ਆਰਫਕੇ ਮੱਲਾਂ ਵਾਲਾ,31-5-2024 (ਰੋਸ਼ਨ ਲਾਲ ਮਨਚੰਦਾ ਗੌਰਵ ਕਟਾਰੀਆ )
ਬੀਤੀ ਰਾਤ ਮੱਲਾਂ ਵਾਲਾ ਤੋਂ ਜੀਰਾ ਰੋਡ `ਤੇ ਪੈਂਦੇ ਗੁਰਦਿਤੀ ਵਾਲਾ ਹੈਡ ਤੇ ਇੱਕ ਗਰੀਬ ਪਰਿਵਾਰ ਦੀ ਦੁਕਾਨ ਦੇ ਖੋਖੇ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਦੁਕਾਨ ਮਾਲਕ ਬਲਵਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਕੁਨਾਲ ਕਲੋਨੀ ਮੱਲਾਂ ਵਾਲਾ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਉਹਨਾਂ ਦੇ ਖੋਖੇ ਨੂੰ ਅੱਗ ਲਗਾ ਦਿੱਤੀ, ਜਿਸ ਨਾਲ ਅੰਦਰ ਪਈਆਂ 2 ਫਰਿਜਾਂ ਇਨਵੈਟਰ, ਪੱਖਾ, ਅਤੇ ਕੁਝ ਖਾਣ ਪੀਣ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਬਣਦੀ ਹੈ | ਉਸ ਨੇ ਦੱਸਿਆ ਕਿ ਗਰੀਬ ਪਰਿਵਾਰ ਇਸੇ ਖੋਖੇ ਨਾਲ ਆਪਣਾ ਪਾਲਣ-ਪੋਸ਼ਣ ਕਰਦਾ ਸੀ ਅਤੇ ਉਸ ਦੀ ਦੁਕਾਨ ਤੇ ਪਹਿਲਾਂ ਵੀ 2 ਵਾਰ ਅਜਿਹੀ ਘਟਨਾ ਵਾਪਰ ਚੁੱਕੀ ਹੈ | ਬਲਵਿੰਦਰ ਕੁਮਾਰ ਦਾ ਕਹਿਣਾ ਹੈ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਹੈ , ਜਿਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