Home » ਪੰਜਾਬ ਵਿੱਚ ਤਗੜੇ ਹੁੰਦੇ ਰੇਤ ਮਾਫੀਆ ਨੇ ਸੂਬੇ ਦੇ ਪੁਲ ਕੀਤੇ ਖਸਤਾ : ਡਾ ਸੁਭਾਸ਼ ਸ਼ਰਮਾ

ਪੰਜਾਬ ਵਿੱਚ ਤਗੜੇ ਹੁੰਦੇ ਰੇਤ ਮਾਫੀਆ ਨੇ ਸੂਬੇ ਦੇ ਪੁਲ ਕੀਤੇ ਖਸਤਾ : ਡਾ ਸੁਭਾਸ਼ ਸ਼ਰਮਾ

ਮੁੱਖਮੰਤਰੀ ਅਤੇ ਵਿਧਾਇਕ ਲੋਕਾਂ ਦੀ ਸਮਸਿਆਂ ਨੂੰ ਕਰਨ ਹੱਲ, ਨਹੀਂ ਤਾਂ ਕੇਂਦਰ ਦੇ ਦਖ਼ਲ ਨਾਲ ਕੀਤਾ ਜਾਵੇਗਾ ਪੁੱਲ ਨੂੰ ਦੁਰੁਸਤ : ਡਾ ਸੁਭਾਸ਼ ਸ਼ਰਮਾ

by Rakha Prabh
22 views

ਸ਼੍ਰੀ ਅਨੰਦਪੁਰ ਸਾਹਿਬ, 24 ਜੁਲਾਈ ( ਬਿਊਰੋ ): ਆਮ ਆਦਮੀ ਪਾਰਟੀ ਸਰਕਾਰ ਦੀ ਸ਼ਹਿ ਤੇ ਪੰਜਾਬ ਵਿੱਚ ਰੇਤ ਮਾਫੀਆ ਦਿਨੋ ਦਿਨ ਤਗੜਾ ਹੁੰਦਾ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਅਲਗਰਾਂ ਦੇ ਖਸਤਾ ਹਾਲਤ ਵਿੱਚ ਪਹੁੰਚੇ ਪੁੱਲ ਤੋਂ ਲਗਾਈ ਜਾ ਸਕਦੀ ਹੈ। ਇਹ ਗੱਲ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਡਾ ਸੁਭਾਸ਼ ਸ਼ਰਮਾ ਨੇ ਸਥਾਨਕ ਲੋਕਾਂ ਵੱਲੋਂ ਮਿਲੀ ਸ਼ਿਕਾਇਤ ਤੋਂ ਬਾਅਦ ਪਿੰਡ ਅਲਗਰਾਂ ਵਿੱਚ ਕੀਤੇ ਗਏ ਆਪਣੇ ਦੋਰੇ ਦੌਰਾਨ ਕਹੀ।

ਸਥਾਨਕ ਲੋਕਾਂ ਨੇ ਡਾਕਟਰ ਸੁਭਾਸ਼ ਸ਼ਰਮਾ ਨੂੰ ਦੱਸਿਆ ਕਿ ਦਿਨ ਰਾਤ ਰੇਤ ਮਾਫੀਆ ਦੇ ਭਾਰੀ ਭਰਕਮ ਟਰੱਕਾਂ ਦੀ ਆਵਾਜਾਹੀ ਕਾਰਨ ਇਹ ਪੁੱਲ ਕਦੇ ਵੀ ਡਿੱਗ ਸਕਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਪੁੱਲ ਦੀ ਖਸਤਾ ਹਾਲਤ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਰੀਬ 20 ਤੋਂ 25 ਕਿਲੋਮੀਟਰ ਵੱਧ ਰਸਤਾ ਤੈਅ ਕਰਨਾ ਪੈ ਰਿਹਾ ਹੈ।

ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਦੀ ਨਾਲਾਇਕੀ ਕਾਰਨ ਲੱਖਾਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਸਰਕਾਰ ਇਨ੍ਹਾਂ ਬੇਖੌਫ ਰੇਤ ਮਾਫੀਆ ਤੇ ਵੀ ਨਕੇਲ ਕਸਣ ਤੋਂ ਨਾਕਾਮ ਹੈ। ਉਨਾਂ ਕਿਹਾ ਕਿ ਇਹ ਪੁਲ ਜੋ ਕਿ ਹਿਮਾਚਲ ਦੇ ਸ਼ਹਿਰ ਊਨਾ ਤੋਂ ਆਉਣ ਵਾਲੇ ਲੋਕਾਂ ਨੂੰ ਰੋਪੜ, ਗੜ੍ਹਸ਼ੰਕਰ ਸਮੇਤ ਹੋਰਨਾਂ ਸ਼ਹਿਰ ਵਿੱਚ ਆਉਣ ਲਈ ਮੁੱਖ ਮਾਰਗ ਵੀ ਹੈ ਅਤੇ ਇਸਦੇ ਬਾਵਜੂਦ ਵੀ ਸਥਾਨਕ ਹਲਕਾ ਵਿਧਾਇਕ ਹਰਜੋਤ ਬੈਂਸ ਇਨਾਂ ਰੇਤ ਮਾਫੀਆ ਦੀ ਭੇਂਟ ਚੜੇ ਪੁੱਲ ਬਾਬਤ ਆਪਣੀ ਸਰਕਾਰ ਤੋਂ ਕੋਈ ਹੱਲ ਨਹੀਂ ਕਰਵਾ ਪਾ ਸਕੇ ਹਨ।

ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਹਰਿਆਣਾ ਵਿੱਚ ਚੋਣਾਂ ਦੀ ਮੁਹਿਮ ਸੰਭਾਲ ਰਹੇ ਹਨ ਜਦੋਂ ਕਿ ਪੰਜਾਬ ਦੇ ਲੋਕ ਭਾਰੀ ਸਮੱਸਿਆਵਾਂ ਦੇ ਕਾਰਨ ਬੇਹਾਲ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਢਾਈ ਸਾਲ ਦੇ ਕਾਰਜ ਕਾਲ ਦੌਰਾਨ ਸੂਬੇ ਵਿੱਚ ਵਿਕਾਸ ਦੇ ਨਾਂ ਤੇ ਇੱਕ ਵੀ ਨਵੀਂ ਇੱਟ ਨਹੀਂ ਲੱਗ ਪਾਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਵੀ ਸਫੇਦ ਹਾਥੀ ਬਣ ਕੇ ਰਹਿ ਗਏ ਹਨ ਜੋ ਕਿ ਸੂਬੇ ਦੀ ਦੂਰ ਦਸ਼ਾ ਲਈ ਪੂਰੀ ਤਰ੍ਹਾਂ ਨਾਲ ਜਿੰਮੇਦਾਰ ਹਨ।

ਅੰਤ ਵਿੱਚ ਡਾਕਟਰ ਸੁਭਾਸ਼ ਸ਼ਰਮਾ ਨੇ ਆਪ ਸਰਕਾਰ ਦੇ ਮੁੱਖਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਹਰਜੋਤ ਬੈਂਸ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਅਧੀਨ ਆਉਂਦੇ ਜੇਕਰ ਇਸ ਪੁਲ ਨੂੰ ਸਰਕਾਰ ਬਣਾਉਣ ਵਿੱਚ ਨਾਕਾਮ ਹੈ, ਤਾਂ ਜਲਦ ਹੀ ਉਹ ਮੈਨੂੰ ਲਿਖ ਕੇ ਦੇ ਦੇਣ ਤਾਂ ਜੋ ਕੇਂਦਰ ਸਰਕਾਰ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕਰਕੇ ਇਸ ਪੁਲ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਵਾ ਕੇ ਲੋਕਾਂ ਦੀ ਆਵਾਜਾਹੀ ਨੂੰ ਸੁਖੇਲਾ ਬਣਾਇਆ ਜਾ ਸਕੇ।

Related Articles

Leave a Comment