Home » ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵਲੋਂ ਹੜ ਪੀੜ੍ਹਤਾਂ ਲਈ ਰਾਹਤ ਸਮੱਗਰੀ ਦੀ ਰਵਾਨਾਗੀ 28 ਨੂੰ

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵਲੋਂ ਹੜ ਪੀੜ੍ਹਤਾਂ ਲਈ ਰਾਹਤ ਸਮੱਗਰੀ ਦੀ ਰਵਾਨਾਗੀ 28 ਨੂੰ

by Rakha Prabh
69 views
ਫਗਵਾੜਾ 25 ਜੁਲਾਈ (ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ (ਦੋਆਬਾ) ਸਰਕਲ ਫਗਵਾੜਾ ਦੇ ਆਗੂਆਂ ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ, ਗੁਰਪਾਲ ਸਿੰਘ ਪਾਲਾ ਮੌਲੀ ਪ੍ਰੈਸ ਸਕੱਤਰ ਅਤੇ ਕੁਲਵਿੰਦਰ ਸਿੰਘ ਕਾਲਾ ਸਰਕਲ ਪ੍ਰਧਾਨ ਫਗਵਾੜਾ ਨੇ ਪੰਜਾਬ ‘ਚ ਹੜ ਪੀੜ੍ਹਤ ਕਿਸਾਨਾਂ ਅਤੇ ਪਿੰਡਾਂ ਦੇ ਵਸਨੀਕਾਂ ਦੀ ਸਹਾਇਤਾ ਲਈ ਸਮੂਹ ਜੱਥੇਬੰਦੀਆਂ ਅਤੇ ਐਨ.ਆਰ.ਆਈ. ਵੀਰਾਂ ਨੂੰ ਮੱਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਕਤ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਜਿਲ੍ਹਾ ਕਪੂਰਥਲਾ ਤੋਂ ਇਲਾਵਾ ਪਟਿਆਲਾ, ਘਨੌਰ ਤੇ ਅੰਬਾਲਾ ਵਿਖੇ ਹੜਾਂ ਦੇ ਰੂਪ ‘ਚ ਆਈ ਕੁਦਰਤੀ ਕਰੋਪੀ ਦਾ ਜਾਇਜਾ ਲਿਆ ਹੈ। ਕਿਸਾਨਾਂ ਦੀਆਂ ਹਜਾਰਾ ਏਕੜ ਜਮੀਨਾਂ ਤੇ ਬੀਜੀ ਫਸਲ ਤਬਾਹ ਹੋ ਗਈ ਹੈ। ਲੋਕ ਖੁੱਲ੍ਹੇ ਅਸਮਾਨ ਹੇਠਾਂ ਧੁੱਪ ਤੇ ਬਰਸਾਤ ਨਾਲ ਸੰਘਰਸ਼ ਕਰਨ ਨੂੰ ਮਜਬੂਰ ਹਨ। ਉਹਨਾਂ ਕਿਹਾ ਕਿ ਪੰਜਾਬ ਗੁੁਰੂਆਂ, ਪੀਰਾਂ ਦੀ ਧਰਤੀ ਹੈ। ਇੱਥੋਂ ਦੇ ਲੋਕ ਹਮੇਸ਼ਾ ਹਰ ਆਫਤ ‘ਚ ਮੋਹਰੀ ਹੋ ਕੇ ਸਹਾਇਤਾ ਕਰਦੇ ਹਨ ਅਤੇ ਇਕ ਵਾਰ ਫਿਰ ਸਮੇਂ ਦੀ ਮੰਗ ਹੈ ਕਿ ਹੜ ਪੀੜ੍ਹਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇ। ਉਹਨਾਂ ਬੀ.ਡੀ.ਪੀ.ਓ. ਫਗਵਾੜਾ ਦੇ ਪੰਚਾਇਤ ਸਕੱਤਰ ਮਲਕੀਤ ਚੰਦ ਵਲੋਂ ਹੜ ਪੀੜ੍ਹਤਾਂ ਦੀ ਮੱਦਦ ਲਈ ਕੀਤੇ ਜਾ ਰਹੇ ਉਪਰਾਲੇ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ। ਉਹਨਾਂ ਦੱਸਿਆ ਕਿ 28 ਜੁਲਾਈ ਦਿਨ ਸ਼ੁੱਕਰਵਾਰ ਨੂੰ ਫਗਵਾੜਾ ਦੀ ਨਵੀਂ ਦਾਣਾ ਮੰਡੀ ਤੋਂ ਹੜ ਪੀੜ੍ਹਤਾਂ ਲਈ ਰਾਹਤ ਸਮੱਗਰੀ ਰਵਾਨਾ ਕੀਤੀ ਜਾਵੇਗੀ। ਜੋ ਜੱਥੇਬੰਦੀਆਂ ਤੇ ਆਮ ਲੋਕ ਇਸ ਵਿਚ ਯੋਗਦਾਨ ਪਾਉਣਾ ਚਾਹੁੰਦੇ ਹਨ ਉਹ ਜੱਥੇਬੰਦੀ ਆਗੂਆਂ ਨਾਲ ਸੰਪਰਕ ਕਰ ਸਕਦੇ ਹਨ।

Related Articles

Leave a Comment