ਸ੍ਰੀ ਅੰਮ੍ਰਿਤਸਰ ਸਾਹਿਬ ( ਰਣਜੀਤ ਸਿੰਘ ਮਸੌਣ/ਕੁਸ਼ਾਲ ਸ਼ਰਮਾਂ ) ਅੱਜ ਮਿਤੀ ੨੭ ਨੂੰ ਪੰਥਕ ਹੋਕੇ ਦੇ ਦੀਵਾਨ ਸਜਾਏ ਗਏ। ਸ੍ਰੀ ਸੁਖਮਨੀ ਸਾਹਿਬ ਚੌਪਈ ਸਾਹਿਬ ਜੀ ਦੇ ਪਾਠ ਹੋਏ। ੩੨੮ ਪਾਵਨ ਸਰੂਪਾਂ ਦੇ ਇਨਸਾਫ਼ ਲਈ ਪਿੱਛਲੇ ਬੱਤੀ ਮਹੀਨਿਆਂ ਤੋਂ ਦਿੱਤੇ ਜਾ ਰਹੇ ਪੰਥਕ ਹੋਕੇ ਦੀ ਸਫ਼ਲਤਾ, ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰਧਾਮਾਂ ਦੀ ਬਹਾਲੀ ਲਈ ਅਰਦਾਸ ਹੋਈ। ਉਪਰੰਤ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਆਖਿਆਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੜੀ ਕਾਲ੍ਹੀ ਵਿੱਚ ਸੱਦਿਆ ਗਿਆ ਇਜ਼ਲਾਸ ਕੇਵਲ ਬਾਦਲਾਂ ਦੇ ਪੀਟੀਸੀ ਚੈਨਲ ਨੂੰ ਬਚਾਉਂਣ ਲਈ ਇੱਕ ਸੰਮੇਲਨ ਸੀ। ਜਿਸ ਵਿੱਚ ਪੰਥ ਨੂੰ ਢਾਲ ਬਣਾਕੇ ਖਰਚਾ ਗੁਰੂ ਕੀ ਗੋਲਕ ਦਾ ਕੀਤਾ ਗਿਆ, ਸ਼ੋਸ਼ਣ ਸ਼੍ਰੋਮਣੀ ਕਮੇਟੀ ਮੈਬਰਾਂ ਦਾ ਕਰਕੇ ਨਿਰਾਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ। ਜੋ ਕਿ ਕਾਨੂੰਨ ਮੁਤਾਬਿਕ ਸਿੱਖ ਮਰਿਯਾਦਾ ਅਨੁਸਾਰ ਅਤੇ ਗੁਰਦੁਆਰਾ ਐਕਟ ਮੁਤਾਬਕ ਗਲਤ ਹੈ। ਸੋ ਜਿੱਥੇ ਸਿੱਖ ਆਖਦੇ ਸਨ। ਮੇਰਾ ਰੁੱਸੇ ਨਾਂ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ। ਇੱਥੇ ਇਹ ਸਿੱਧ ਕੀਤਾ ਗਿਆ ਕਿ ਮੇਰਾ ਰੁੱਸੇ ਨਾਂ ਬਾਦਲਾਂ ਵਾਲਾ, ਪੰਥ ਭਾਵੇ ਸਾਰਾ ਰੁੱਸ ਜੇ। ਇੱਕ ਪੀਟੀਸੀ ਬਦਨਾਮ ਚੈਨਲ ਲਈ ਅੜੀ ਆਖ ਸਕਦੇ ਹਾਂ ਹੋਰ ਕੁੱਝ ਨਹੀਂ। ਫ਼ਿਰ ਗੱਲ ਚੈਨਲ ਦੀ ਸੀ ਨਾ ਕਿ ਗੁਰਬਾਣੀ ਪ੍ਰਸਾਰਣ ਦੀ? ਜੇਕਰ ਗੁਰਬਾਣੀ ਪ੍ਰਸਾਰਣ ਲਈ ਆਲ ਇੰਡੀਆ ਆਕਾਸ਼ ਬਾਣੀ ਤੋਂ ਕਰਵਾਉਣ ਲਈ ਅਨੰਦਪੁਰ ਸਾਹਿਬ ਦੇ ਮਤੇ ਲਿਖੇ ਜਾ ਸਕਦੇ ਸੀ। ਫ਼ਿਰ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦਾ ਨਿੱਜੀ ਚੈਨਲ ਸ਼ੁਰੂ ਕਰਨ ‘ਚ ਇੰਨੀ ਤਕਲੀਫ ਕਿਉਂ? ਉਹਨਾਂ ਕਿਹਾ ਸ੍ਰੀ ਦਰਬਾਰ ਸਾਹਿਬ ਜੀ ਨਿੱਜੀ ਚੈਨਲ ਹੋਣਾ ਲਾਜ਼ਮੀ ਹੈ। ਜਿਸ ਦੇ ਹੱਕ ਹਕੂਕ ਵੀ ਸ੍ਰੀ ਦਰਬਾਰ ਸਾਹਿਬ ਜੀ ਕੋਲੇ ਹੀ ਹੋਣੇ ਚਾਹੀਦੇ ਹਨ। ਰਹੀਂ ਗੱਲ ਇਜਲਾਸ ਦੀ ਹੁਣ ਤੱਕ ਜਿੰਨੇ ਵੀ ਇਜ਼ਲਾਸ ਹੋਏ, ਬਾਦਲ ਕਾਲ ਵਿੱਚ ਹੋਏ, ਸਭ ਬਾਦਲ ਦਲ ਦੀ ਬਲੀ ਚੜ੍ਹ ਗਏ। ਜੇਕਰ ਬਾਦਲਕੇ ਪੰਥ ਪ੍ਰਸਤ ਹੁੰਦੇ। ਫ਼ਿਰ ਪੰਜ ਵਾਰ ਮੁੱਖ ਮੰਤਰੀ ਬਣੇ ਕਰਵਾ ਦਿੰਦੇ ਪੰਥਕ ਇਜ਼ਲਾਸ? ਇਹ ਨਹੀਂ ਚਾਹੁੰਦੇ ਸੀ, ਇਸ ਲਈ ਇਸ ਮਸੰਦ ਲਾਣੇ ਨੇ ਪੰਥਕ ਇਜ਼ਲਾਸ ਨਹੀਂ ਹੋਣ ਦਿੱਤਾ ਹੁਣ ਤੱਕ? ਜੋਂ ਜਰੂਰੀ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ ਹੋਣਾ ਚਾਹੀਦਾ ਸੀ। ਫ਼ਿਰ ਇਹ ਮਤੇ ਕਿਉਂ ਨਹੀਂ ਲਿਆਂਦੇ ਗਏ।
ਸ਼੍ਰੋਮਣੀ ਕਮੇਟੀ ਚੋਣਾਂ ਨੂੰ ਹਰ ਪੰਜ ਸਾਲ ਬਾਅਦ ਕਰਵਾਉਣਾਂ ਯਕੀਨਣ ਬਣਾਇਆ ਜਾਵੇ।
ਸਿਆਸੀ ਦਖ਼ਲ ਬੰਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਹਿਨੁਮਾਈ ਹੇਠ। ਆਲ ਇੰਡੀਆਂ ਗੁਰਦੁਆਰਾ ਐਕਟ ਲਾਗੂ ਕੀਤਾ ਜਾਂਦਾ। ਬੇਅਦਬੀ ਕਾਂਡ ਰੋਕਣ ਲਈ 295A ਬਣੇ ਕਾਨੂੰਨ ਵਿੱਚ ਸੋਧ ਕਰਕੇ ਉਮਰ ਕ਼ੈਦ ਵਿੱਚ ਗੈਰ ਜ਼ਮਾਨਤੀ ਕਾਨੂੰਨ ਪਾਸ ਕਰਵਾਇਆਂ ਜਾਂਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਵੱਖਰੇ ਕਮਿਸ਼ਨ ਦੀ ਸਥਾਪਨਾ ਕੀਤੀ ਜਾਂਦੀ। ਸਿੱਖ ਨੌਜ਼ਵਾਨੀ ਦੀ ਪੜ੍ਹਾਈ, ਦਵਾਈ, ਕਮਾਈ, ਸੁਰੱਖਿਆ, ਭਵਿੱਖ, ਨਸ਼ਾ ਮੁਕਤੀ ਅਤੇ ਪ੍ਰਵਾਸ ਰੋਕਣ ਨੂੰ ਯਕੀਨਣ ਬਣਾਇਆਂ ਜਾਂਦਾ। ਪੰਜਾਬ ਦੇ ਪਾਉਣ ਪਾਣੀ ਧਰਤੀ ਲਈ ਗੁਰੂ ਕੇ ਬਾਗ ਬਹਾਲ ਕੀਤੇ ਜਾਂਦੇ।
