ਮੋਗਾ/ਜ਼ੀਰਾ, 25 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਪਿੰਡ ਸ਼ਾਹ-ਅੱਬੂ ਬੱਕਰ ਦੇ ਨਵੇਂ ਬਣੇ ਸਰਪੰਚ ਬਰਜਿੰਦਰ ਸਿੰਘ ਖਾਲਸਾ ਨੇ ਪਿੰਡ ਦੇ ਵਿਕਾਸ ਕਾਰਜਾਂ ਦੀ ਸਾਨਦਾਰ ਸੁਰੂਆਤ ਕਰ ਦਿੱਤੀ ਹੈ । ਜਦਕਿ ਅਜੇ ਖਾਲਸਾ ਨੂੰ ਸਰਪੰਚ ਬਣਿਆ ਸਿਰਫ ਇੱਕ ਮਹੀਨਾ ਹੀ ਹੋਇਆ ਹੈ ਕਿ ਦੇਰ ਤੋ ਲਟਕੀ ਹੋਈ ਗਲੀ ਵਿੱਚ ਇੰਟਰ ਲਾਕ ਲਗਵਾ ਵੀ ਦਿੱਤੀ ਹੈ ਤੇ ਦੋ ਹੋਰ ਰਾਹਾਂ ਤੇ ਵੀ ਤੇਜੀ ਨਾਲ ਕੰਮ ਚੱਲ ਰਿਹਾ ਹੈ । ਇਸ ਸਬੰਧੀ ਜਦੋਂ ਬਰਜਿੰਦਰ ਸਿੰਘ ਖਾਲਸਾ ਨਾਲ ਗੱਲ ਕੀਤੀ ਤਾਂ ਉਨਾ ਦੱਸਿਆ ਕਿ ਸਾਡੇ ਯੂਥ ਆਗੂ ਸੰਕਰ ਕਟਾਰੀਆ ਦੀ ਸੋਚ ਦੇ ਸਨਮੁੱਖ ਸਾਡੀ ਸਾਰੀ ਟੀਮ ਖਾਲਸਾ ਨੂੰ ਕੰਮ ਕਰਨ ਦਾ ਬਹੁਤ ਸੌਂਕ ਹੈ ਤੇ ਅਸੀਂ ਬਿਨਾ ਕਿਸੇ ਪੱਖਪਾਤ ਪਿੰਡ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦਿਆਂਗੇ । ਇਸ ਵਕਤ ਜਦੋ ਸਬੰਧਤ ਗਲੀ ਦੇ ਵਸਨੀਕਾਂ ਨੂੰ ਪੁੱਛਿਆ ਤਾ ਉਨਾ ਨੇ ਕਿਹਾ ਸਾਨੂੰ ਬੇਹੱਦ ਖੁਸੀ ਹੈ ਕਿ ਸਾਡੀ ਬਹੁਤ ਚਿਰ ਸਮੱਸਿਆ ਦਾ ਪੱਕਾ ਹੱਲ ਹੋ ਗਿਆ ਹੈ । ਉਨਾ ਨਵੀਂ ਬਣੀ ਪੰਚਾਇਤ ਤੇ ਮਾਣ ਕਰਦਿਆਂ ਕਿਹਾ ਕਿ ਟੀਮ ਖਾਲਸਾ ਪਿੰਡ ਦਾ ਜਬਰਦਸਤ ਵਿਕਾਸ ਕਰਵਾ ਕੇ ਪਿੰਡ ਦਾ ਨਾਮ ਰੌਸਨ ਕਰੇਗੀ । ਇਸ ਵਕਤ ਮੈਂਬਰ ਪੰਚਾਇਤ ਕੁਲਦੀਪ ਸਿੰਘ ਰਾਏ , ਸੁਰਜੀਤ ਸਿੰਘ ਰਾਏ , ਗੁਰਜੰਟ ਸਿੰਘ ਰਾਏ , ਗਲੀ ਦੇ ਵਸਨੀਕ ਦਵਿੰਦਰ ਸਿੰਘ ਬਿੱਲਾ , ਜਸਵੰਤ ਸਿੰਘ, ਮਹਿੰਦਰ ਸਿੰਘ ਆਦਿ ਮੌਜੂਦ ਸਨ।