Home » ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ : ਸਿਵਲ ਸਰਜਨ ਡਾ ਰਾਜਿੰਦਰ ਪਾਲ ਕੌਰ

ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ : ਸਿਵਲ ਸਰਜਨ ਡਾ ਰਾਜਿੰਦਰ ਪਾਲ ਕੌਰ

ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ : ਸਿਵਲ ਸਰਜਨ ਡਾ ਰਾਜਿੰਦਰ ਪਾਲ ਕੌਰ

by Rakha Prabh
139 views

ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ : ਸਿਵਲ ਸਰਜਨ ਡਾ ਰਾਜਿੰਦਰ ਪਾਲ ਕੌਰ

ਅੰਮ੍ਰਿਤਸਰ (ਗਰਮੀਤ ਸਿੰਘ ਰਾਜਾ)ਵਿਸ਼ਵ ਵਾਤਾਵਰਣ ਦਿਵਸ ਮੌਕੇ ਸਿਵਲ ਸਰਜਨ ਡਾ ਰਾਜਿੰਦਰ ਪਾਲ ਕੌਰ ਜੀ ਵਲੋਂ ਦਫਤਰ ਸਿਵਲ ਸਰਜਨ ਵਿਖੇ “ਸਾਡੀ ਧਰਤੀ, ਸਾਡੀ ਸਿਹਤ, ਸਾਡੀ ਜਿੰਮੇਵਾਰੀ” ਸਲੋਗਨ ਤਹਿਤ ਇੱਕ ਸੈਮੀਨਾਰ ਕਰਵਾਇਆ ਗਿਆ ਅਤੇ ਜਾਗਰੂਕਤਾ ਪੋਸਟਰ ਰਲੀਜ ਕੀਤਾ ਗਿਆ। ਇਸ ਅਵਸਰ ਤੇ ਡਾ ਰਾਜਿੰਦਰ ਪਾਲ ਕੌਰ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ “ਪਲਾਸਟਿਕ ਪ੍ਰਦੂਸ਼ਨ ਨੂੰ ਹਰਾਈਏ ਹੈ”।ੳਹਨਾਂ ਕਿਹਾ ਕਿ ਪਲਾਸਟਿਕ ਮਿੰਟਾਂ ਲਈ ਲਾਭਦਾਇਕ ਪਰ ਦਹਾਕਿਆਂ ਲਈ ਨੁਕਸਾਨਦੇਹ ਸਾਬਿਤ ਹੁੰਦਾ ਹੈ। ਪਲਾਸਟਿਕ ਦੀਆਂ ਬੋਤਲਾਂ, ਸਟ੍ਰਾਸ, ਕੱਪ-ਪਲੇਟਾਂ ਅਤੇ ਬੈਗ ਲਗਭਗ 20 ਸਾਲਾਂ ਤੱਕ ਵੀ ਨਸ਼ਟ ਨਹੀਂ ਹੁੰਦੇ ਅਤੇ ਇਹਨਾਂ ਦੀ ਵਜਾ੍ਹ ਨਾਲ ਧਰਤੀ ਹੇਠਾਂ ਬਹੁਤ ਹੀ ਹਾਨੀਕਾਰਕ ਰਸਾਇਣ ਉਤਪੰਨ ਹੋ ਜਾਂਦੇ ਹਨ। ਇਸ ਤੋਂ ਇਲਾਵਾ ਧਰਤੀ ਹੇਠਲਾ ਪਾਣੀਂ ਅਤੇ ਸਮੁੰਦਰਾਂ ਦਾ ਪਾਣੀ ਵੀ ਪਲਾਸਟਿਕ ਰਸਾਇਣ ਤੱਤਾਂ ਦੇ ਕਾਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਸੇ ਲਈ ਸਮੇਂ ਦੀ ਲੋੜ ਹੈ ਕਿ ਅਸੀਂ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਪਲਾਸਟਿਕ ਦੀ ਵਰਤੋਂ ਤੋ ਪ੍ਰਹੇਜ ਕਰੀਏ ਤੇ ਵਾਤਾਵਰਣ ਦੇ ਬਚਾਉ ਵਿਚ ਆਪਣਾਂ ਕੀਮਤੀ ਯੋਗਦਾਨ ਪਾਈਏ। ਵਾਤਾਵਰਣ ਨੂੰ ਸ਼ੁੱਧ ਅਤੇ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣਾਂ ਹਰੇਕ ਇਨਸਾਨ ਦਾ ਫਰਜ ਬਣਦਾ ਹੈ।ਇਸ ਲਈ ਜਿਥੇ ਵੀ ਕੋਈ ਦਰਖੱਤ ਸੁੱਕ ਗਿਆ ਹੋਵੇ ਜਾਂ ਬਿਰਧ ਹੋ ਗਿਆ ਹੋਵੇ ਉਸਦੀ ਜਗਾਂ ਤੁਰੰਤ ਨਵਾਂ ਬੂਟਾ ਲਗਾਉਣਾਂ ਚਾਹਿਦਾ ਹੈ।ਇਸ ਤੋਂ ਇਲਾਵਾ ਦਰਖਤਾਂ ਦੀ ਬੇਲੋੜੀ ਕਟਾਈ ਤੋਂ ਤੌਬਾ ਕਰਨੀ ਚਾਹਿਦੀ ਹੈ। ਹਰੇਕ ਇਨਸਾਨ ਦਾ ਫਰਜ ਹੈ ਕਿ ਉਹ ਵਧ ਤੋਂ ਵਧ ਬੂਟੇ ਲਗਾ ਕੇ ਵਾਤਾਵਰਣ ਦੀ ਸੁੱਰਖਿਆ ਵਿਚ ਆਪਣਾਂ ਯੋਗਦਾਨ ਪਾਵੇ। ਇਸ ਅਵਸਰ ਤੇ ਜਿਲਾ੍ ਐਪੀਡਿਮੋਲੋਜਿਸਟ ਡਾ ਹਰਜੋਤ ਕੋਰ ਨੇ ਕਿਹਾ ਕਿ ਜੇਕਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਿਆ ਜਾਵੇ ਤਾਂ ਅਸੀ ਸਾਰੇ ਆਪਨੇ ਆਪ ਹੀ ਬਹੁਤ ਸਾਰੀਆਂ ਬੀਮਾਰੀਆ ਤੋਂ ਬੱਚ ਸਕਦੇ ਹਾਂ । ਇਸ ਲਈ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੁੂਟੇ ਲਗਾਉਣੇ ਚਾਹੀਦੇ ਹਨ ਅਤੇ ਕੁਦਰਤੀ ਸੋਮਿਆਂ ਦੀ ਸੁੱਰਖਿਆ ਵਿਚ ਮਦਦਗਾਰ ਬਣਨਾਂ ਚਾਹਿਦਾ ਹੈ।ਇਸ ਅਵਸਰ ਤੇ ਜਿਲਾ੍ ਟੀਕਾਰਕਰਨ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ ਸਿਹਤ ਅਫਸਰ ਡਾ ਜਸਪਾਲ ਸਿੰਘ, ਐਸ.ਐਮ.ਓ. ਡਾ ਮਦਨ ਮੋਹਨ, ਜਿਲਾ੍ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਜਿਲਾ੍ ਮਾਸ ਮੀਡੀਆ ਅਫਸਰ ਰਾਜ ਕੌਰ, ਜਿਲਾ੍ ਐਮ.ਈ.ਆਈ.ਉ. ਅਮਰਦੀਪ ਸਿੰਘ, ਡਿਪਟੀ ਐਮ.ਈ.ਆਈ.ਉ ਸੁਖਵਿੰਦਰ ਕੌਰ ਅਤੇ ਸਮੂਹ ਸਟਾਫ ਹਾਜਰ ਸੀ।

Related Articles

Leave a Comment