ਫਗਵਾੜਾ 28 ਜੁਲਾਈ (ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ (ਦੋਆਬਾ) ਸਰਕਲ ਫਗਵਾੜਾ ਵਲੋਂ ਘੱਘਰ ਦਰਿਆ ਦੀ ਮਾਰ ਹੇਠ ਆਏ ਹੜ ਪੀੜ੍ਹਤਾਂ ਲਈ ਨਵੀਂ ਦਾਣਾ ਮੰਡੀ ਗੇਟ ਨੰਬਰ 2 ਹੁਸ਼ਿਆਰਪੁਰ ਰੋਡ ਫਗਵਾੜਾ ਤੋਂ ਰਾਹਤ ਸਮੱਗਰੀ ਦੀਆਂ ਗੱਡੀਆਂ ਰਵਾਨਾ ਕੀਤੀਆਂ ਗਈਆਂ। ਗੱਡੀਆਂ ਦੀ ਰਵਾਨਗੀ ਤੋਂ ਪਹਿਲਾਂ ਭਾਈ ਤਜਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਪਿੰਡ ਹਰਦਾਸਪੁਰ ਵਲੋਂ ਸਰਬੱਤ ਦੇ ਭਲੇ ਅਤੇ ਕੁਦਰਤੀ ਆਫਤ ਦੀ ਮਾਰ ਝੱਲ ਰਹੇ ਲੋਕਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ, ਕੁਲਵਿੰਦਰ ਸਿੰਘ ਕਾਲਾ ਸਰਕਲ ਪ੍ਰਧਾਨ ਫਗਵਾੜਾ ਅਤੇ ਗੁਰਪਾਲ ਸਿੰਘ ਪਾਲਾ ਮੌਲੀ ਪ੍ਰੈਸ ਸਕੱਤਰ ਨੇ ਦੱਸਿਆ ਕਿ ਉਹ ਖੁਦ ਜਿਲ੍ਹਾ ਪਟਿਆਲਾ ਅਤੇ ਅੰਬਾਲਾ ਦੇ ਹੜ ਪੀੜ੍ਹਤਾਂ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਹਨ। ਜਿਸ ਵਿਚ ਤੂੜੀ, ਅਚਾਰ (ਪਸ਼ੂਆਂ ਦਾ ਚਾਰਾ), ਝੋਨੇ ਦੀ ਪਨੀਰੀ ਤੋਂ ਇਲਾਵਾ ਖਾਣ-ਪੀਣ ਤੇ ਰੋਜਾਨਾ ਵਰਤੋਂ ਦੀ ਜਰੂਰੀ ਸਮੱਗਰੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਪਟਿਆਲਾ, ਘਨੌਰ ਤੇ ਅੰਬਾਲਾ ਵਿਖੇ ਹੜਾਂ ਦੇ ਰੂਪ ‘ਚ ਆਈ ਕੁਦਰਤੀ ਕਰੋਪੀ ਦਾ ਜਾਇਜਾ ਲਿਆ ਸੀ। ਜਿਸ ਤੋਂ ਬਾਅਦ ਇਹ ਸਹਾਇਤਾ ਸਮੱਗਰੀ ਭੇਜਣ ਦਾ ਉਪਰਾਲਾ ਕੀਤਾ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਕੁਦਰਤੀ ਆਫਤ ਨਾਲ ਕਿਸਾਨਾਂ ਦੀਆਂ ਹਜਾਰਾ ਏਕੜ ਜਮੀਨਾਂ ਤੇ ਬੀਜੀ ਫਸਲ ਤਬਾਹ ਹੋਈ ਹੈ ਅਤੇ ਹੜਾਂ ਦਾ ਅਸਰ ਰਹਿਣ ਤੱਕ ਇਹ ਰਾਹਤ ਸਮੱਗਰੀ ਭੇਜਣ ਦਾ ਉਪਰਾਲਾ ਜਾਰੀ ਰਹੇਗਾ। ਹੜ ਪੀੜ੍ਹਤਾਂ ਨੂੰ ਰਾਹਤ ਪਹੁੰਚਾਉਣ ਦੀ ਇਸ ਮੁਹਿਮ ‘ਚ ਇਲਾਕੇ ਭਰ ਦੇ ਵਸਨੀਕਾਂ ਤੋਂ ਇਲਾਵਾ ਐਨ.ਆਰ.ਆਈਜ ‘ਚ ਵੀ ਭਾਰੀ ਉਤਸ਼ਾਹ ਰਿਹਾ। ਇਸ ਮੌਕੇ ਗੁਰਸ਼ਰਨ ਸਿੰਘ ਪੰਡੋਰੀ, ਹਰਵਿੰਦਰ ਸਿੰਘ ਮਾਨਾਂਵਾਲੀ, ਕ੍ਰਿਪਾਲ ਸਿੰਘ ਮੂਸਾਪੁਰ, ਜੀਤੀ ਖੇੜਾ, ਗੁਰਦੀਪ ਖੇੜਾ, ਅਵਤਾਰ ਸਿੰਘ ਮੰਗੀ, ਦੀਪਾ ਬਘਾਣਾ, ਹਰਦੀਪ ਸਿੰਘ ਸਰਪੰਚ ਰਿਹਾਣਾ ਜੱਟਾਂ, ਚੂਹੜ ਸਿੰਘ ਗੰਢਮ, ਮਨਜੀਤ ਸਿੰਘ ਲੱਲੀ, ਜਸਵੀਰ ਸਿੰਘ ਕੋਟਫਤੂਹੀ, ਦਵਿੰਦਰ ਸਿੰਘ ਸੰਧਵਾ, ਬਲਵੀਰ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਸਰਪੰਚ ਸਰਹਾਲੀ, ਜਸਵਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਲਜਿੰਦਰ ਸਿੰਘ ਕੁਲਾਰ, ਸੁਖਵੀਰ ਸਿੰਘ ਕੁਲਾਰ, ਸੁਰਿੰਦਰ ਸਿੰਘ ਜੇ.ਈ. ਮਲਕਪੁਰ, ਮੇਜਰ ਸਿੰਘ, ਕੁਲਦੀਪ ਸਿੰਘ ਫਰਾਲਾ, ਰਣਵਿੰਦਰ ਸਿੰਘ ਫਰਾਲਾ, ਸ਼ਰਨਜੀਤ ਸਿੰਘ ਅਠੌਲੀ, ਦਵਿੰਦਰ ਸਿੰਘ ਸੰਧਵਾ, ਬਲਜੀਤ ਸਿੰਘ ਹਰਦਾਸਪੁਰ, ਹਰਿੰਦਰ ਸਿੰਘ ਨੰਗਲਮੱਝਾ, ਹਰਪ੍ਰੀਤ ਸਿੰਘ ਹੈੱਪੀ, ਬਲਰਾਜ ਸਿੰਘ ਵਿਰਕਾਂ, ਹਰਜੀਤ ਸਿੰਘ ਵਿਰਕਾਂ, ਪ੍ਰਦੀਪ ਸਿੰਘ ਵਿਰਕਾਂ, ਹਰਨੇਕ ਸਿੰਘ ਜੱਸੋਮਜਾਰਾ, ਪਾਲਾ ਦੌਲਤਪੁਰ, ਗੁਰਜੀਤ ਸਿੰਘ ਅਠੌਲੀ, ਮਾਨ ਸਿੰਘ ਮੰਨ੍ਹਾ ਤੱਲਣ, ਪਰਮਜੀਤ ਸਿੰਘ ਅਠੌਲੀ, ਕਰਮਜੀਤ ਸਿੰਘ ਡਿਪਟੀ, ਮਨਦੀਪ ਸਿੰਘ ਆਦਿ ਹਾਜਰ ਸਨ।