ਕੋਟ ਈਸੇ ਖਾ (ਤਰਸੇਮ ਸਚਦੇਵਾ) :- ਦੀ ਪ੍ਰਸਿੱਧ ਵਿਦਿਅਕ ਸੰਸਥਾ ਕੈਮਬਰਿਜ ਕਾਨਵੈਂਟ ਸਕੂਲ ਵਿੱਚ ਅੱਜ ਬੱਚਿਆਂ ਦਾ ਸੈਮੀਨਾਰ ਧਰਮਕੋਟ ਦੇ ਸੀਨੀਅਰ ਫਾਇਰ ਸ਼ਟੇਸ਼ਨ ਅਫਸਰ ਸਰਦਾਰ ਗਗਨਦੀਪ ਸਿੰਘ ਵੱਲੋਂ ਲਗਾਇਆ ਗਿਆ। ਇਸ ਮੌਕੇ ਉਨਾਂ ਵੱਲੋਂ ਬੱਚਿਆਂ ਨੂੰ ਫਾਇਰ ਸੇਫਟੀ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਅਸੀਂ ਆਪਣੇ ਘਰਾਂ, ਸਕੂਲ ਅਤੇ ਆਲੇ ਦੁਆਲੇ ਵਿੱਚ ਅੱਗ ਤੋਂ ਬਚਾ ਕਰ ਸਕਦੇ ਹਾ। ਫਾਇਰ ਸੇਫਟੀ ਦੇ ਅਫ਼ਸਰ ਸਰਦਾਰ ਗਗਨਦੀਪ ਸਿੰਘ ਜੀ ਅਤੇ ਉਨ੍ਹਾਂ ਦੀ ਸਹਿਯੋਗੀ ਟੀਮ ਨੇ ਸਕੂਲ ਵਿੱਚ ਲੱਗ ਫਾਇਰ ਸੇਫਟੀ ਸੰਬੰਧੀ ਸਾਧਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਦੇਖਿਆ ਅਤੇ ਸਕੂਲ ਵੱਲੋਂ ਕੀਤੀ ਗੲੀ ਇਸ ਕਾਰਗੁਜ਼ਾਰੀ ਉੱਪਰ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਸਕੂਲ ਨੂੰ ਇਸ ਮੌਕੇ ਪ੍ਸ਼ੰਸਾ ਯੋਗ ਬਣਾਇਆ । ਬੱਚਿਆਂ ਨੂੰ ਵੱਖ-ਵੱਖ ਢੰਗਾਂ ਰਾਹੀਂ ਫਾਇਰ ‘ਤੇ ਕਾਬੂ ਪਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੀ ਚੈਅਰਮੈਨ ਸ਼ੀ ਸਨਦੀਪ ਮਾਲੜਾ ਅਤੇ ਮਨਦੀਪ ਮਾਲੜਾ ਜੀ ਵੱਲੋਂ ਉਨਾਂ ਦਾ ਸਕੂਲ ਵਿੱਚ ਆਉਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।