Home » ਪਾਕਿਸਤਾਨ ’ਚ ਹੜ੍ਹ ਦਾ ਕਹਿਰ ਜਾਰੀ, ਫੈਲ ਰਹੀਆਂ ਹਨ ਕਈ ਬਿਮਾਰੀਆਂ, ਪੜੋ ਪੂਰੀ ਖ਼ਬਰ

ਪਾਕਿਸਤਾਨ ’ਚ ਹੜ੍ਹ ਦਾ ਕਹਿਰ ਜਾਰੀ, ਫੈਲ ਰਹੀਆਂ ਹਨ ਕਈ ਬਿਮਾਰੀਆਂ, ਪੜੋ ਪੂਰੀ ਖ਼ਬਰ

by Rakha Prabh
98 views

ਪਾਕਿਸਤਾਨ ’ਚ ਹੜ੍ਹ ਦਾ ਕਹਿਰ ਜਾਰੀ, ਫੈਲ ਰਹੀਆਂ ਹਨ ਕਈ ਬਿਮਾਰੀਆਂ, ਪੜੋ ਪੂਰੀ ਖ਼ਬਰ
ਕਰਾਚੀ, 23 ਸਤੰਬਰ: ਪਾਕਿਸਤਾਨ ’ਚ ਹੜ੍ਹ ਦਾ ਕਹਿਰ ਜਾਰੀ ਹੈ। ਹੜ੍ਹ ਕਾਰਨ ਮਲੇਰੀਆ, ਟਾਈਫਾਇਡ ਅਤੇ ਡੇਂਗੂ ਜਿਹੀਆਂ ਛੂਤ ਦੀਆਂ ਬਿਮਾਰੀਆਂ ਸਾਰੇ ਖੇਤਰਾਂ ’ਚ ਤੇਜ਼ੀ ਨਾਲ ਫੈਲ ਰਹੀਆਂ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 324 ਤੱਕ ਪਹੁੰਚ ਗਈ ਹੈ। ਪਾਕਿਸਤਾਨ ਦੇ ਕਈ ਸੂਬਿਆਂ ’ਚ ਹੜ੍ਹ ਦੇ ਪਾਣੀ ਕਾਰਨ ਚਮੜੀ ਅਤੇ ਅੱਖਾਂ ਦੀ ਲਾਗ, ਦਸਤ, ਮਲੇਰੀਆ, ਟਾਈਫਾਇਡ ਅਤੇ ਡੇਂਗੂ ਬੁਖ਼ਾਰ ਦੇ ਵਿਆਪਕ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਪਾਕਿਸਤਾਨ ’ਚ ਲੋਕਾਂ ਦੀ ਸਿਹਤ ਨੂੰ ਖ਼ਤਰਾ ਹੈ।

ਐਕਸਪ੍ਰੈੱਸ ਟਿ੍ਰਬਿਊਨ ਅਨੁਸਾਰ ਸਰਕਾਰ, ਸਥਾਨਕ ਅਤੇ ਵਿਦੇਸ਼ੀ ਰਾਹਤ ਸੰਗਠਨਾਂ ਅਤੇ ਮਨੁੱਖੀ ਸੰਗਠਨਾਂ ਦੇ ਯਤਨਾਂ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਬਹੁਤ ਸਾਰੇ ਲੋਕਾਂ ਨੂੰ ਭੋਜਨ ਅਤੇ ਦਵਾਈ ਦੀ ਫੌਰੀ ਲੋੜ ਹੈ।

ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਤਿੰਨ ਹੜ੍ਹ ਪ੍ਰਭਾਵਿਤ ਸੂਬਿਆਂ ਦੇ 14 ਜ਼ਿਲ੍ਹਿਆਂ ਦੇ 38 ਆਫਤ ਪ੍ਰਭਾਵਿਤ ਖੇਤਰਾਂ ’ਚ ਕਮਿਊਨਿਟੀ ਆਧਾਰਿਤ ਕਾਰਕੁਨਾਂ ਵੱਲੋਂ ਸਰਵੇਖਣ ਕੀਤਾ ਗਿਆ। ਸਰਵੇਖਣ ਮੁਤਾਬਿਕ ਜ਼ਿਆਦਾਤਰ ਇਲਾਕੇ ਰਾਜ ਸੰਸਥਾਵਾਂ ਦੀ ਕਾਰਗੁਜ਼ਾਰੀ ਤੋਂ ਨਾਖ਼ੁਸ਼ ਸਨ। ਹੜ੍ਹਾਂ ਕਾਰਨ 92 ਫੀਸਦੀ ਥਾਵਾਂ ’ਤੇ ਲੋਕ ਆਪਣੇ ਪਿੰਡ ਅਤੇ ਮੁਹੱਲੇ ਛੱਡਣ ਲਈ ਮਜਬੂਰ ਹੋਏ ਹਨ। ਹੜ੍ਹਾਂ ਦੇ ਛੇ ਹਫਤਿਆਂ ਤੋਂ ਬਾਅਦ 15 ਥਾਵਾਂ ’ਤੇ ਬਹੁਤ ਸਾਰੇ ਪਰਿਵਾਰ ਸੜਕਾਂ ’ਤੇ ਖੁੱਲ੍ਹੇ ਅਸਮਾਨ ਹੇਠ ਅਤੇ ਬਿਨਾਂ ਟੈਂਟਾਂ ਦੇ ਰਹਿੰਦੇ ਪਾਏ ਗਏ।

ਇਸ ਸਾਲ ਜੂਨ ਤੋਂ ਪਾਕਿਸਤਾਨ ਨੇ ਸਖ਼ਤ ਮੌਨਸੂਨ ਸੀਜ਼ਨ ਦਾ ਸਾਹਮਣਾ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਗੰਭੀਰ ਮਨੁੱਖੀ ਅਤੇ ਵਿਕਾਸ ਸੰਕਟ ਹੈ। ਸਰਕਾਰੀ ਅਨੁਮਾਨਾਂ ਅਨੁਸਾਰ ਦੇਸ਼ ਭਰ ’ਚ ਲਗਭਗ 33 ਮਿਲੀਅਨ ਲੋਕ ਲਗਾਤਾਰ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਲੱਖਾਂ ਏਕੜ ਫਸਲਾਂ ਅਤੇ ਬਾਗ਼, ਜਿਨ੍ਹਾਂ ’ਚ ਫਸਲਾਂ ਤਿਆਰ ਹਨ, ਨੂੰ ਨੁਕਸਾਨ ਪਹੁੰਚਿਆ ਹੈ ਤੇ ਫ਼ਸਲਾਂ ਤਬਾਹ ਹੋ ਗਈਆਂ ਹਨ। ਖੇਤੀਬਾੜੀ ਪਾਕਿਸਤਾਨ ਅਤੇ ਦੇਸ਼ ਦੀ ਆਰਥਿਕਤਾ ਦੇ ਜ਼ਿਆਦਾਤਰ ਪਰਿਵਾਰਾਂ ਲਈ ਰੋਜ਼ੀ-ਰੋਟੀ ਦਾ ਮਹੱਤਵਪੂਰਨ ਸਰੋਤ ਹੈ।

ਪਾਕਿਸਤਾਨ ’ਚ ਕੁੱਲ 160 ਜ਼ਿਲ੍ਹੇ ਹਨ। ਅੱਜ ਤੱਕ ਇਨ੍ਹਾਂ ’ਚੋਂ ਅੱਧੇ ਨੂੰ ਦੇਸ਼ ਭਰ ’ਚ ‘ਆਫਤ ਪ੍ਰਭਾਵਿਤ’ ਐਲਾਨਿਆ ਗਿਆ ਹੈ ਅਤੇ ਇਹ ਗਿਣਤੀ ਵਧਣ ਦੀ ਉਮੀਦ ਹੈ। ਪਾਕਿਸਤਾਨ ਮੌਸਮ ਵਿਭਾਗ (ਪੀਐਮਡੀ) ਨੇ ਸਤੰਬਰ ’ਚ ਸਿੰਧ ਦੇ ਦੱਖਣ-ਪੂਰਬੀ ਖੇਤਰਾਂ ’ਚ ਆਮ ਨਾਲੋਂ ਵੱਧ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।

Related Articles

Leave a Comment