Home » ਮਨੁੱਖਤਾ ਦੀ ਸੇਵਾ ਵਿੱਚ ਪਿੰਗਲਵਾੜਾ ਸਭ ਤੋਂ ਮੋਹਰੀ ‘ਬੀਬੀ ਰਜਨੀ’ ਫਿਲਮ ਦੀ ਸਮੁੱਚੀ ਟੀਮ ਨੇ ਦੌਰਾ ਕਰਦੇ ਕਿਹਾ

ਮਨੁੱਖਤਾ ਦੀ ਸੇਵਾ ਵਿੱਚ ਪਿੰਗਲਵਾੜਾ ਸਭ ਤੋਂ ਮੋਹਰੀ ‘ਬੀਬੀ ਰਜਨੀ’ ਫਿਲਮ ਦੀ ਸਮੁੱਚੀ ਟੀਮ ਨੇ ਦੌਰਾ ਕਰਦੇ ਕਿਹਾ

by Rakha Prabh
9 views

ਲੁਧਿਆਣਾ, 8 ਅਗਸਤ, (ਕਰਨੈਲ ਸਿੰਘ ਐੱਮ.ਏ.)-

ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ:) ਅੰਮ੍ਰਿਤਸਰ ਦੀ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ 30 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਰਹੀ ਇਤਿਹਾਸਕ ਫਿਲਮ ‘ਬੀਬੀ ਰਜਨੀ’ ਦੇ ਸਾਰੇ ਅਦਾਕਾਰ ਅਤੇ ਸਮੁੱਚੀ ਟੀਮ ਨੇ ਪਿੰਗਲਵਾੜੇ ਦੇ ਦਰਸ਼ਨ ਕੀਤੇ। ਬੀਬੀ ਰਜਨੀ ਤੇ ਅਧਾਰਿਤ ਫਿਲਮ ਦੇ ਪ੍ਰੋਡਿਊਸਰ ਸ਼੍ਰੀ ਗੁਰਕਰਨ ਸਿੰਘ ਧਾਲੀਵਾਲ ਫਿਲਮ ਦੀ ਸਾਰੀ ਟੀਮ ਨੂੰ ਲੈ ਕੇ ਆਏ।ਸਾਦ ਮੁਰਾਦੀ ਜਿਹੀ ਸਖਸ਼ੀਅਤ ਵਿੱਚ ਬੀਬੀ ਰਜਨੀ ਦੀ ਭੂਮਿਕਾ ਨਿਭਾਉਣ ਵਾਲੀ ਰੂਪੀ ਗਿੱਲ ਅਤੇ ਉੱਘੇ ਅਦਾਕਾਰ ਜੱਸ ਬਾਜਵਾ ਨੇ ਖੁੱਲ੍ਹਾ ਸਮਾਂ ਕੱਢ ਕੇ ਵੱਖ-ਵੱਖ ਵਾਰਡਾਂ ਅਤੇ ਭਗਤ ਪੂਰਨ ਸਿੰਘ ਸਕੂਲ ਆਫ਼ ਸਪੈਸ਼ਲ ਐਜੂਕੇਸ਼ਨ , ਮਾਨਾਂਵਾਲਾ ਦੇ ਬੱਚਿਆਂ ਨਾਲ ਬੜੇ ਦਿਲਚਸਪੀ ਨਾਲ ਸਮਾਂ ਬਿਤਾਇਆ ਇਸ ਮੌਕੇ ਸਾਰੀ ਟੀਮ ਨੂੰ ਸਪੈਸ਼ਲ ਬੱਚਿਆਂ ਵੱਲੋਂ ਇੱਕ ਗੀਤ ਉੱਪਰ ਡਾਂਸ ਕਰਕੇ ਜੀ ਆਇਆਂ ਆਖਿਆ ਗਿਆ। ਇਸ ਮੌਕੇ ਫਿਲਮ ਦੇ ਅਦਾਕਾਰਾਂ ਨੇ ਉਲੰਪਿਕ ਖੇਡਾਂ ਜਿੱਤਣ ਵਾਲੇ ਸਪੈਸ਼ਲ ਬੱਚਿਆਂ ਦੀ ਉਚੇਚੇ ਤੌਰ ਤੇ ਗੱਲਬਾਤ ਕੀਤੀ ਅਤੇ ਉਲੰਪਿਕ ਪੱਧਰ ਤੇ ਜੇਤੂ ਰਹਿਣ ਵਾਲੇ ਬੱਚਿਆਂ ਨਾਲ ਖੇਡਾਂ ਦੀਆਂ ਯਾਦਾਂ ਸਾਝੀਆਂ ਕੀਤੀਆਂ ਅਤੇ ਉਨ੍ਹਾਂ ਵੱਲੋਂ ਜਿੱਤੇ ਗਏ ਮੈਡਲਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ। ਪਿੰਗਲਵਾੜਾ ਦੇ ਬੱਚਿਆਂ ਲਈ 4 ਸਾਇਕਲ ਛੋਟੇ, ਦੋ ਸਾਇਕਲ ਵੱਡੇ ਅਤੇ ਸਟੇਸ਼ਨਰੀ ਤੋਹਫੇ ਵਜੋਂ ਲੈ ਕੇ ਆਏ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਅਦਾਕਾਰੀ ਰੂਪੀ ਗਿੱਲ ਨੇ ਕਿਹਾ ਕਿ ਇਸ ਇਤਿਹਾਸਕ ਫਿਲਮ ਵਿੱਚ ਰੋਲ ਉਨ੍ਹਾਂ ਲਈ ਕਿਸੇ ਚਣੌਤੀ ਤੋਂ ਘੱਟ ਨਹੀ ਸੀ ਅਤੇ ਬੀਬੀ ਰਜਨੀ ਦੀ ਭੂਮਿਕਾ ਨਿਭਾਉਣਾ ਉਨ੍ਹਾਂ ਲਈ ਬੜੀ ਮਾਣ ਵਾਲੀ ਗੱਲ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਦਰਸ਼ਕ ਇਸ ਫਿਲਮ ਨੂੰ ਦੇਖ ਕੇ ਇਤਿਹਾਸਕ ਜਾਣਕਾਰੀ ਤੋਂ ਰੁਬਰੂ ਹੋਣਗੇ। ਇਸ ਮੌਕੇ ਫਿਲਮ ਦੇ ਪ੍ਰਮੁੱਖ ਅਦਾਕਾਰ ਜੱਸ ਬਾਜਵਾ, ਸ੍ਰ. ਜਰਨੈਲ ਸਿੰਘ ਅਤੇ ਰੂਪੀ ਗਿੱਲ ਆਦਿ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿੰਗਲਵਾੜਾ ਦੇ ਦਰਸ਼ਨ ਕਰਕੇ ਅੱਜ ਉਹ ਬੜੇ ਭਾਵੁਕ ਹਨ ਅਤੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੀ ਪਦਾਰਥਵਾਦੀ ਅਤੇ ਭੱਜ-ਦੌੜ ਦੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਪਿੰਗਲਵਾੜਾ ਜਰੂਰ ਦੇਖਣ, ਉਨ੍ਹਾਂ ਕਿਹਾ ਕਿ ਮਨੁੱਖਤਾ ਦਾ ਅਸਲ ਮੰਦਿਰ ਪਿੰਗਲਵਾੜਾ ਹੈ, ਅਤੇ ਸਪੈਸ਼ਲ ਬੱਚਿਆਂ ਦੀਆਂ ਉਲੰਪਿਕ ਖੇਡਾਂ ਵਿੱਚ ਪ੍ਰਾਪਤੀਆਂ ਸੁਣ ਕੇ ਉਹ ਦੰਗ ਰਹਿ ਗਏ ਹਨ। ਇਸ ਮੌਕੇ ਫਿਲਮ ਅਦਾਕਾਰ ਜਰਨੈਲ ਸਿੰਘ ਨੇ ਕਿਹਾ ਕਿ ਪਿੰਗਲਵਾੜਾ ਦੇ ਦਰਸ਼ਨ ਕਰਕੇ ਉਹ ਭਗਤ ਪੂਰਨ ਸਿੰਘ ਜੀ ਨੂੰ ਨਤਮਸਤਕ ਹੋ ਗਏ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਾਰੀ ਟੀਮ ਹੀ ਵਡਭਾਗੀ ਹੈ, ਜੋ ਫਿਲਮ ਦੇ ਸਬੱਬ ਵਿੱਚ ਪਿੰਗਲਵਾੜੇ ਦੇ ਦਰਸ਼ਨ ਕਰ ਰਹੀ ਹੈ।ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ, ਮਾਸਟਰ ਰਾਜਬੀਰ ਸਿੰਘ, ਹਰਜੀਤ ਸਿੰਘ ਅਰੌੜਾ ਅਤੇ ਪ੍ਰੀਤ ਇੰਦਰ ਕੌਰ ਆਦਿ ਸੁਸਾਇਟੀ ਮੈਂਬਰਾਂ ਨੇ ਫਿਲਮ ਦੀ ਸਮੁੱਚੀ ਟੀਮ ਨੂੰ ਜੀ ਆਇਆਂ ਆਖਿਆ ਅਤੇ ਭਗਤ ਪੂਰਨ ਸਿੰਘ ਜੀ ਦੁਆਰਾ ਕੀਤੀ ਸੇਵਾ ਨੂੰ ਬੜੇ ਵੇਰਵੇ ਸਹਿਤ ਬਿਆਨ ਕੀਤੀ। ਇਸ ਮੌਕੇ ਸਮੁੱਚੀ ਟੀਮ ਨੇ ਪਿੰਗਲਵਾੜਾ ਸੰਸਥਾ ਦੀਆਂ ਵੱਖ-ਵੱਖ ਵਾਰਡਾਂ ਤੇ ਸੈਟਰਾਂ ਨੂੰ ਬੜੀ ਦਿਲਚਸਪੀ ਨਾਲ ਦੇਖਿਆ। ਇਸ ਮੌਕੇ ਫਿਲਮ ਦੀ ਸਮੁੱਚੀ ਟੀਮ ਨੂੰ ਭਗਤ ਪੂਰਨ ਸਿੰਘ ਜੀ ਦੀ ਮਾਨਵਤਾ ਦੀ ਭਲਾਈ ਲਈ ਸੰਦੇਸ਼ ਦਿੰਦੀ ਤਸਵੀਰ ਅਤੇ ਗਿਆਨ ਵਰਧਕ ਪਿੰਗਲਵਾੜੇ ਦਾ ਸਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਮਰਜੀਤ ਸਿੰਘ ਗਿੱਲ, ਯੋਗੇਸ਼ ਸੂਰੀ, ਨਰਿੰਦਰਪਾਲ ਸਿੰਘ ਸੋਹਲ, ਪ੍ਰਿੰਸੀਪਲ ਅਨੀਤਾ ਬੱਤਰਾ, ਪ੍ਰਿੰਸੀਪਲ ਨਰੇਸ਼ ਕਾਲੀਆ, ਪ੍ਰਿੰਸੀਪਲ ਦਲਜੀਤ ਕੌਰ ਅਤੇ ਪਿੰਗਲਵਾੜਾ ਪਰਿਵਾਰ ਦੇ ਕਈ ਮੈਂਬਰ ਹਾਜ਼ਰ ਸਨ।

Related Articles

Leave a Comment