Home » ਜ਼ੀਰਾ ਵਿਖੇ ਐਚ ਡੀ ਐਫ ਸੀ ਬੈਂਕ ਚ ਬੇਖੂਫ ਲੁਟੇਰਿਆਂ ਦਿੱਤਾ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ

ਜ਼ੀਰਾ ਵਿਖੇ ਐਚ ਡੀ ਐਫ ਸੀ ਬੈਂਕ ਚ ਬੇਖੂਫ ਲੁਟੇਰਿਆਂ ਦਿੱਤਾ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ

ਏਟੀਐਮ ਦੀ ਭੰਨ ਤੋੜ ਤੇ ਬੈਂਕ ਦੀ ਸੈਫ ਤੋਂੜਨ ਚ ਰਹੇ ਅਸਫ਼ਲ। ਲੁਟੇਰਿਆਂ ਵੱਲੋਂ 6 ਲੈਪਟਾਪ ਡੀਵੀਆਰ ਕੀਤਾ ਚੋਰੀ ਨਕਦੀ ਤੋਂ ਬਚਾਅ

by Rakha Prabh
22 views

ਜ਼ੀਰਾ /ਫਿਰੋਜ਼ਪੁਰ 5 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ) ਜ਼ੀਰਾ ਵਿਖੇ ਬੇਖੂਫ ਲੁਟੇਰਿਆ ਵੱਲੋਂ ਐਚਡੀਐਫਸੀ ਬੈਂਕ ਦੀ ਬਰਾਂਚ ਜ਼ੀਰਾ ਦਾ ਸਟਰ ਤੋੜ ਕੇ ਵੱਡੀ ਲੁੱਟ ਕਰਨ ਵਿੱਚ ਅਸਫਲ ਰਹੇ ਲੁਟੇਰਿਆਂ ਵੱਲੋਂ 6 ਲੈਪਟਾਪ ਅਤੇ ਡੀ ਵੀ ਆਰ ਵੀ ਨਾਲ ਲੈ ਗਏ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਭੀੜ ਭਰੇ ਇਲਾਕੇ ਅਤੇ ਨਵਾਂ ਤਲਵੰਡੀ ਰੋਡ ਤੇ ਸਥਿਤ ਐਚ ਡੀ ਐਫ ਸੀ ਬੈਂਕ ਦੀ ਬ੍ਰਾਂਚ ਜ਼ੀਰਾ ਦੀ ਰਾਤ ਸਮੇਂ ਲੁਟੇਰਾ ਗ੍ਰੋਹ ਵੱਲੋਂ ਏ ਟੀ ਐਮ ਦਾ ਸ਼ਟਰ ਤੋੜ ਕੇ ਬੈਂਕ ਅੰਦਰ ਦਾਖਲ ਹੋ ਕੇ ਵੱਡੀ ਲੁੱਟ ਨੂੰ ਅੰਜਾਮ ਦੇ ਦਿੱਤਾ।ਜਦ ਕਿ ਲੁਟੇਰਿਆਂ ਵੱਲੋਂ ਏ ਟੀ ਐਮ ਦੀ ਭੰਨ ਤੋੜ ਕੀਤੀ ਗਈ ਤਾਂ ਉਹ ਖਾਲੀ ਸੀ ਅਤੇ ਬਾਅਦ ਵਿੱਚ ਸੇਫ ਤੋੜਨ ਦੀ ਕੀਤੀ ਨਾ ਕਾਮਯਾਬ ਕੋਸ਼ਿਸ਼ ਵਿੱਚ ਅਸਫ਼ਲ ਲੁਟੇਰੇ ਛੇ ਲੈਪਟਾਪ ਅਤੇ ਸੀਸੀ ਕੈਮਰਿਆਂ ਦੀ ਫੋਟਿਜ ਵਿਚ ਕੈਦ ਹੋਈ ਵਾਰਦਾਤ ਦੇ ਸਬੂਤ ਮਿਟਾਉਣ ਲਈ ਡੀਵੀਆਰ ਵੀ ਆਪਣੇ ਨਾਲ ਲੈ ਗਏ। ਉਥੇ ਪੂਰੇ ਫਿਲਮੀ ਅੰਦਾਜ਼ ਵਿਚ ਕੀਤੀ ਵਾਰਦਾਤ ਨੂੰ ਅਸਫ਼ਲ ਵੇਖਦਿਆਂ ਬੈਂਕ ਅੰਦਰ ਪਏ ਸਮਾਨ ਦੀ ਜ਼ਬਰਦਸਤ ਬੇਖੂਫ ਹੋ ਕੇ ਭੰਨ ਤੋੜ ਕੀਤੀ ਗਈ। ਇਸ ਵਾਰਦਾਤ ਦੀ ਖ਼ਬਰ ਮਿਲਣ ਤੇ ਪੁਲਿਸ ਥਾਣਾ ਸਿਟੀ ਇੰਚਾਰਜ ਆਪਣੀ ਸਮੁੱਚੀ ਪੁਲਿਸ ਟੀਮ ਨਾਲ ਵਾਰਦਾਤ ਵਾਲੀ ਥਾਂ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲੇ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਦ ਐਚਡੀਐਫਸੀ ਬੈਂਕ ਜ਼ੀਰਾ ਬ੍ਰਾਂਚ ਦੇ ਮਨੈਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਪਾਸਾ ਵੱਟ ਲਿਆ ਜੋ ਸ਼ੱਕ ਜ਼ਾਹਿਰ ਕਰਦਾ ਹੈ ਕਿ ਦਾਲ ਵਿੱਚ ਕੂਝ ਕਾਲਾ ਹੈ।

You Might Be Interested In

Related Articles

Leave a Comment