ਭੋਗਪੁਰ . ਸੁਖਵਿੰਦਰ ਸੈਣੀ. ਰੰਗਲੇ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀਆਂ ਵਾਰਦਾਤਾਂ ਚੋਰੀਆਂ ਠੱਗੀਆਂ ਰੋਜ਼ਾਨਾ ਹੀ ਖ਼ਬਰਾਂ ਦੇਖਣ ਨੂੰ ਮਿਲ ਰਹੀਆਂ ਹਨ! ਸਿਆਣਿਆਂ ਦੀ ਕਹਾਵਤ ਹੈ ਕਿ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ! ਉਂਗਲਾਂ ਦਾ ਵੱਡੀਆਂ ਛੋਟੀਆਂ ਰੱਖਣਾ! ਕੁਦਰਤ ਦੀ ਆਪਣੀ ਕਲਾ ਹੈ! ਇਸੇ ਤਰ੍ਹਾਂ ਇਨਸਾਨ ਵੀ ਦੁਨੀਆਂ ਵਿੱਚ ਬਰਾਬਰ ਨਹੀਂ ਹਨ। ਸੂਬੇ ਵਿੱਚ ਬਸ ਰਹੇ ਚੋਰਾਂ ਠੱਗਾਂ ਦੇ ਨਾਲ! ਇਮਾਨਦਾਰ ਲੋਕ ਵੀ ਸਲਾਮਤ ਹਨ! ਬੇਸ਼ਕ ਇਮਾਨਦਾਰ ਅਤੇ ਸੱਚ ਬੋਲਣ ਵਾਲਿਆਂ ਨੂੰ ਲੋਕ ਬਹੁਤ ਸਾਰੇ ਨਾਮ ਦਿੰਦੇ ਹਨ। ਜਿਵੇਂ ਕੇ ਹੰਕਾਰੀ ਆਕੜ ਖਾਂ ਸੱਚ ਬੋਲਣ ਵਾਲਿਆਂ ਦਾ ਭਰਿਸ਼ਟ ਲੋਕ ਹਮੇਸ਼ਾ ਵਿਰੋਧ ਕਰਦੇ ਆਏ ਹਨ ਅਤੇ ਕਰਦੇ ਰਹਿਣਗੇ। ਪਰ ਇਮਾਨਦਾਰੀ ਅਤੇ ਸੱਚਾਈ ਕਦੇ ਵੀ ਛੁੱਪਦੀ ਦੀ ਨਹੀਂ ਹੈ! ਜਿਸ ਦੀ ਮਿਸਾਲ ਹਨ ਸ੍ਰੀ ਹਰਗੋਬਿੰਦਪੁਰ, ਹਰਚੋਵਾਲ ਦੇ ਭਾਈ ਸਾਹਿਬ ਗੋਰਾ ਜੀ! ਗੋਰਾ ਨਾਮ ਦਾ ਵਿਅਕਤੀ ਹਰਚੋਵਾਲ ਹੀਰੋ ਹੰਡਾ ਦੀ ਏਜੰਸੀ ਤੇ ਨੌਕਰੀ ਕਰਦਾ ਹੈ, ਅਤੇ ਉਸ ਨੇ ਅਮਰਜੀਤ ਸਿੰਘ ਫੋਰਮੈਨ ਜੋ ਕੇ ਰਣਜੀਤ ਸਾਗਰ ਡੈ ਤੇ ਨੋਕਰੀ ਕਰਦੇ ਹਨ, ਨੂੰ ਗੁੰਮ ਹੋਇਆ ਪਰਸ ਵਾਪਸ ਕੀਤਾ ਹੈ! ਅਮਰਜੀਤ ਸਿੰਘ ਦਾ ਪਰਸ ਸ੍ਰੀ ਅੰਮ੍ਰਿਤਸਰ ਬੱਸ ਸਟੈਂਡ ਤੇ ਗੁੰਮ ਹੋ ਗਿਆ ਸੀ!ਜਿਸ ਵਿੱਚ ਜ਼ਰੂਰੀ ਕਾਗਜ਼ਾਤ ਅਤੇ ਕਾਫੀ ਪੈਸੇ ਵੀ ਸਨ,ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ, ਤਾਂ ਉਨ੍ਹਾਂ ਦਾ ਪਰਸ ਅਚਾਨਕ ਗੁੰਮ ਹੋ ਗਿਆ ਸੀ, ਅਤੇ ਹਰਚੋਵਾਲ ਦੇ ਗੋਰਾ ਨੇ ਉਹਨਾਂ ਨੂੰ ਫੋਨ ਕੀਤਾ ਤੇ ਵਾਪਿਸ ਕਰ ਦਿੱਤਾ ਹੈ। ਅਮਰਜੀਤ ਸਿੰਘ ਨੇ ਗੋਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕੇ ਭਾਈ ਗੋਰਾ ਨੇ ਪਰਸ ਵਾਪਿਸ ਕਰਕੇ ਸਾਬਤ ਕਰ ਦਿੱਤਾ ਹੈ ਕਿ ਸਚਾਈ ਅਤੇ ਇਮਾਨਦਾਰੀ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਪੰਜਾਬ ਦੀ ਧਰਤੀ ਤੇ ਜਿੱਥੇ ਔਰੰਗਜ਼ੇਬ,ਮੱਸਾ ਰੰਗੜ, ਗੰਗੂ,ਦੁਨੀ ਚੰਦ, ਮੱਨੂੰ, ਅਤੇ ਬਾਬਰ ਵਰਗੇ ਹੰਕਾਰੀ ਲੋਕ ਪੈਦਾ ਹੋਏ ਹਨ, ਉਥੇ ਹੀ ਬਾਬਾ ਦੀਪ ਸਿੰਘ,ਸੰਤ ਜਰਨੈਲ ਸਿੰਘ, ਬਾਬਾ ਬੰਦਾ ਬਹਾਦਰ, ਰਾਜਗੁਰੂ,ਭਗਤ ਸਿੰਘ ਅਤੇ ਹੋਰ ਵੀ ਹਜ਼ਾਰਾਂ ਸੂਰਮੇ ਪੈਦਾ ਹੋਏ ਹਨ! ਗੁਰੂ ਪੀਰਾਂ ਦੀ ਧਰਤੀ ਵਾਲਾ ਪੰਜਾਬ ਸੱਚਾਈ ਅਤੇ ਇਮਾਨਦਾਰੀ ਦਾ ਸੂਬਾ ਹੈ ਵਿਰੋਧੀ ਤਾਕਤਾਂ ਪੰਜਾਬ ਦੀ ਖ਼ੁਸ਼ਹਾਲੀ ਨੂੰ ਭੰਗ ਨਹੀਂ ਕਰ ਸਕਦੀਆਂ ਇਸ ਧਰਤੀ ਤੇ ਇਮਾਨਦਾਰ ਅਤੇ ਸੱਚੇ ਲੋਕ ਜਨਮ ਲੈਂਦੇ ਰਹਿਣਗੇ।