Home » ਵਿਸ਼ਵ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ 

ਵਿਸ਼ਵ ਪਬਲਿਕ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ 

ਮੋਹਰੀ ਰਹੀਆਂ ਵਿਦਿਆਰਥਣਾਂ ਰਜਨੀਤ, ਪਲਕ ਤੇ ਤਨਵੀਰ ਦਾ ਹੋਇਆਂ ਸਨਮਾਨ 

by Rakha Prabh
17 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਕੁਸ਼ਾਲ ਸ਼ਰਮਾਂ)
ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੇ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਦੌਰਾਨ ਸਕੂਲ, ਜ਼ਿਲ੍ਹਾ ਤੇ ਸੂਬਾ ਪੱਧਰ ਤੇ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਦੇ ਵੱਲੋਂ ਸਨਮਾਨਿਤ ਕੀਤੇ ਜਾਣ ਦੀ ਲੜੀ ਦੇ ਤਹਿਤ ਵਿਸ਼ਵ ਪਬਲਿਕ ਹਾਈ ਸਕੂਲ (ਜੀ.ਟੀ. ਰੋਡ ਵੇਰਕਾ) ਦਾ ਵੀ ਦਸਵੀਂ ਜਮਾਤ ਦਾ ਨਤੀਜ਼ਾ 100 ਫ਼ੀਸਦੀ ਰਿਹਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕੀ ਕਮੇਟੀ ਦੇ ਮੁੱਖੀ ਜਗਜੀਤ ਸਿੰਘ ਅਤੇ ਵਾਈਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਵਿਦਿਆਰਥਣ ਰਜਨੀਤ ਕੌਰ ਨੇ 93 ਫ਼ੀਸਦੀ, ਪਲਕ ਕੁਮਾਰੀ ਨੇ 92 ਫ਼ੀਸਦੀ ਅਤੇ ਤਨਵੀਰ ਕੌਰ ਨੇ 91 ਫ਼ੀਸਦੀ ਅੰਕ ਹਾਂਸਲ ਕਰਕੇ ਸਕੂਲ ਵਿੱਚੋਂ ਕ੍ਰਮਵਾਰ ਪਹਿਲਾਂ, ਦੂਜਾ ਤੇ ਤੀਜਾ ਸਥਾਨ ਹਾਸ਼ਲ ਕੀਤਾ ਹੈ। ਜਦੋਂ ਕਿ ਬਾਕੀ ਦੇ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਹਾਸ਼ਲ ਕਰਦੇ ਹੋਏ ਵਧੀਆਂ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗ਼ੈਰ ਬੋਰਡ ਜਮਾਤਾਂ ਦੇ ਨਤੀਜ਼ਿਆਂ ਦੌਰਾਨ ਵੀ ਸਮੁੱਚੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਿਸਾਲੀ ਤੇ ਬੇਹਤਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪੁੱਜੇ ਇੰਨ੍ਹਾ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਦੇ ਨਾਲ ਨਾਲ ਮੂੰਹ ਵੀ ਮਿੱਠਾ ਕਰਵਾਇਆ ਗਿਆ।

Related Articles

Leave a Comment