Home » 10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਕਬਜ਼ਾ

10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਕਬਜ਼ਾ

10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਕਬਜ਼ਾ

by Rakha Prabh
99 views

10ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਕਬਜ਼ਾ

You Might Be Interested In

ਅੰਮ੍ਰਿਤਸਰ ( ਗੁਰਮੀਤ ਸਿੰਘ ਰਾਜਾ) ਸ੍ਰ ਲਖਬੀਰ ਸਿੰਘ ਪੀ ਪੀ ਐਸ,ਏ ਆਈ ਜੀ ।ਇਨਕੋਨਟਰ ਇਨਟੈਲੀਜੈਸ ਕਮ ਪ੍ਰ੍ਧਾਨ ਰੌਕਿਟਬਾਲ ਐਸੋਸੀਏਸ਼ਨ ਆਫ ਇੰਡੀਆ ਦੇ ਆਦੇਸ਼ ਅਨੁਸਾਰ ਪੰਜਾਬ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਵਿਰਦੀ ਦੀ ਯੋਗ ਅਗਵਾਈ ਵਿੱਚ 10 ਵੀ ਨੌਰਥ ਜੌਨ ਰੌਕਿਟਬਾਲ ਚੈਂਪੀਅਨਸ਼ਿਪ ਸ਼ਹੀਦ ਬਾਬਾ ਦੀਪ ਸਿੰਘ ਸੀ, ਸਕੈਡੰਰੀ ਸਕੂਲ ਪੱਟੀ ਵਿਖੇ ਕਰਵਾਈ ਗਈ। ਜਿਸ ਵਿੱਚ ਲੜਕੀਆਂ ਅਤੇ ਲੜਕਿਆਂ ਵਿਚ ਪੰਜਾਬ ਬਣਿਆ ਚੈਂਪੀਅਨ ।ਇਸ ਟੂਰਨਾਮੈਂਟ ਵਿੱਚ ਹਰਿਆਣਾ, ਚੰਡੀਗੜ੍ਹ, ਪੰਜਾਬ, ਰਾਜਿਸਥਾਨ, ਦਿੱਲੀ,ਐਨ ਸੀ ਆਰ,ਐਸ ਜੀ ਪੀ ਸੀ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਆਦਿ ਸਟੇਟਾਂ ਦੇ ਤਕਰੀਬਨ 250 ਖਿਡਾਰੀਆਂ ਨੇ ਭਾਗ ਲਿਆ। । ਮੰਤਰੀ ਸ੍ਰ ਲਾਲਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਨੇ ਇਨਾਮ ਵੰਡਣ ਦੀ ਰਸਮ ਨਿਭਾਈ। ਲੜਕੀਆਂ ਵਿਚ ਪੰਜਾਬ ਏ ਟੀਮ ਨੇ ਪਹਿਲਾ ਸਥਾਨ, ਰਾਜਸਥਾਨ ਨੇ ਦੂਸਰਾ, ਦਿੱਲੀ ਨੇ ਤੀਸਰਾ ਅਤੇ ਪੰਜਾਬ ਦੀ ਬੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਵਿੱਚ ਪੰਜਾਬ ਏ ਨੇ ਪਹਿਲਾ, ਦਿੱਲੀ ਨੇ ਦੂਸਰਾ,ਐਨ ਸੀ ਆਰ ਨੇ ਤੀਸਰਾ ਅਤੇ ਰਾਜਸਥਾਨ ਸਟੇਟ ਬੀ ਨੇ ਚੌਥਾ ਸਥਾਨ ਪ੍ਰਾਪਤ ਕੀਤਾ ‌!ਇਸ ਵਿੱਚ ਅਮਨਦੀਪ ਕੌਰ, ਭੂਮਿਕਾ (ਪੰਜਾਬ), ਨਾਜ਼ੀਆ ( ਰਾਜਸਥਾਨ),ਮੀਨੂੰ ( ਦਿੱਲੀ), ਨਵਦੀਪ ਕੌਰ (ਪੰਜਾਬ), ਹਰਦੇਵ ਸਿੰਘ, ਕੰਵਲਜੀਤ ਸਿੰਘ ( ਪੰਜਾਬ ),ਦੀਪਕ ( ਦਿੱਲੀ), ਅੰਕੁਸ਼ ( ਰਾਜਸਥਾਨ),ਧੀਰਜ ( ਐਨ ਸੀ ਆਰ) ਚੰਗੇ ਖਿਡਾਰੀ ਚੁਣੇ ਗਏ।
ਇਸ ਮੌਕੇ ਤੇ ਵਿਕਰਮ ਸਿੰਘ, ਪੰਕਜ਼ ਕੁਮਾਰ, ਸੰਜੇ ਸਿੰਘ,ਆਕੁੰਸ,ਦੀਪਕ ਕੁਮਾਰ, ਹਰਜੀਤ ਕੌਰ, ਗੁਰਪ੍ਰੀਤ ਕੌਰ,ਕਾਜਲ, ਗੁਰਪ੍ਰੀਤ ਅਰੋੜਾ,ਐਸ ਐਚ ਓ ਹਰਜਿੰਦਰ ਸਿੰਘ, ਅਵਤਾਰ ਸਿੰਘ ਆਜ਼ਾਦ, ਰਾਜਾ ਸਿੰਘ, ਗੌਰਵ, ਗੁਰਵੇਲ ਸਿੰਘ, ਗੁਰਸੇਵਕ ਸਿੰਘ, ਲਖਬੀਰ ਸਿੰਘ, ਬਲਬੀਰ ਸਿੰਘ ਲਾਹੌਰੀਆ, ਪਰਮਜੀਤ ਸਿੰਘ ਪ੍ਰਧਾਨ ਸਟੇਟ ਰੌਕਿਟਬਾਲ ਐਸੋਸੀਏਸ਼ਨ ਪੰਜਾਬ, ਆਦਿ ਹਾਜ਼ਰ ਸਨ ਇਸ ਮੌਕੇ ਮੁੱਖ ਮਹਿਮਾਨ ਨੇ ਕਿਹਾ ਕਿ ਸਾਨੂੰ ਪੜ੍ਹਾਈ ਦੇ ਨਾਲ ਖੇਡਾਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ,ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ।

Related Articles

Leave a Comment