ਆਲ ਇੰਡੀਆਂ ਕਿ ਸੰਸਾਰ ਭਰ ਵਿੱਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਸਮਾਜਿਕ ਰਾਜਨੀਤਕ ਆਰਥਿਕ ਤੌਰ ਤੇ ਮੁਸ਼ਕਲਾਂ ਹੱਲ ਕਰਨ ਲਈ ਪ੍ਰਬੰਧ ਕੀਤੇ ਜਾਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ੩੨੮ ਪਾਵਨ ਸਰੂਪਾਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਂਦੀ। ਇੱਕ ਹਜ਼ਾਰ ਸਰੂਪ ਗੈਰ ਕਾਨੂੰਨੀ ਢੰਗ ਨਾਲ ਛੇੜਛਾੜ ਕਰਕੇ ਚਾਇਨਾ ਵਿੱਚ ਛਪਵਾਉਣ ਦੀ ਹਿਮਾਕਤ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੁੰਦੀ।
ਸ੍ਰੀ ਅਨੰਦਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਵਿੱਚ ਸ਼ਰਾਬ ਮੀਟ ਦਾ ਸੇਵਨ ਕਰਕੇ ਤਾਬਿਆ ਬੈਠ ਕੇ ਗੁਰੂ ਸਾਹਿਬ ਜੀ ਦੇ ਸਰੂਪ ਤੇ ਉਲਟੀਆਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਤੇ ਅੱਗੇ ਲਈ ਯੋਗ ਪ੍ਰਬੰਧ ਕੀਤੇ ਜਾਂਦੇ।
ਗੁਰਦੁਆਰਿਆ ਤੇ ਲੱਗੀ ਜੀਐਸਟੀ ਬੰਦ ਕੀਤੀ ਜਾਂਦੀ। ਸਿੱਖ ਨੌਜ਼ਵਾਨ ਤੇ ਨਜਾਇਜ਼ ਲਾਈ ਜਾਂਦੀ ਯੂਏਪੀਏ ਜਾਂ ਐਨਐਸਏ ਵਰਗੀਆਂ ਧਰਾਵਾਂ ਖਿਲਾਫ਼ ਕਾਰਵਾਈ ਕੀਤੀ ਜਾਂਦੀ। ਗੋਲਕ ਚੋਰਾਂ ਲਈ ਵੱਖਰਾ ਕਮਿਸ਼ਨ ਸਥਾਪਤ ਕੀਤਾ ਜਾਂਦਾ। ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ ਸਿਰ ਕਦਮ ਚੁੱਕੇ ਜਾਂਦੇ ਪਰ ਇਸ ਤਰਾਂ ਦਾ ਕੁਝ ਵੀ ਨਾ ਸੋਚਿਆਂ, ਨਾ ਕੀਤਾ ਗਿਆ। ਸਗੋਂ ਪੰਜਾਬ ਦੀਆਂ ਧੀਆਂ ਦਾ ਸ਼ੋਸ਼ਣ ਕਰਨ ਵਾਲੇ ਬਦਨਾਮ ਚੈਨਲ ਪੀਟੀਸੀ ਨੂੰ ਬਚਾਉਣ ਦੀ ਅੜੀ ਕਰਕੇ ਉਸੇ ਦੀ ਭੇਂਟ ਚੜ੍ਹਾ ਦਿੱਤਾ ਗਿਆ। ਪੰਥ ਨੂੰ ਚਾਹੀਦਾ ਹੈ ਉਹ ਬਾਦਲਾਂ ਦੀ ਛੱਤਰੀ ਥੱਲੇ ਭੁੱਲ ਕੇ ਵੀ ਕੋਈ ਗ਼ਲਤ ਕਦਮ ਨਾ ਚੁੱਕੇ ? ਆਉ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ। ਸਿੱਖਨੀਤੀਵਾਨ ਲਿਆਈਏ, ਨਰੈਣੂੰ ਮਹੰਤ ਕੱਢੀਏ ਤੇ ਪੰਥ ਰੁਸ਼ਨਾਈਏ।