ਫਗਵਾੜਾ 22 ਜੂਨ (ਸ਼ਿਵ ਕੋੜਾ)
ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਵਿਖੇ ਇਕ ਸਨਮਾਨ ਸਮਾਗਮ ਦਾ ਆਯੋਜਨ ਅਕੈਡਮੀ ਦੇ ਪ੍ਰਧਾਨ ਬੀ.ਐਸ. ਬਾਗਲਾ ਦੀ ਦੇਖਰੇਖ ਹੇਠ ਕਰਵਾਇਆ ਗਿਆ। ਜਿਸ ਵਿਚ ਅਕੈਡਮੀ ਦੇ ਦੋ ਹੋਣਹਾਰ ਪਹਿਲਵਾਨਾਂ ਨੂੰ ਸਨਮਾਨਿਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸਵਾਗਤੀ ਕਮੇਟੀ ਮੈਂਬਰਾਂ ਪੀ.ਆਰ. ਸੌਂਧੀ ਕੋਚ ਇੰਡੀਅਨ ਕੁਸ਼ਤੀ ਟੀਮ ਓਲੰਪਿਕ-2008 (ਬੀਜਿੰਗ), ਇੰਸਪੈਕਟਰ ਅਮਨਦੀਪ ਸੌਂਧੀ ਕਾਮਨਵੈਲਥ ਸਿਲਵਰ ਮੈਡਲ ਰੈਸਲਿੰਗ, ਅਮਰੀਕ ਸਿੰਘ ਅੰਤਰਰਾਸ਼ਟਰੀ ਪਹਿਲਵਾਨ ਕੋਚ ਅਤੇ ਰਵਿੰਦਰ ਨਾਥ ਅੰਤਰਰਾਸ਼ਟਰੀ ਰੈਸਲਿੰਗ ਕੋਚ ਨੇ ਸਾਂਝੇ ਤੌਰ ਤੇ ਕੀਤੀ। ਪ੍ਰਧਾਨ ਬੀ.ਐਸ. ਬਾਗਲਾ ਨੇ ਦੱਸਿਆ ਕਿ ਅਕੈਡਮੀ ਦੇ ਹੋਣਹਾਰ ਪਹਿਲਵਾਨ ਵਿਸ਼ਾਲ ਕੁਮਾਰ ਸਪੁੱਤਰ ਬਲਵੀਰ ਕੁਮਾਰ ਨੇ ਏਸ਼ੀਅਨ ਚੈਂਪੀਅਨਸ਼ਿਪ ਟਰਾਇਲ ਅੰਡਰ-23 ਕੈਟੇਗਰੀ 70 ਕਿਲੋਗ੍ਰਾਮ ਭਾਰ ਵਰਗ ਵਿਚ ਤੀਸਰਾ ਸਥਾਨ (ਪੰਜਾਬ ਕੁਮਾਰ) ਹਾਸਲ ਕੀਤਾ ਹੈ ਜਦਕਿ ਪਹਿਲਵਾਨ ਜਸਟਿਨ ਸਿੱਧੂ ਸਪੁੱਤਰ ਸੁੱਚਾ ਸਿੰਘ ਸਿੱਧੂ ਨੇ ਨੈਸ਼ਨਲ ਸਕੂਲ ਖੇਡਾਂ 2023 ਦੌਰਾਨ 125 ਕਿਲੋਗ੍ਰਾਮ ਭਾਰ ਵਰਗ ਤਹਿਤ ਸਿਲਵਰ ਮੈਡਲ ਜਿੱਤ ਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਦੋਵੇਂ ਪਹਿਲਵਾਨਾਂ ਨੂੰ ਜਗਜੀਤ ਸਿੰਘ ਜੱਗੂ (ਜੌੜਾ ਜੀਊਲਰਜ਼) ਵਲੋਂ ਸਨਮਾਨਤ ਕਰਦੇ ਹੋਏ ਸੁਨਿਹਰੇ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ। ਅਕੈਡਮੀ ਦੇ ਸੰਸਥਾਪਕ ਪੀ.ਆਰ. ਸੌਂਧੀ, ਅਮਨਦੀਪ ਸੌਂਧੀ ਅਤੇ ਪ੍ਰਧਾਨ ਬੀ.ਐਸ. ਬਾਗਲਾ ਨੇ ਦੱਸਿਆ ਕਿ ਪਹਿਲਵਾਨਾਂ ਦੇ ਸਨਮਾਨ ਦਾ ਮਕਸਦ ਉਹਨਾਂ ਦੀ ਹੌਸਲਾ ਅਫਜਾਈ ਕਰਨਾ ਹੈ ਤਾਂ ਜੋ ਉਹ ਭਵਿੱਖ ‘ਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਆਪਣੇ ਪਰਿਵਾਰ, ਅਕੈਡਮੀ, ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਟੀਚਾ ਮਿਥ ਕੇ ਅੱਗੇ ਵਧਣ। ਇਸ ਮੌਕੇ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ, ਸੱਬਾ ਸੰਘਾ, ਮੁਹੰਮਦ ਇਕਬਾਲ, ਬਲਵੀਰ ਕੁਮਾਰ, ਰਵਿੰਦਰ ਰਾਜਾ, ਅਸ਼ੋਕ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜਰ ਸਨ