Home » ਪਾਥਵੇਜ਼ ਗਲੋਬਲ ਸਕੂਲ ਦੇ ਖਿਡਾਰੀ ਚੈਸ ਵਿੱਚ ਗੋਲਡ ਮੈਡਲ ਜਿੱਤ ਕੇ ਜਿਲਾ ਖੇਡਾਂ ਲਈ ਚੁਣੇ ਗੲਏ

ਪਾਥਵੇਜ਼ ਗਲੋਬਲ ਸਕੂਲ ਦੇ ਖਿਡਾਰੀ ਚੈਸ ਵਿੱਚ ਗੋਲਡ ਮੈਡਲ ਜਿੱਤ ਕੇ ਜਿਲਾ ਖੇਡਾਂ ਲਈ ਚੁਣੇ ਗੲਏ

by Rakha Prabh
2 views

ਕੋਟ ਇਸੇ ਖਾ/ ਗੁਰਪ੍ਰੀਤ ਸਿੰਘ ਸਿੱਧੂ

-ਪਾਥਵੇਅਜ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ ਵਿਖੇ ਸਕੂਲ ਦੇ ਵਿਦਿਆਰਥੀਆਂ ਨੇ ਜੋਨਲ ਲੈਵਲ ਚੈੱਸ ਚ ਗੋਲਡ ਮੈਡਲ ਜਿੱਤ ਕੇ ਇਲਾਕੇ ਚ ਸਕੂਲ ਦਾ ਨਾਮ ਚਮਕਾਇਆ ਹੈ। ਇਹ ਮੁਕਾਬਲੇ ਆਰ ਕੇ ਐਸ ਸਕੂਲ ਜਨੇਰ ਵਿਖੇ ਕਰਵਾਏ ਗਏ ਸਨ। ਇਨਾ ਮੁਕਾਬਲਿਆਂ ਵਿੱਚ ਪਾਥਵੇਜ਼ ਗਲੋਬਲ ਸਕੂਲ ਦੇ 5 ਵਿਦਿਆਰਥੀਆਂ ਨੇ ਅੰਡਰ17 ਖੇਡਾਂ ਵਿੱਚ ਭਾਗ ਲਿਆ ਅਤੇ ਇਹਨਾਂ ਮੁਕਾਬਲਿਆਂ ਵਿੱਚ ਕੁੱਲ 5 ਗੋਲਡ ਮੈਡਲ ਪਾਥਵੇਜ ਦੀ ਝੋਲੀ ਪਾਏ। ਇਨਾ ਮੁਕਾਬਲਿਆਂ ਵਿੱਚ ਅੰਡਰ 17 ਲੜਕਿਆਂ ਦੀ ਟੀਮ ਵਿੱਚ ਅਬੈ ਪ੍ਰਤਾਪ ਸਿੰਘ, ਗੈਬਰੀਅਲ, ਤਮਨਜੋਤ ਸਿੰਘ, ਲਵੀਸ਼ ਬਜਾਜ, ਮੋਹਿਤ ਸ਼ਰਮਾ ਆਦਿ ਨੇ ਗੋਲਡ ਮੈਡਲ ਜਿੱਤ ਕੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਪਾਥਵੇਜ਼ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਭੈਪ੍ਰਤਾਪ ਸਿੰਘ ਅਤੇ ਗੈਬਰੀਅਲ ਜ਼ਿਲਾ ਲੈਵਲ ਖੇਡਾਂ ਲਈ ਸਲੈਕਟ ਹੋ ਚੁੱਕੇ ਹਨ। ਪਾਥਵੇਜ ਆਪਣੇ ਵਿਦਿਆਰਥੀਆਂ ਨੂੰ ਬਹੁਤ ਹੀ ਵਧੀਆ ਮੌਕੇ ਪ੍ਰਦਾਨ ਕਰ ਰਿਹਾ ਹੈ ਜਿਸ ਵਿੱਚ ਵਿਦਿਆਰਥੀ ਆਪਣੀ ਸ਼ਾਨਦਾਰ ਮਿਹਨਤ ਦਾ ਪ੍ਰਦਰਸ਼ਨ ਕਰਕੇ ਸ਼ਾਨਦਾਨ ਨਤੀਜੇ ਪ੍ਰਾਪਤ ਕਰ ਰਹੇ ਹਨ।
ਇਸ ਮੌਕੇ ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸੁਰਜੀਤ ਸਿੰਘ ਸਿੱਧੂ ਪ੍ਰਧਾਨ ਡਾ ਅਨਿਲਜੀਤ ਕੰਬੋਜ ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਸਲਰ , ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ, ਸਿਮਰਨਜੀਤ ਸਿੰਘ ਸਿੱਧੂ ਅਤੇ ਮਾਨਯੋਗ ਪ੍ਰਿੰਸੀਪਲ ਡਾਕਟਰ ਪੰਕਜ ਧਮੀਜਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਇਸ ਜਿੱਤ ਦਾ ਸਿਹਰਾ ਬੱਚਿਆਂ ਦੀ ਸਖਤ ਮਿਹਨਤ ਅਤੇ ਡੀ.ਪੀ. ਸਾਹਿਬਾਨਾਂ ਦੀ ਮਿਹਨਤ ਦੇ ਸਿਰ ਕੀਤਾ।

Related Articles

Leave a Comment