਸਨਮਾਨ ਨਿਧੀ ਦੀ ਰਾਸੀ ਨਹੀਂ ਮਿਲੇਗੀ। ਦਰਅਸਲ, ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਈ-ਕੇਵਾਈਸੀ ਲਾਜਮੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਜਾਅਲੀ ਦਸਤਾਵੇਜਾਂ ਰਾਹੀਂ ਇਸ ਸਕੀਮ ਲਈ ਆਪਣਾ ਨਾਂ ਦਰਜ ਕਰਵਾਇਆ ਹੈ, ਉਨ੍ਹਾਂ ਨੂੰ ਇਸ ਵਾਰ ਇਕ ਰੁਪਿਆ ਵੀ ਨਹੀਂ ਦਿੱਤਾ ਜਾਵੇਗਾ।
ਸੂਚੀ ਵਿੱਚ ਆਪਣੇ ਨਾਮ ਦੀ ਜਾਂਚ ਕਰੋ
pmkisan.gov.in ‘ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਵੈੱਬਸਾਈਟ ’ਤੇ ਜਾਓ।
‘ਲਾਭਪਾਤਰੀ ਸਥਿਤੀ’ ਟੈਬ ’ਤੇ ਕਲਿੱਕ ਕਰੋ। ਇਹ ਟੈਬ ਪ੍ਰਧਾਨ ਮੰਤਰੀ ਕਿਸਾਨ ਵੈੱਬਸਾਈਟ ਦੇ ਹੋਮ ਪੇਜ ’ਤੇ ਪਾਈ ਜਾਵੇਗੀ।
ਆਧਾਰ ਨੰਬਰ, ਖਾਤਾ ਨੰਬਰ ਜਾਂ ਮੋਬਾਈਲ ਨੰਬਰ ਦਰਜ ਕਰੋ।
‘ਡੇਟਾ ਪ੍ਰਾਪਤ ਕਰੋ‘ ’ਤੇ ਕਲਿੱਕ ਕਰੋ।
ਤੁਹਾਡੇ ਵੇਰਵੇ ਤੁਹਾਡੀ ਡਿਵਾਈਸ ਦੀ ਸਕ੍ਰੀਨ ’ਤੇ ਪ੍ਰਦਰਸਿਤ ਹੋਣਗੇ।
ਪ੍ਰਧਾਨ ਮੰਤਰੀ ਕਿਸਾਨ ਮੋਬਾਈਲ ਐਪ ਨਾਲ ਚੈੱਕ ਕਰੋ
ਪ੍ਰਧਾਨ ਮੰਤਰੀ ਕਿਸਾਨ ਦੀ ਅਧਿਕਾਰਤ ਵੈੱਬਸਾਈਟ ਤੋਂ ਪ੍ਰਧਾਨ ਮੰਤਰੀ ਕਿਸਾਨ ਮੋਬਾਈਲ ਐਪਲੀਕੇਸਨ ਡਾਊਨਲੋਡ ਕਰੋ ਜਾਂ ਲਿੰਕ- pmkisan.gov.in ‘ਤੇ ਕਲਿੱਕ ਕਰੋ।
ਤੁਸੀਂ ਆਪਣੇ ਐਂਡਰੌਇਡ ਡਿਵਾਈਸ ‘ਤੇ ਗੂਗਲ ਪਲੇ ਸਟੋਰ ’ਤੇ ਵੀ ਜਾ ਸਕਦੇ ਹੋ ਅਤੇ ਪੀਐਮ ਕਿਸਾਨ ਐਪ ਨੂੰ ਡਾਊਨਲੋਡ ਕਰ ਸਕਦੇ ਹੋ।
ਇਸ ਤੋਂ ਬਾਅਦ ਲਾਭਪਾਤਰੀ ਸਥਿਤੀ ’ਤੇ ਕਲਿੱਕ ਕਰੋ ਅਤੇ ਮੰਗੀ ਗਈ ਸਾਰੀ ਜਾਣਕਾਰੀ ਦਿਓ।