ਮੋਗਾ। ਕੋਟ ਈਸੇ ਖਾਂ। (ਜੀ.ਐਸ.ਸਿੱਧੂ) :- ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ਼੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਪੰਜਾਬ ਪੱਧਰ ਦੀਆਂ ਪ੍ਰਾਪਤੀਆਂ ਕਰਦਾ ਹੈ। ਹੈ। 68ਵੀਆ ਨੈਸਨਲ ਸਕੂਲ ਖੇਡਾਂ ਅਥਲੈਟਿਕਸ ਜੋ ਕਿ 26 ਨਵੰਬਰ ਤੋਂ 30 ਨਵੰਬਰ 2024 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਾਊ ਵਿਖੇ ਹੋ ਰਹੀਆਂ ਹਨ। ਜਿਸ ਵਿੱਚ ਵੱਖ-ਵੱਖ ਸਟੇਟਾਂ ਦੇ ਖਿਡਾਰੀ ਭਾਗ ਲਿਆ। ਇਸ ਸਬੰਧੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆਂ ਕਿ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਜਸਲੀਨ ਕੌਰ ਨੇ ਕੋਚ ਜਗਜੀਤ ਸਿੰਘ, ਤਜਰੇਬਾਰ ਡੀ.ਪੀ. ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੋਚ ਜਗਵਿੰਦਰ ਸਿੰਘ, ਗਗਨਦੀਪ ਸਿੰਘ, ਸੁਰਿੰਦਰ ਸਿੰਘ, ਹਰਸਦੀਪ ਸਿੰਘ ਮੈਡਮ ਪ੍ਰਕਿ੍ਰਤੀ, ਪ੍ਰੀਤੀ ਦੀ ਸੁਚੱਜੀ ਅਗਵਾਈ ਅਧੀਨ ਸਟੇਟ ਪੱਧਰ ਤੇ ਸੋਨ ਤਗਮਾ ਜਿੱਤ ਕੇ ਨੈਸਨਲ ਪੱਧਰ ਲਈ ਚੁਣੀ ਗਈ। ਜਸਲੀਨ ਕੌਰ ਅੱਜ ਨੈਸਨਲ ਗੇਮਾ 400ਮੀ.ਦੋੜ ਵਿੱਚ ਭਾਗ ਲੈਣ ਲਈ ਰਵਾਨਾ ਹੋਈ।ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਨੇ ਸੁੱਭ ਇਛਾਵਾ ਦਿੱਤੀਆਂ ਅਤੇ ਖੇਡ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।