ਤਰਨਤਾਰਨ,27 ਜੂਨ (ਰਾਕੇਸ਼ ਨਈਅਰ ਚੋਹਲਾ)
ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਦੀ ਹੋਈ ਚੋਣ ਵਿਚ ਤਰਨ ਤਾਰਨ ਦੇ ਨਿਵਾਸੀ ਮਨਜੀਤ ਸਿੰਘ ਢਿੱਲੋਂ ਨੂੰ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਦਾ ਡਾਇਰੈਕਟਰ ਚੁਣਿਆ ਗਿਆ ਹੈ। ਮਨਜੀਤ ਸਿੰਘ ਢਿੱਲੋਂ ਇਸ ਸਮੇਂ ਕੋਆਪ੍ਰੇਟਿਵ ਬੈਂਕ ਜ਼ਿਲ੍ਹਾ ਤਰਨ ਤਾਰਨ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਉਨ੍ਹਾਂ ਦੇ ਸਟੇਟ ਡਾਇਰੈਕਟਰ ਬਣਨ ਤੋਂ ਬਾਅਦ ਤਰਨ ਤਾਰਨ ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਸਿਮਰਨਜੀਤ ਸਿੰਘ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਸਿਮਰਨਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੜੇ ਲੰਮੇ ਸਮੇਂ ਬਾਅਦ ਤਰਨਤਾਰਨ ਜ਼ਿਲ੍ਹੇ ਨੂੰ ਸੂਬਾ ਪੱਧਰੀ ਡਾਇਰੈਕਟਰ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਵਿੱਚ ਨੁਮਾਇੰਦਗੀ ਮਿਲੀ ਹੈ ਅਤੇ ਇਸ ਕਾਰਜ ਲਈ ਸਾਰੇ ਬੈਂਕ ਡਾਇਰੈਕਟਰਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਮਨਜੀਤ ਸਿੰਘ ਢਿੱਲੋਂ ਵਰਗੇ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਨੂੰ ਸੂਬਾ ਡਾਇਰੈਕਟਰ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ।ਇਸ ਮੌਕੇ ਨਵਨਿਯੁਕਤ ਸੂਬਾ ਡਾਇਰੈਕਟਰ ਮਨਜੀਤ ਸਿੰਘ ਢਿੱਲੋਂ ਨੇ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਕ ਨਾਲ ਸੰਬੰਧਿਤ ਮੁਲਾਜ਼ਮਾਂ,ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨਾਲ ਸੰਬੰਧਿਤ ਜੋ ਵੀ ਮੁੱਦੇ ਹੋਣਗੇ,ਉਸ ਨੂੰ ਸੁਚੱਜੇ ਢੰਗ ਨਾਲ ਉੱਚ ਅਧਿਕਾਰੀਆਂ ਸਾਹਮਣੇ ਪੇਸ਼ ਕਰਨਗੇ ਅਤੇ ਬੈਂਕ ਦੀ ਤਰੱਕੀ ਲਈ ਯਤਨਸ਼ੀਲ ਰਹਿਣਗੇ।ਇਸ ਮੌਕੇ ਚੇਅਰਮੈਨ ਸਿਮਰਨਜੀਤ ਸਿੰਘ ਅਤੇ ਹੋਰਨਾਂ ਨੇ ਉਨ੍ਹਾਂ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।ਇਸ ਸਮਾਗਮ ਵਿਚ ਬੈਂਕ ਦੇ ਵਾਈਸ ਚੇਅਰਮੈਨ ਮੇਹਰ ਸਿੰਘ ਚੁਤਾਲਾ,ਡਾਇਰੈਕਟਰ ਹਰਭਿੰਦਰਪਾਲ ਸਿੰਘ,ਡਾਇਰੈਕਟਰ ਅਨੂਪ ਸਿੰਘ,ਨਵਪ੍ਰੀਤ ਸਿੰਘ ਐੱਮ.ਡੀ.ਕੋਆਪ੍ਰੇਟਿਵ ਬੈਂਕ ਤਰਨਤਾਰਨ,ਲਖਬੀਰ ਸਿੰਘ ਡੀ.ਐੱਮ. ਕੋਆਪ੍ਰੇਟਿਵ ਬੈਂਕ ਤਰਨਤਾਰਨ,ਗੌਤਮ ਧਾਰੋਵਾਲੀਆ ਏ.ਆਰ. ਸਹਿਕਾਰੀ ਸਭਾਵਾਂ, ਸੁਖਵਿੰਦਰ ਸਿੰਘ ਐੱਮ.ਡੀ. ਕੋਆਪ੍ਰੇਟਿਵ ਬੈਂਕ ਅੰਮ੍ਰਿਤਸਰ,ਮਾਨਵ ਸਿੰਘ ਸੀਨੀਅਰ ਮੈਨੇਜਰ ਕੋਆਪ੍ਰੇਟਿਵ ਬੈਂਕ ਤਰਨਤਾਰਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।