ਸਰਹੱਦੀ ਖੇਤਰ ਵਿੱਚ ਵਧੀਆ ਸੜਕੀ ਨੈਟਵਰਕ ਸਥਾਪਿਤ ਕੀਤਾ ਜਾਵੇਗਾ- ਰਮਦਾਸ
ਮੁਹਾਵਾ ਪੱਲ, ਜਿੱਥੇ ਬੱਚਿਆਂ ਦੀ ਬੱਸ ਡਿੱਗੀ ਸੀ ਦੇ ਪੁੱਲ ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਿਆ
ਅਟਾਰੀ, 11 ਜੂਨ (ਗੁਰਮੀਤ ਸਿੰਘ ਰਾਜਾ )ਪੰਜਾਬ ਸਰਕਾਰ ਰਾਜ ਦੇ ਸਰਹੱਦੀ ਖੇਤਰ ਨੂੰ ਵਧੀਆ ਸੜਕੀ ਨੈਟਵਰਕ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਸਾਰੇ ਪਿੰਡਾਂ ਨੂੰ ਇਕ ਦੂਜੇ ਨਾਲ ਜੋੜਨ ਲਈ ਨਵੀਆਂ ਸੰਪਰਕ ਸੜਕਾਂ ਦੀ ਉਸਾਰੀ ਅਤੇ ਪੁਰਾਣੀਆਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਹ ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ ਨੇ ਮੁਹਾਵਾ ਸਥਿਤ ਡਰੇਨ ਦਾ ਪੁੱਲ, ਜਿੱਥੇ ਬੱਚਿਆਂ ਨਾਲ ਭਰੀ ਸਕੂਲ ਬਸ ਡਿੱਗ ਪੈਣ ਨਾਲ ਕਈ ਬੱਚਿਆਂ ਦੀ ਮੌਤ ਹੋ ਗਈ ਸੀ, ਨੂੰ ਚੌੜਾ ਕਰਨ ਦਾ ਨੀਂਹ ਪੱਥਰ ਰੱਖਣ ਉਪਰੰਤ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਇਸ ਮੌਕੇ ਸ ਰਮਦਾਸ ਨੇ ਕਿਹਾ ਕਿ ਰਾਜ ਦੇ ਹਰ ਵਰਗ ਦੀ ਤਰੱਕੀ ਅਤੇ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੀ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਵਾਸੀਆਂ ਦੀ ਪਿਛਲੇ ਲੰਮੇ ਤੋਂ ਇਸ ਪੁੱਲ ਨੂੰ ਚੌੜਾ ਕਰਨ ਦੀ ਮੰਗ ਸੀ। ਜਿਸ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੁੱਲ ਚੌੜਾ ਕਰਨ ਦੀ ਮਨਜੂਰੀ ਦੇ ਦਿੱਤੀ ਗਈ ਸੀ ਜਿਸ ਨੂੰ ਪੂਰਾ ਕਰਨ ਲਈ ਡਿਫੈਂਸ ਤੋਂ ਵੀ ਪਰਵਾਨਗੀ ਲੈਣੀ ਪਈ ਹੈ।
ਵਿਧਾਇਕ ਸ.ਜਸਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਹ ਪੁੱਲ 1.30 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਤੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਚ ਆਸਾਨੀ ਵੀ ਹੋਵੇਗੀ ।ਇਸ ਮੌਕੇ ਬਲਾਕ ਪ੍ਰਧਾਨ ਜਠੋਲ ਮਾਨ ,ਬਲਾਕ ਪ੍ਰਧਾਨ ਅਮਨਦੀਪ , ਡਾ.ਸਕੱਤਰ ਸਿੰਘ ਮੁਹਾਵਾ , ਗੋਲਡੀ ਬੱਲੇ ਬੱਲੇ , ਗੁਰਲਾਲ ਸਿੰਘ ਮੈਂਬਰ ,ਹਰਦੇਵ ਸਿੰਘ ਲਾਲੀ , ਕੁਲਵੰਤ ਸਿੰਘ ਕੋਕਾ ਕੋਲਾ , ਸਰਕਲ ਪ੍ਰਧਾਨ ਅਮੋਲਕ ਗਲੂਵਾਲ ਆਦਿ ਹਾਜਰ ਸਨ ।
ਕੈਪਸ਼ਨ
ਮੁਹਾਵਾ ਪੁੱਲ ਨੂੰ ਚੌੜਾ ਕਰਨ ਲਈ ਨੀਂਹ ਪੱਥਰ ਰੱਖਦੇ ਹਲਕਾ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ।